Virat Kohli Breaks Tendulkar Record: ਆਸਟ੍ਰੇਲੀਆ ਖਿਲਾਫ ਖੇਡੇ ਜਾ ਰਹੇ ਤੀਜੇ ਵਨਡੇ ਮੈਚ ਵਿੱਚ ਵਿਰਾਟ ਕੋਹਲੀ ਨੇ ਇਤਿਹਾਸ ਰਚ ਦਿੱਤਾ ਹੈ। ਵਿਰਾਟ ਕੋਹਲੀ ਤੀਜੇ ਵਨਡੇ ਵਿੱਚ 23 ਦੌੜਾਂ ਬਣਾਉਂਦੇ ਹੀ ਵਨਡੇ ਕ੍ਰਿਕਟ ਦੇ ਇਤਿਹਾਸ ਵਿੱਚ 12000 ਦੌੜਾਂ ਬਣਾਉਣ ਵਾਲੇ ਤੇਜ਼ ਬੱਲੇਬਾਜ਼ ਬਣ ਗਏ ਹਨ । ਵਿਰਾਟ ਕੋਹਲੀ ਨੇ ਸਭ ਤੋਂ ਤੇਜ਼ 12000 ਦੌੜਾਂ ਪੂਰੀਆਂ ਕਰਨ ਦੇ ਮਾਮਲੇ ਵਿੱਚ ਵਿਸ਼ਵ ਦੇ ਸਭ ਤੋਂ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ।
ਦਰਅਸਲ, ਵਿਰਾਟ ਕੋਹਲੀ ਨੇ ਵਨਡੇ ਕ੍ਰਿਕਟ ਵਿੱਚ ਸਿਰਫ 242 ਪਾਰੀਆਂ ਵਿੱਚ 12000 ਦੌੜਾਂ ਪੂਰੀਆਂ ਕੀਤੀਆਂ ਹਨ । ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ ਦੇ ਕੋਲ ਵਨਡੇ ਕ੍ਰਿਕਟ ਵਿੱਚ ਸਭ ਤੋਂ ਤੇਜ਼ 12000 ਦੌੜਾਂ ਬਣਾਉਣ ਦਾ ਰਿਕਾਰਡ ਸੀ । ਸਚਿਨ ਤੇਂਦੁਲਕਰ ਨੇ ਵਨਡੇ ਕ੍ਰਿਕਟ ਵਿੱਚ 300 ਪਾਰੀਆਂ ਵਿੱਚ 12000 ਦੌੜਾਂ ਪੂਰੀਆਂ ਕੀਤੀਆਂ ਸਨ । ਸਚਿਨ ਤੇਂਦੁਲਕਰ ਦੀ ਤੁਲਨਾ ਵਿੱਚ ਵਿਰਾਟ ਕੋਹਲੀ ਨੇ 58 ਪਾਰੀ ਰਹਿੰਦਿਆਂ ਹੀ ਇਹ ਮੁਕਾਮ ਹਾਸਿਲ ਕਰ ਲਿਆ ਹੈ । ਵਿਰਾਟ ਕੋਹਲੀ ਤੋਂ ਇਲਾਵਾ ਸਿਰਫ ਪੰਜ ਬੱਲੇਬਾਜ਼ ਸਚਿਨ ਤੇਂਦੁਲਕਰ, ਜੈਸੂਰੀਆ, ਕੁਮਾਰ ਸੰਗਾਕਾਰਾ, ਰਿਕੀ ਪੋਟਿੰਗ ਅਤੇ ਮਹੇਲਾ ਜੈਵਰਧਨੇ ਵਨਡੇ ਕ੍ਰਿਕਟ ਵਿੱਚ 12 ਹਜ਼ਾਰ ਦੌੜਾਂ ਬਣਾਉਣ ਵਿੱਚ ਕਾਮਯਾਬ ਰਹੇ ਹਨ।
ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਇਸ ਸਮੇਂ ਦੁਨੀਆ ਦਾ ਨੰਬਰ ਵਨ ਬੱਲੇਬਾਜ਼ ਹੈ । ਵਿਰਾਟ ਕੋਹਲੀ ਦੇ ਨਾਮ ਵਨਡੇ ਕ੍ਰਿਕਟ ਵਿੱਚ ਸਭ ਤੋਂ ਤੇਜ਼ 8000 ਦੌੜਾਂ (175 ਪਾਰੀਆਂ ਵਿੱਚ), 9000 ਦੌੜਾਂ (194 ਪਾਰੀਆਂ ਵਿੱਚ), 10,000 ਦੌੜਾਂ (205 ਪਾਰੀਆਂ ਵਿੱਚ) ਅਤੇ 11000 ਦੌੜਾਂ (222 ਪਾਰੀਆਂ ਵਿੱਚ) ਪੂਰਾ ਕਰਨ ਦਾ ਰਿਕਾਰਡ ਹੈ ।
ਦੱਸ ਦੇਈਏ ਕਿ ਵਿਰਾਟ ਕੋਹਲੀ ਵਨਡੇ ਕ੍ਰਿਕਟ ਇਤਿਹਾਸ ਦੇ ਸਭ ਤੋਂ ਸ਼ਾਨਦਾਰ ਬੱਲੇਬਾਜ਼ ਹਨ। ਵਿਰਾਟ ਕੋਹਲੀ ਨੇ ਹੁਣ ਤੱਕ 250 ਮੈਚਾਂ ਵਿੱਚ 59.29 ਦੀਔਸਤ ਨਾਲ 11977 ਦੌੜਾਂ ਬਣਾਈਆਂ ਹਨ । ਵਿਰਾਟ ਕੋਹਲੀ ਨੇ ਵਨਡੇ ਕ੍ਰਿਕਟ ਵਿੱਚ 43 ਸੈਂਕੜੇ ਅਤੇ 59 ਅਰਧ ਸੈਂਕੜੇ ਲਗਾਏ ਹਨ । ਵਨਡੇ ਕ੍ਰਿਕਟ ਵਿੱਚ ਸਿਰਫ ਸਚਿਨ ਤੇਂਦੁਲਕਰ ਨੇ ਵਿਰਾਟ ਕੋਹਲੀ ਤੋਂ ਜ਼ਿਆਦਾ ਸੈਂਕੜੇ ਲਗਾਏ ਹਨ । ਸਚਿਨ ਦੇ ਨਾਮ ‘ਤੇ 49 ਸੈਂਕੜੇ ਹਨ ਅਤੇ ਵਿਰਾਟ ਕੋਹਲੀ ਕੋਲ ਉਨ੍ਹਾਂ ਦਾ ਇਹ ਰਿਕਾਰਡ ਵੀ ਤੋੜਨ ਦਾ ਮੌਕਾ ਹੈ।
ਇਹ ਵੀ ਦੇਖੋ: ਸਾਡਾ ਇਤਿਹਾਸ ਗਵਾਹ ਹੈ, ਅਸੀਂ ਜਿੱਤੇ ਬਿਨਾਂ ਵਾਪਸ ਨੀ ਮੁੜਦੇ