Hockey Captain Manpreet Marriage: ਜਲੰਧਰ : ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਬੁੱਧਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਮਨਪ੍ਰੀਤ ਦਾ ਵਿਆਹ ਮਲੇਸ਼ੀਆ ਦੀ ਰਹਿਣ ਵਾਲੀ ਇਲੀ ਸਾਦਿਕ ਨਾਲ ਹੋਇਆ ਹੈ। ਮਨਪ੍ਰੀਤ ਦੇ ਰਿਸ਼ਤੇਦਾਰਾਂ ਅਤੇ ਮਹਿਮਾਨਾਂ ਦੀ ਹਾਜ਼ਰੀ ਵਿੱਚ ਉਨ੍ਹਾਂ ਦਾ ਅਨੰਦ ਕਾਰਜ ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ ਦੇ ਗੁਰੂਦੁਆਰੇ ਵਿਖੇ ਹੋਇਆ ਹੈ। ਮਨਪ੍ਰੀਤ ਸਿੰਘ ਦੇ ਘਰਦਿਆਂ ਨੇ ਨੂੰਹ ਦਾ ਨਾਮ ਨਵਪ੍ਰੀਤ ਕੌਰ ਰੱਖਿਆ ਹੈ। ਮਨਪ੍ਰੀਤ ਦੀ ਮੁਲਾਕਾਤ ਇਲੀ ਨਾਲ 2012 ਵਿੱਚ ਮਲੇਸ਼ੀਆ ਵਿੱਚ ਸੁਲਤਾਨ ਜੌਹਰ ਕੱਪ ਦੇ ਦੌਰਾਨ ਹੋਈ ਸੀ। ਉਦੋਂ ਮਨਪ੍ਰੀਤ ਜੂਨੀਅਰ ਹਾਕੀ ਟੀਮ ਦੀ ਕਪਤਾਨੀ ਕਰ ਰਿਹਾ ਸੀ। ਉਸ ਤੋਂ ਬਾਅਦ, ਉਨ੍ਹਾਂ ਦੇ ਵਿਚਕਾਰ ਨੇੜਲਾ ਰਿਸ਼ਤਾ ਰਿਹਾ। ਇਲੀ ਦੀ ਮਾਂ ਮਲੇਸ਼ੀਆ ਦੀ ਫੌਜ ਲਈ ਹਾਕੀ ਖੇਡਦੀ ਸੀ। ਇਸ ਨਾਲ ਇਲੀ ਅਤੇ ਮਨਪ੍ਰੀਤ ਵਿਚਕਾਰ ਨਜ਼ਦੀਕੀ ਦੋਸਤੀ ਹੋ ਗਈ ਸੀ।
ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੇ ਆਨੰਦ ਕਾਰਜ ਵਿੱਚ ਵੀ ਬਹੁਤ ਸਾਰੇ ਮਹਾਨ ਹਾਕੀ ਖਿਡਾਰੀ ਸ਼ਾਮਿਲ ਹੋਏ ਹਨ। ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ, ਅੰਤਰਰਾਸ਼ਟਰੀ ਹਾਕੀ ਖਿਡਾਰੀ ਵਰੁਣ ਕੁਮਾਰ ਵੀ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਸਨ। ਮਨਪ੍ਰੀਤ ਜਲੰਧਰ ਦੇ ਪਿੰਡ ਮਿੱਠਾਪੁਰ ਦਾ ਰਹਿਣ ਵਾਲਾ ਹੈ। ਪਹਿਲਾ ਟੋਕੀਓ ਓਲੰਪਿਕ ਤੋਂ ਬਾਅਦ ਮਨਪ੍ਰੀਤ ਦਾ ਵਿਆਹ ਹੋਣਾ ਸੀ। ਪਰ ਮਾਰਚ ਵਿੱਚ ਕੋਰੋਨਾ ਮਹਾਂਮਾਰੀ ਦੇ ਫੈਲਣ ਕਾਰਨ ਨਹੀਂ ਹੋ ਸਕਿਆ। ਇਸ ਤੋਂ ਬਾਅਦ ਇਸ ਸਾਲ 2 ਦਸੰਬਰ ਨੂੰ ਉਨ੍ਹਾਂ ਦੇ ਵਿਆਹ ਹੋਣ ਦੀਆਂ ਖਬਰਾਂ ਆਈਆਂ ਸਨ। ਹਾਲਾਂਕਿ ਅੱਜ ਆਨੰਦ ਕਾਰਜ ਹੋ ਰਿਹਾ ਹੈ। ਸਾਲ 1992 ਵਿੱਚ ਜਨਮੇ ਮਨਪ੍ਰੀਤ ਮਈ 2017 ਤੋਂ ਭਾਰਤੀ ਹਾਕੀ ਟੀਮ ਦੇ ਕਪਤਾਨ ਹਨ। ਉਹ ਹਾਫਬੈਕ ਵਜੋਂ ਖੇਡਦਾ ਹੈ। ਮਨਪ੍ਰੀਤ ਪਹਿਲੀ ਵਾਰ ਭਾਰਤ ਲਈ 2011 ਵਿੱਚ 19 ਸਾਲ ਦੀ ਉਮਰ ‘ਚ ਖੇਡਿਆ ਸੀ। ਉਹ ਸਾਲ 2012 ਅਤੇ 2016 ਵਿੱਚ ਭਾਰਤੀ ਓਲੰਪਿਕ ਟੀਮ ਦਾ ਹਿੱਸਾ ਰਿਹਾ ਹੈ।
ਇਹ ਵੀ ਦੇਖੋ : ਅਮਰੀਕਾ ਛੱਡ ਕਿਸਾਨੀ ਕਰਨ ਵਾਲਾ ਨੌਜਵਾਨ ਪੁਹਚਿਆਂ ਅੰਦੋਲਨ ਚ, ਮੋਦੀ ਸਰਕਾਰ ਦੀ ਲਾ ਦਿਤੀ ਤੈਅ