Summons issued against Sidhu : ਪੰਜਾਬ ਦਾ ਪ੍ਰਸਿੱਧ ਗਾਇਕ ਸ਼ੁਬਦੀਪ ਸਿੰਘ ਜਿਹਨੂੰ ਪੂਰਾ ਪੰਜਾਬ ਸਿੱਧੂ ਮੂਸੇ ਵਾਲੇ ਦੇ ਨਾਮ ਨਾਲ ਜਾਣਦਾ ਹੈ । ਇਕ ਵਾਰ ਫਿਰ ਤੋਂ ਵਿਵਾਦਾਂ ਵਿਚ ਆ ਕੇ ਘਿਰ ਗਏ ਹਨ । ਸੰਗਰੂਰ ਦੇ ਇਕ ਅਦਾਲਤ ਨੇ ਮਾਣਹਾਨੀ ਦੇ ਮਾਮਲੇ ਵਿਚ ਇਕ ਵਕੀਲ ਵਲੋਂ ਦਾਵਾ ਕਰਨ ਤੇ ਸਿੱਧੂ ਮੂਸੇ ਵਾਲੇ ਖਿਲਾਫ ਮੁੜ ਸਮੇਂ ਜਾਰੀ ਹੋ ਗਏ ਹਨ ।ਸਿੱਧੂ ਮੂਸੇ ਵਾਲੇ ਨੂੰ 5 ਜਨਵਰੀ 2021 ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿਤੇ ਗਏ ਹਨ।
ਇਸ ਮਾੱਮਲੇ ਦੇ ਵਿਚ ਅਦਾਲਤ ਨੇ ਸਿੱਧੂ ਮੂਸੇ ਵਾਲੇ ਖਿਲਾਫ 27 ਨਵੰਬਰ ਨੂੰ ਸਮੇਂ ਜਾਰੀ ਕੀਤੇ ਸਨ । ਅਤੇ 11ਦਸੰਬਰ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਸੀ । ਸਮਨ ਦੇ ਤਾਮੀਲ ਨਹੀਂ ਹੋਈ ਹੁਕਮ ਨਾ ਮੰਨੇ ਗਏ ।
ਸਿੱਧੂ ਮੂਸੇ ਵਾਲੇ ਖਿਲਾਫ ਤੇ ਹੋਰਾ ਦੇ ਖਿਲਾਫ ਵੀ ਜ਼ਿਲ੍ਹਾ ਸੰਗਰੂਰ ਦੇ ਦੋ ਪੁਲਿਸ ਥਾਣਿਆਂ ਦੇ ਵਿਚ ਦਰਜ ਹੋਏ । ਮਾਮਲੇ ਤੋਂ ਬਾਅਦ ਸਿੱਧੂ ਦੇ ਆਏ ਗੀਤ ‘ਸੰਜੂ’ ਉਹਨਾਂ ਵਲੋਂ ਵਕੀਲਾਂ ਖਿਲਾਫ ਇਤਰਾਜਯੋਗ ਸ਼ਬਦਾਵਲੀ ਵਰਤੀ ਗਈ । ਇਸ ਨੂੰ ਲੈ ਕੇ ਸੰਗਰੂਰ ਦੇ ਵਕੀਲ ਗੁਰਿੰਦਰਪਾਲ ਕਰਤਾਰਪੁਰਾ ਨੇ ਇਸ ਨੂੰ ਵਕੀਲ ਭਾਈਚਾਰੇ ਦੀ ਇਜੱਤ ਨੂੰ ਠੇਸ ਪਹੁੰਚਾਉਣ ਵਾਲੀ ਮੰਨ ਕੇ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜੇ ਸਨ ਤੇ 50 ਲੱਖ ਰੁਪਏ ਮੁਆਵਜੇ ਦੇ ਮੰਗ ਕੀਤੀ ਸੀ । ਪਰ ਸਮਾਂ ਬੀਤ ਜਾਂ ਤੇ ਵੀ ਸਿੱਧੂ ਨੇ ਕਾਨੂੰਨੀ ਨੋਟਿਸ ਦਾ ਜਵਾਬ ਹੀ ਨਹੀਂ ਦਿੱਤਾ ।
ਦੇਖੋ ਵੀਡੀਓ : Tamil Nadu ਤੋਂ ਅੰਦੋਲਨ ਚ ਆਉਣ ਲੱਗੇ ਨੇ 45 ਲੱਖ ਲੋਕ !! Tamil ਦੇ ਕਿਸਾਨ ਨੇ ਚਲਾਏ ਸ਼ਬਦਾਂ ਦੇ ਬੰਬ