morning winds increased chill:ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਅੱਜ ਸਵੇਰਸਾਰ ਧੁੱਪ ਦੇਰੀ ਨਾਲ ਨਿਕਲੀ। ਸਵੇਰ ਸਾਢੇ 8 ਵਜੇ ਤੱਕ ਸੂਰਜ ਨਾ ਨਿਕਲਣ ਕਾਰਨ ਠੰਡੀ ਹਵਾ ਚੱਲ ਰਹੀ ਸੀ, ਜਿਸ ਨਾਲ ਠਿਠੁਰਨ ਵੱਧ ਗਈ। ਇੰਝ ਲੱਗ ਰਿਹਾ ਸੀ ਜਿਵੇਂ ਅੱਜ ਧੁੱਪ ਨਹੀਂ ਨਿਕਲੇਗੀ ਪਰ ਸਵੇਰੇ 9 ਵਜੇ ਧੁੱਪ ਨਿਕਲ ਨਾਲ ਲੋਕਾਂ ਨੇ ਠੰਡ ਤੋਂ ਥੋੜੀ ਰਾਹਤ ਮਹਿਸੂਸ ਕੀਤੀ। ਸਾਢੇ 9 ਵਜੇ ਤਾਪਮਾਨ ਲਗਭਗ 12 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਦੌਰਾਨ ਬੱਦਲ ਛਾਏ ਰਹਿ ਸਕਦੇ ਹਨ। ਮਹਾਨਗਰ ‘ਚ ਆਉਣ ਵਾਲੇ ਦਿਨਾਂ ਦੌਰਾਨ ਠੰਡ ਦਾ ਪ੍ਰਕੋਪ ਵੱਧ ਸਕਦਾ ਹੈ।
ਪੀ.ਏ.ਯੂ ਦੀ ਮੌਸਮ ਵਿਭਾਗ ਮੁਤਾਬਕ ਡਾ.ਪ੍ਰਭਜੋਤ ਕੌਰ ਮੁਤਾਬਕ 11 ਦਸੰਬਰ ਨੂੰ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਹੀ ਹੈ, ਜਿਸ ਕਾਰਨ ਜੰਮੂ-ਕਸ਼ਮੀਰ ‘ਚ ਬਰਫਬਾਰੀ ਅਤੇ ਬਾਰਿਸ਼ ਹੋ ਸਕਦੀ ਹੈ। ਪੰਜਾਬ ‘ਚ ਵੈਸਟਰਨ ਡਿਸਟਰਬੈਂਸ ਦਾ ਅਸਰ ਨਹੀਂ ਹੋਵੇਗਾ ਪਰ ਜੰਮੂ ਕਸ਼ਮੀਰ ‘ਚ ਬਰਫ ਅਤੇ ਬਾਰਿਸ਼ ਪੈਣ ਨਾਲ ਮੈਦਾਨੀ ਇਲਾਕਿਆਂ ‘ਚ ਸ਼ੀਤਲਹਿਰ ਚੱਲਣ ਨਾਲ ਠੰਡ ਵੱਧ ਜਾਵੇਗਾ। ਇਸ ਨਾਲ ਸੂਬੇ ‘ਚ ਠੰਡ ਵੱਧਣਾ ਤੈਅ ਹੈ।
ਇਹ ਵੀ ਦੇਖੋ–