Mankirt Aulakh To P.M Narendra Modi : ਪਿੱਛਲੇ ਕੁਝ ਦਿਨਾਂ ਤੋਂ ਚਲ ਰਹੇ ਕਿਸਾਨੀ ਧਰਨੇ ਨੂੰ ਲੈ ਕੇ ਅੰਦੋਲਨ ਵਿਚ ਪੰਜਾਬੀ ਕਲਾਕਾਰ ਵੱਧ -ਚੜ੍ਹ ਕੇ ਹਿੱਸਾ ਪਾ ਰਹੇ ਹਨ । ਕਿਸਾਨਾਂ ਦਾ ਅੰਦੋਲਨ ਅੱਜ ਆਪਣੇ 22ਵੇਂ ਦਿਨ ‘ਚ ਪਹੁੰਚ ਗਿਆ ਹੈ । ਕਿਸਾਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਦੀ ਸਰਹੱਦਾਂ ਉੱਤੇ ਬੈਠੇ ਹੋਏ ਨੇ। ਪਰ ਮੋਦੀ ਸਰਕਾਰ ਕਿਸਾਨਾਂ ਦੇ ਹੱਕਾਂ ‘ਚ ਫੈਸਲਾ ਦੇਣ ਲਈ ਤਿਆਰ ਨਹੀਂ ਹੈ ।
ਕਿਸਾਨਾਂ ਨੂੰ ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ । ਪੰਜਾਬੀ ਕਲਾਕਾਰ ਵੀ ਕਿਸਾਨਾਂ ਦਾ ਪੂਰਾ ਸਾਥ ਦੇ ਰਹੇ ਨੇ । ਅਜਿਹੇ ‘ਚ ਪੰਜਾਬੀ ਗਾਇਕ ਮਨਕਿਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਮੋਦੀ ਨੂੰ ਕਿਹਾ ਹੈ ਕਿ- ‘ਹੱਕ ਘਰ ਬੈਠ ਕੇ ਨਹੀਂ, ਸੜਕ ਤੇ ਬੈਠ ਕੇ ਲਏ ਜਾਂਦੇ ਨੇ, ਇਹ ਤਾਂ ਚੰਗੀ ਤਰ੍ਹਾਂ ਪਤਾ ਲੱਗ ਗਿਆ ਸਾਨੂੰ ਤੇ ਹੋਰ ਕਿੰਨਾ Ignore ਕਰੋਗੇ #farmers ਨੂੰ ਮੋਦੀ ਜੀ ।
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਅਸੀਂ ਆਪਣੇ ਹੱਕ ਲਈ ਸੜਕ ਤੇ ਬੈਠੇ ਆ, ਤੇ ਆਪਣੇ ਹੱਕ ਲੈ ਕੇ ਹੀ ਉੱਠਾਂਗੇ, ਹੁਣ ਇਸ ਅੰਦੋਲਨ ਦੇ ਦੋ ਚਿਹਰੇ ਨਹੀਂ ਇੱਕ ਹੀ ਚਿਹਰਾ ਹੋਗਿਆ, ਆਰ ਜਾ ਪਾਰ । ਕੀ ਤੁਸੀਂ ਮੇਰੇ ਨਾਲ ਸਹਿਮਤ ਆ ?? ਜਿੱਤਾਂਗੇ, ਜਿੱਤਾਂਗੇ, ਜਿੱਤਾਂਗੇ’ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਮਨਕਿਰਤ ਔਲਖ ਤੇ ਕਿਸਾਨਾਂ ਨੂੰ ਆਪਣਾ ਸਮਰਥਨ ਦੇ ਰਹੇ ਨੇ ।
ਦੇਖੋ ਵੀਡੀਓ : ਨਿਊਜ਼ੀਲੈਂਡ ਛੱਡ ਸਿੱਧਾ ਕਿਸਾਨੀ ਸੰਘਰਸ਼ ‘ਚ ਪਹੁੰਚੀ ਪੰਜਾਬ ਦੀ ਇਹ ਧੀ, ਕਹਿ ਦਿੱਤੀ ਵੱਡੀ ਗੱਲ