ludhiana plastic crush machines: ਲੁਧਿਆਣਾ (ਤਰਸੇਮ ਭਾਰਦਵਾਜ)-ਸਮਾਰਟ ਸਿਟੀ ਯੋਜਨਾ ਤਹਿਤ ਸ਼ੁਰੂ ਹੋਣ ਵਾਲੇ ਪ੍ਰੋਜੈਕਟਾਂ ‘ਤੇ ਵਿਚਾਰ ਵਟਾਂਦਰਾ ਕਰਕੇ ਮਨਜੂਰੀ ਦੇਣ ਲਈ ਸਮਾਰਟ ਸਿਟੀ ਲਿਮਟਿਡ ਦੀ ਜ਼ਿਲ੍ਹਾ ਪੱਧਰੀ ਤਕਨੀਕੀ ਕਮੇਟੀ ਦੀ ਮੀਟਿੰਗ ਹੋਈ। ਇਹ ਮੀਟਿੰਗ ਨਗਰ ਨਿਗਮ ਕਮਿਸ਼ਨਰ ਕਮ ਸੀ.ਈ.ਓ. ਸਮਾਰਟ ਸਿਟੀ ਪ੍ਰਦੀਪ ਕੁਮਾਰ ਸਭਰਵਾਲ ਦੀ ਅਗਵਾਈ ਹੇਠ ਜੋਨ ਡੀ. ‘ਚ ਹੋਈ।
ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਸ਼ਹਿਰ ਦੇ 10 ਸਥਾਨਾਂ ‘ਤੇ ਪਲਾਸਟਿਕ ਦੀਆਂ ਬੋਤਲਾਂ ਕਰੈਸ਼ (ਤੋੜਨ) ਲਈ ਵੈਂਡਿੰਗ ਮਸ਼ੀਨਾਂ ਲਗਾਉਣ ਅਤੇ ਔਰਤਾਂ ਦੀ ਸਿਹਤ ਵੱਲ ਧਿਆਨ ਦੇਣ ਲਈ ਆਟੋਮੈਟਿਕ ਸੈਨੇਟਰੀ ਨੈਪਕਿਨ ਵੈਡਿੰਗ ਮਸ਼ੀਨਾਂ ਵੀ ਸਥਾਪਤ ਕੀਤੇ ਜਾਣ ਦਾ ਫ਼ੈਸਲਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪਲਾਸਟਿਕ ਦੀਆਂ ਬੋਤਲਾਂ ਵੈਡਿੰਗ ਮਸ਼ੀਨ ‘ਚ ਪਾਉਣ ਵਾਲੇ ਵਿਅਕਤੀ ਨੂੰ ਕੂਪਨ ਮਿਲਣਗੇ। ਉਨ੍ਹਾਂ ਦੱਸਿਆ ਕਿ ਸੇਫ ਸਿਟੀ ਪ੍ਰੋਜੈਕਟ ਦੇ 1400 ਕੈਮਰਿਆਂ ਨੂੰ ਚਲਾਉਣ, ਸਾਂਭ ਸੰਭਾਲ ਕਰਨ, ਮਿੰਨੀ ਸਕੱਤਰੇਤ ਸਥਿਤ ਪਾਰਕਿੰਗ ਇਮਾਰਤ ‘ਤੇ ਇਕ ਹੋਰ ਮੰਜਿਲ ਬਣਾਉਣਾ ਫਾਇਰ ਬ੍ਰਿਗੇਡ ਵਿਭਾਗ ਲਈ ਸਾਜੋ ਸਾਮਾਨ ਖ਼ਰੀਦਣ, ਥਰਮਲ ਸਕੈਨਰ ਖ਼ਰੀਦਣ, ਮਿਨੀ ਰੋਜ਼ ਗਾਰਡਨ ਦੀ ਸਾਂਭ ਸੰਭਾਲ ਅਤੇ ਖੂਬਸੂਰਤ ਬਣਾਉਣ ਦਾ ਠੇਕਾ ਦੇਣ, ਪੰਪ ਸੈੱਟ ਖ਼ਰੀਦਣ ਸਮੇਤ ਕਈ ਪ੍ਰੋਜੈਕਟਾਂ ‘ਤੇ ਵਿਚਾਰ ਵਟਾਂਦਰਾ ਕੀਤਾ ਤੇ ਲੋੜੀਂਦੀਆਂ ਮਨਜ਼ੂਰੀਆਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ, ਮਹਾਤਮਾ ਗਾਂਧੀ ਅਤੇ ਡਾਕਟਰ ਬੀ.ਆਰ. ਅੰਬੇਡਕਰ ਦੇ ਸ਼ਹਿਰ ‘ਚ ਮੌਜੂਦ ਬੁੱਤਾਂ ਅਤੇ ਆਸ-ਪਾਸ ਦੇ ਇਲਾਕੇ ਖੂਬਸੂਰਤ ਬਣਾਉਣ ਦੇ ਪ੍ਰੋਜੈਕਟ ‘ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
ਇਹ ਵੀ ਦੇਖੋ–