Gurdaas Maan About Farmers : ਗੁਰਦਾਸ ਮਾਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਅਤੇ ਅਦਾਕਾਰ ਹਨ । 7 ਦਿਸੰਬਰ ਨੂੰ ਗੁਰਦਾਸ ਮਾਨ ਦਿੱਲੀ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਿਲ ਹੋਏ ਸਨ । ਪਰ ਉਹਨਾਂ ਨੂੰ ਸਟੇਜ ਤੇ ਚੜ ਕੇ ਬੋਲਣ ਦਾ ਮੌਕਾਂ ਨਹੀਂ ਦਿੱਤਾ ਗਿਆ । ਜਿਸ ਤਰਾਂ ਬਾਕੀ ਕਲਾਕਾਰਾਂ ਨੂੰ ਮਿਲਿਆ ਸੀ ।ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਅੱਜ ਇੱਕ ਪੋਸਟ ਸਾਂਝੀ ਕੀਤੀ ਅਤੇ ਕਿਹਾ ਕਿ ‘ਕਹਿਣ ਨੂੰ ਤਾਂ ਮੇਰੇ ਕੋਲ ਬਹੁਤ ਕੁੱਝ ਨਹੀਂ ਹੈ ਪਰ ਮੈਂ ਸਿਰਫ ਐਨਾ ਹੀ ਕਹੁੰਗਾਂ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ਅਤੇ ਤੁਹਾਡੇ ਨਾਲ ਹੀ ਰਹੁੰਗਾਂ । ਕਿਸਾਨ ਜਿੰਦਾਬਾਦ ਹੈ ਅਤੇ ਹਮੇਸ਼ਾ ਜਿੰਦਾਬਾਦ ਰਹੇਗਾ ।
ਪਿਛਲੇ ਕੁੱਝ ਦਿਨਾਂ ਤੋਂ ਉਹ ਕੁੱਝ ਵਿਵਾਦਾਂ ਵਿੱਚ ਰਹੇ ਹਨ । ਉਹਨਾਂ ਵੱਲੋਂ ਇੱਕ ਇੰਟਰਵਿਉ ਵਿੱਚ ਦਿੱਤੇ ਗਏ ਜਵਾਬ ਤੋਂ ਲੋਕ ਕਾਫੀ ਭੜਕ ਗਏ । ਉਹਨਾਂ ਵੱਲੋਂ ਦਿੱਤੇ ਗਏ ਜਵਾਬ ਵਿੱਚ ਹਿੰਦੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਕਿਹਾ ਗਿਆ । ਪਰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝੀ ਕਰਕੇ ਕਿਹਾ ਕਿ ਇਸ ਦਾ ਪਤਲਬ ਇਹ ਨਹੀਂ ਕਿ ਮੈਂਨੂੰ ਆਪਣੀ ਮਾਂ-ਬੋਲੀ ਨਾਲ ਪਿਆਰ ਨਹੀਂ ਹੈ । ਉਹਨਾਂ ਨੇ ਕਿਹਾ ਕਿ ਮੈਂ ਬਿਲਕੁਲ ਪੂੈਰੀ ਤਰਾਂ ਆਪਣੇ ਕਿਸਾਨ ਭਰਾਵਾ ਦੇ ਹੱਕ ਵਿੱਚ ਖੜਾ ਹਾਂ । ਆਪਣੀ ਜਿੰਦਗੀ ਵਿੱਚ ਉਹਨਾਂ ਦੇ ਕੈਰੀਅਰ ਦਾ ਜੋ ਪਹਿਲਾ ਗੀਤ ਸੀ ਉਹ ਵੀ ਕਿਸਾਨਾਂ ਤੇ ਹੀ ਸੀ ।ਉਹਨਾਂ ਨੇ ਕਿਹਾ ਮੈਂਨੂੰ ਮੇਰੀ ਮਾਂ ਬੋਲੀ ਨਾਲ ਬਹੁਤ ਪਿਆਰ ਹੈ ।
ਇਹ ਵੀ ਦੇਖੋ : ਗੁਰਦਾਸ ਮਾਨ ਦੀ ਸਟੇਜ ‘ਤੇ ਐਂਟਰੀ ਲਈ ਦੋ ਧੜਿਆਂ ‘ਚ ਵੰਡੇ ਗਏ ਕਿਸਾਨ