Ludhiana India closed support: ਲੁਧਿਆਣਾ (ਤਰਸੇਮ ਭਾਰਦਵਾਜ)- ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਸਬੰਧੀ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿਖੇ ਕੀਤੇ ਜਾ ਰਹੇ ਸੰਘਰਸ਼ ਦੇ ਮੱਦੇਨਜ਼ਰ ਅੱਜ ਭਾਵ 8 ਦਸੰਬਰ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ। ਇਸ ਤਹਿਤ ਅੱਜ ਲੁਧਿਆਣਾ ‘ਚ ਵੀ ਪੂਰੀ ਤਰ੍ਹਾਂ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਜਿੱਥੇ ਇਕ ਪਾਸੇ ਇੱਥੇ ਕਿਸਾਨਾਂ ਨੇ ਲੁਧਿਆਣਾ ‘ਚ ਦਿੱਲੀ-ਅੰਮ੍ਰਿਤਸਰ ਹਾਈਵੇਅ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਧਰਨੇ ‘ਤੇ ਬੈਠੇ ਹੋਏ ਹਨ, ਜਿਸ ਕਾਰਨ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਇਸ ਦੌਰਾਨ ਭਾਰੀ ਜਾਮ ਲੱਗਾ ਹੋਇਆ ਦੇਖਣ ਨੂੰ ਮਿਲਿਆ ਹੈ।
ਦੂਜੇ ਪਾਸੇ ਭਾਰਤ ਬੰਦ ਦੌਰਾਨ ਲੁਧਿਆਣਾ ‘ਚ ਬੱਸ ਸਰਵਿਸ ਅਤੇ ਰੇਲਵੇ ਸਰਵਿਸ ਪੂਰੀ ਤਰ੍ਹਾਂ ਠੱਪ ਹੋਈ ਹੈ।ਇਸ ਕਾਰਨ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ‘ਤੇ ਪੂਰੀ ਤਰ੍ਹਾਂ ਨਾਲ ਸੰਨਾਟਾ ਪਸਰਿਆ ਹੋਇਆ ਹੈ। ਸ਼ਹਿਰ ਦੇ ਬੱਸ ਸਟੈਂਡ ਤੋਂ ਅੱਜ ਕੋਈ ਵੀ ਬੱਸ ਨਹੀਂ ਚੱਲ ਸਕੀ ਹੈ।
ਇਸ ਦੇ ਨਾਲ ਹੀ ਮਹਾਨਗਰ ‘ਚ ਬਹਾਦੁਰ ਕੇ ਰੋਡ ਸਥਿਤ ਫਲ ਸਬਜ਼ੀ ਦੀ ਹੋਲਸੇਲ ਮੰਡੀ ਵੀ ਬੰਦ ਹੈ। ਕਿਸਾਨਾਂ ਦੇ ਭਾਰਤ ਬੰਦ ਦੇ ਸਮਰੱਥਨ ‘ਚ ਅੱਦ ਸਬਜ਼ੀ ਅਤੇ ਫਲ ਮੰਡੀ ਪੂਰੀ ਤਰ੍ਹਾਂ ਨਾਲ ਬੰਦ ਰਹੀ ਹਾਲਾਂਕਿ ਕੁਝ ਰੇਹੜੀਆਂ ਸਵੇਰਸਾਰ ਥੋੜੇ ਸਮੇਂ ਲਈ ਖੁੱਲੀ ਤਾਂ ਮੰਡੀ ਦੇ ਹੋਰ ਵਪਾਰੀਆਂ ਨੇ ਇਨ੍ਹਾਂ ਨੂੰ ਬੰਦ ਕਰਵਾ ਦਿੱਤਾ।