Binu Dhillon Support Farmers : ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਅੰਦੋਲਨ ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਜਿੱਥੇ ਆਮ ਲੋਕ ਪਹੁੰਚ ਰਹੇ ਹਨ । ਉੱਥੇ ਹੀ ਕਲਾਕਾਰ ਤੇ ਅਦਾਕਾਰ ਵੀ ਪਹੁੰਚ ਰਹੇ ਹਨ । ਕਿਸਾਨਾਂ ਦੀ ਸਟੇਜ ਤੇ ਹਰ ਕਲਾਕਾਰ ਪਹੁੰਚ ਰਿਹਾ ਹੈ । ਇਸ ਸਭ ਦੇ ਚਲਦੇ ਬਿਨੂੰ ਢਿੱਲੋਂ ਤੇ ਸੀਮਾ ਕੌਸ਼ਲ ਵੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ ਪਹੁੰਚੇ ।
ਜਿਸ ਦੀ ਵੀਡੀਓ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਇਸ ਵੀਡੀਓ ਵਿੱਚ ਬਿਨੂੰ ਕਹਿ ਰਹੇ ਹਨ ਕਿ ਕਿਸਾਨਾਂ ਦਾ ਇਹ ਅੰਦੋਲਨ ਨਵੀਂ ਕ੍ਰਾਂਤੀ ਲੈ ਕੇ ਆਵੇਗਾ ।ਬਿਨੂੰ ਨੇ ਕਿਹਾ ਜਿਸ ਦੇਸ਼ ਦਾ ਕਿਸਾਨ ਦੁਖੀ ਹੈ, ਉਸ ਦੇਸ਼ ਦਾ ਕੁਝ ਨਹੀਂ ਹੋ ਸਕਦਾ । ਇਸ ਦੇ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਲੰਮੇ ਹੱਥੀ ਲੈਂਦੇ ਹੋਏ ਕਿਹਾ ਕਿ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਜਾਣਬੁੱਝ ਕੇ ਅਣਗੌਲਿਆ ਕਰ ਰਹੀ ਹੈ ।
ਉਹਨਾਂ ਨੇ ਕਿਹਾ ਕਿ ਜੋ ਬੰਦਾ ਹੰਕਾਰ ਜਾਂਦਾ ਹੈ, ਉਸ ਦਾ ਅੰਤ ਵੀ ਨੇੜੇ ਹੁੰਦਾ ਹੈ । ਉਹਨਾਂ ਕਿਹਾ ਕਿ ਇਹ ਠਾਠਾਂ ਮਾਰਦਾ ਇਕੱਠ ਦੱਸਦਾ ਹੈ ਕਿ ਕਿਸਾਨਾਂ ਵਿਚ ਜਜ਼ਬਾ ਤੇ ਜਨੂੰਨ ਕਿੰਨਾ ਹੈ ਤੇ ਉਹਨਾਂ ਦਾ ਮਕਸਦ ਕੀ ਹੈ। ਢਿੱਲੋਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਸਰਕਾਰ ਇਹਨਾਂ ਖੇਤੀ ਬਿਲਾਂ ਨੂੰ ਵਾਪਸ ਲੈ ਲਵੇ।
ਦੇਖੋ ਵੀਡੀਓ : ਆਖ਼ਿਰ ਕਿਉਂ 60 ਸਾਲ ਦੇ ਦੋ ਬਜ਼ੁਰਗ 15 ਕਿਲੋ ਲੋਹੇ ਦੀਆਂ ਬੇੜੀਆਂ ਪਾਕੇ ਪਹੁੰਚੇ ਕਿਸਾਨ ਸੰਘਰਸ਼ ਵਿੱਚ