Rhythm Boys Entertainment breaks ties : ਪੰਜਾਬੀ ਫਿਲਮ ਨਿਰਮਾਣ ਦੇ ਖੇਤਰ ਵਿੱਚ ਸਭ ਤੋਂ ਵੱਡੀ ਅਤੇ ਸਫਲ ਕੰਪਨੀ ਰਿਦਮ ਬੁਆਏਜ਼ ਐਂਟਰਟੇਨਮੈਂਟ ਹੁਣ ਪਹਿਲੀ ਅਜਿਹੀ ਫਿਲਮ ਕੰਪਨੀ ਬਣੀ ਹੈ । ਜਿਸ ਨੇ ਕਿਸਾਨਾਂ ਦੇ ਹੱਕ ਵਿੱਚ ਵੱਡਾ ਐਲਾਨ ਕੀਤਾ ਹੈ ਕੰਪਨੀ ਦਾ ਕਹਿਣਾ ਹੈ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਧਰਨਾ ਦੇ ਰਹੇ ਭਾਰਤੀ ਕਿਸਾਨਾਂ ਦੀ ਭਾਵਨਾਵਾਂ ਦਾ ਖ਼ਿਆਲ ਰੱਖਦਿਆਂ ਹੋਇਆਂ, ਕੰਪਨੀ ਰਿਲਾਇੰਸ ਇੰਡਸਟਰੀਜ਼ ਨਾਲ ਮਨੋਰੰਜਨ ਖੇਤਰ ਵਿੱਚ ਬਣੇ ਆਪਣੇ ਸਾਰੇ ਸੰਬੰਧ ਤੋੜ ਰਹੀ ਹੈ ।
ਕੰਪਨੀ ਪ੍ਰਮੁੱਖ ਕਾਰਜ ਗਿੱਲ ਨੇ ਦੱਸਿਆ ਕਿ ਉਹ ਰਿਲਾਇੰਸ ਦੇ Jio Saavn Digital Store ਤੋਂ ਆਪਣੀਆਂ ਸਾਰੀਆਂ ਫਿਲਮਾਂ ਦੇ ਗਾਣੇ ਹਟਾ ਰਹੀ ਹੈ । ਇਸ ਪ੍ਰਕਿਰਿਆ ਵਿੱਚ ਜਿਆਦਾਤਰ ਸੱਮਗਰੀ ਹਟਾ ਲਈ ਜਾ ਚੁੱਕੀ ਹੈ । ਜ਼ਿਕਰਯੋਗ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਦੀਆਂ ਸਭ ਤੋਂ ਸਫਲ ਫਿਲਮਾਂ, ਜਿਹਨਾਂ ਵਿੱਚ ‘ਅੰਗਰੇਜ਼’; ‘ਅਸ਼ਕੇ’; ‘ਲਾਹੌਰੀਏ’; ‘ਗੋਲਕ ਬੁਗਨੀ ਬੈਂਕ ਅਤੇ ਬਟੂਆ’; ‘ਲਵ ਪੰਜਾਬ’ ‘ਬੰਬੂਕਾਟ’ ; ‘ਚੱਲ ਮੇਰਾ ਪੁੱਤ-1 ਅਤੇ 2’ ਆਦਿ ਦਰਜਨਾ ਫਿਲਮਾਂ ਅਤੇ ਗੀਤ ਦੇਣ ਵਾਲੀ ਫਿਲਮ ਨਿਰਮਾਣ ਅਤੇ ਵਿਤਰਕ ਕੰਪਨੀ ਰਿਦਮ ਬੁਆਏਜ਼ ਐਂਟਰਟੇਨਮੈਂਟ ਕਿਸਾਨੀ ਅੰਦੋਲਨ ਨੂੰ ਪਹਿਲੇ ਦਿਨ ਹੀ ਸਮਰਥਨ ਦੇ ਰਹੀ ਹੈ । ਕੰਪਨੀ ਦੇ ਮੋਢੀ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਸਭ ਤੋਂ ਵੱਡੇ ਚਿਹਰੇ ਗਾਇਕ-ਅਦਾਕਾਰ ਅਮਰਿੰਦਰ ਗਿੱਲ ਨੇ ਸ਼ੁਰੂ ਤੋਂ ਹੀ ਕਿਸਾਨੀ ਦੇ ਹੱਕ ਵਿੱਚ ਖੜੇ ਹੋਣ ਦਾ ਐਲਾਨ ਕੀਤਾ ਸੀ ।
ਤਾਜ਼ਾ ਕਦਮ ਵੀ ਉਸੇ ਦਿਸ਼ਾ ਵਿੱਚ ਚੁੱਕਿਆ ਗਿਆ ਫੈਂਸਲਾ ਹੈ । ਇਸੇ ਸੰਦਰਭ ਵਿੱਚ ਕਈ ਗੀਤ ਵੀ ਕਿਸਾਨਾਂ ਨੂੰ ਸਮਰਪਿਤ ਕਰ ਰਿਦਮ ਬੁਆਏਜ਼ ਦੇ ਯੂ-ਟਿਊਬ ਚੈਨਲ ‘ਤੇ ਪਾਏ ਗਏ ਹਨ । ਇਹ ਫੈਂਸਲਾ ਬਿਨਾਂ ਸ਼ੱਕ ਸਾਵਨ ਨੂੰ ਪੰਜਾਬ ਵਿੱਚ ਢਾਅ ਲਾਉਣ ਆ ਸ਼ੁਰਵਾਤੀ ਕਦਮ ਹੈ। ਇਸ ਕਦਮ ਤੋਂ ਬਾਅਦ ਆਸ ਹੈ ਕਿ ਹੁਣ ਹੋਰ ਕਲਾਕਾਰ ਦੇ ਮਿਊਜ਼ਿਕ ਕੰਪਨੀਆਂ ਵੀ ਅੰਬਾਨੀ ਤੋਂ ਆਪਣੇ ਮਿਊਜ਼ਿਕ,ਫਿਲਮਾਂ ਦੇ ਅਧਿਕਾਰ ਵਾਪਿਸ ਲੈ ਕੇ ਕਿਸਾਨਾਂ ਦੀ ਜ਼ਮੀਨ ਤੇ ਅੱਖ ਰੱਖਣ ਦਾ ਗੁੱਸਾ ਜ਼ਾਹਰ ਕਰਨਗੇ । ਅਮਰਿੰਦਰ ਗਿੱਲ ਤੇ ਕਾਰਜ ਗਿੱਲ ਦਾ ਇਹ ਫੈਂਸਲਾ ਸ਼ਲਾਂਘਾ ਯੋਗ ਹੈ ।