ludhiana Caution shoping online: ਲੁਧਿਆਣਾ (ਤਰਸੇਮ ਭਾਰਦਵਾਜ)- ਲੋਕਾਂ ਨੂੰ ਠੱਗਣ ਦੇ ਲਈ ਸਾਈਬਰ ਅਪਰਾਧੀ ਹਰ ਰੋਜ਼ ਨਵੇਂ ਹੱਥਕੰਡੇ ਅਪਣਾਉਂਦੇ ਹਨ। ਇਸ ਦਾ ਤਾਜ਼ਾ ਮਾਮਲਾ ਹੁਣ ਮਹਾਨਗਰ ਦੇ ਰਾਣੀ ਝਾਂਸੀ ਇਨਕਲੇਵ ਸਿਵਲ ਲਾਈਨਜ਼ ਤੋਂ ਸਾਹਮਣੇ ਆਇਆ ਹੈ, ਜਿੱਥੇ ਸਾਈਬਰ ਅਪਰਾਧੀਆਂ ਨੇ ਸਖਸ ਪਾਸੋਂ 17896 ਰੁਪਏ ਦੀ ਠੱਗੀ ਮਾਰੀ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਹੈ ਕਿ ਉਸ ਨੇ ਇੰਸਟਾਗ੍ਰਾਮ ਪੇਜ ‘ਤੇ ਬੈਗ ਅਤੇ ਸੂਟਾਂ ਦੀ ਐਡ ਦੇਖੀ ਅਤੇ ਪੇਜ ‘ਤੇ ਉੁਪਲੱਬਧ ਮੋਬਾਇਲ ਫੋਨ ਨੰਬਰਾਂ ‘ਤੇ ਸੰਪਰਕ ਕੀਤਾ, ਜਿਸ ‘ਤੇ ਦੀਕਸ਼ਤ ਗੁਲਾਟੀ ਨਾਂ ਦੇ ਵਿਅਕਤੀ ਨੇ ਸ਼ਿਕਾਇਤਕਰਤਾ ਦੇ ਵੱਟਸਐਪ ਨੰਬਰ ‘ਤੇ ਬੈਗ ਅਤੇ ਸੂਟਾਂ ਦੀਆਂ ਫੋਟੋਆਂ ਭੇਜੀਆਂ ਅਤੇ ਆਰਡਰ ਲੈ ਲਿਆ। ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕਿ ਦੀਕਸ਼ਤ ਗੁਲਾਟੀ ਪਾਸੋਂ ਗਾਰੰਟੀ ਦੀ ਮੰਗ ਕੀਤੀ ਤਾਂ ਉਸ ਨੇ ਪਹਿਲਾਂ ਆਪਣੀ ਮਾਤਾ ਰੀਟਾ ਗੁਲਾਟੀ ਅਤੇ ਫਿਰ ਆਪਣੀ ਭੈਣ ਦੀਕਸ਼ਾ ਆਨੰਦ ਨਾਲ ਗੱਲ ਕਰਵਾਈ, ਜਿਸ ‘ਤੇ ਪੀੜਤਾ ਨੇ ਪੇ.ਟੀ.ਐੱਮ ਰਾਹੀਂ 17896 ਰੁਪਏ ਉਸ ਦੇ ਖਾਤੇ ‘ਚ ਟਰਾਂਸਫਰ ਕਰ ਦਿੱਤੇ। ਇਸ ਉਪਰੰਤ ਵਿਰੋਧੀ ਧਿਰ ਟਾਲਮਟੋਲ ਕਰਨ ਲੱਗ ਪਈ ਅਤੇ ਫੋਨ ਚੁੱਕਣਾ ਬੰਦ ਕਰ ਦਿੱਤਾ। ਇਸ ਸਬੰਧੀ ਸ੍ਰੀਮਤੀ ਰੁਪਿੰਦਰ ਕੌਰ ਭੱਟੀ, ਪੀ.ਪੀ.ਐੱਸ ,ਵਧੀਕ ਡਿਪਟੀ ਕਮਿਸ਼ਨਰ ਪੁਲਿਸ ਇਨਵੈਸਟੀਗੇਸ਼ਨ ਅਤੇ ਸ੍ਰੀ ਵੈਲਭ ਸਹਿਗਲ ਵੱਲੋਂ ਜਾਂਚ ਪੜਤਾਲ ਕੀਤੀ ਗਈ ਦੀਕਸ਼ਤ ਗੁਲਾਟੀ ਵਾਸੀ ਪੱਖੋਵਾਲ ਰੋਡ ਅਤੇ ਦੀਕਸ਼ਾ ਆਨੰਦ ਵਾਸੀ ਦੁੱਗਰੀ ਦੋਸ਼ੀ ਪਾਏ ਗਏ, ਜਿਨ੍ਹਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ‘ਚ ਜੁੱਟ ਗਈ।
ਇਹ ਵੀ ਦੇਖੋ–