People frozen severe cold weather: ਲੁਧਿਆਣਾ (ਤਰਸੇਮ ਭਾਰਦਵਾਜ)- ਸੂਬੇ ਦੇ ਨਾਲ ਲੱਗਦੇ ਪਹਾੜੀ ਇਲ਼ਾਕਿਆਂ ‘ਚ ਭਾਰੀ ਬਰਫਬਾਰੀ ਜਾਰੀ ਹੈ, ਇਸ ਦਾ ਅਸਰ ਮੈਦਾਨੀ ਇਲ਼ਾਕਿਆਂ ‘ਚ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਸੂਬੇ ‘ਚ ਉੱਤਰ-ਪੱਛਮੀ ਚੱਲਣ ਵਾਲੀ ਸ਼ੀਤਲਹਿਰ ਨੇ ਪਿਛਲੇ ਪੰਜ ਦਿਨ ਤੋਂ ਬੁਰਾ ਹਾਲ ਕਰ ਦਿੱਤਾ ਹੈ। ਇਸਦਾ ਪ੍ਰਭਾਵ ਦਸੰਬਰ ਦੇ ਦੂਜੇ ਹਫਤੇ ‘ਚ ਮੌਸਮ ‘ਚ ਕਾਫੀ ਬਦਲਾਅ ਆਇਆ ਹੈ। ਪੰਜ ਦਿਨਾਂ ਤੋਂ ਲਗਾਤਾਰ ਵੱਧ ਤੋਂ ਵੱਧ ਤਾਪਮਾਨ ਸਾਧਾਰਨ ਦੇ ਮੁਕਾਬਲੇ 8 ਡਿਗਰੀ ਤੱਕ ਹੇਠਾਂ ਜਾ ਚੁੱਕਿਆ ਹੈ। ਸ਼ੁੱਕਰਵਾਰ ਨੂੰ ਤਾਂ ਸ਼ਹਿਰ ‘ਚ ਰਿਕਾਰਡ ਤੋੜ ਘੱਟੋ-ਘੱਟ ਤਾਪਮਾਨ 2.2 ਦਰਜ ਹੋਇਆ ਹੈ ਜਦਕਿ ਇਸ ਤੋਂ ਪਹਿਲਾਂ 2014 ‘ਚ ਵੀ ਮਿਡ ਦਸੰਬਰ ‘ਚ ਕੜਾਕੇ ਦੀ ਠੰਡ ਦੇਖਣ ਨੂੰ ਮਿਲੀ ਸੀ। ਜੇਕਰ ਸੂਬੇ ਦੀ ਗੱਲ ਕਰੀਏ ਤਾਂ ਲੁਧਿਆਣਾ ਤੀਜੇ ਨੰਬਰ ‘ਤੇ ਸਭ ਤੋਂ ਠੰਡਾ ਸ਼ਹਿਰ ਸਾਬਿਤ ਹੋਇਆ ਹੈ। ਪਹਿਲੇ ਨੰਬਰ ‘ਤੇ ਅੰਮ੍ਰਿਤਸਰ 0.4 ਡਿਗਰੀ, ਦੂਜੇ ਤੇ ਜਲੰਧਰ ‘ਚ 1.6 ਡਿਗਰੀ ਘੱਟੋਂ ਘੱਟ ਤਾਪਮਾਨ ਰਿਕਾਰਡ ਹੋਇਆ ਹੈ। ਮੌਸਮ ਵਿਭਾਗ ਮੁਤਾਬਕ ਚਿਤਾਵਨੀ ਜਾਰੀ ਕਰਦੇ ਹੋਏ ਦੱਸਿਆ ਗਿਆ ਹੈ ਕਿ 21 ਦਸੰਬਰ ਤੱਕ ਇਸੇ ਤਰ੍ਹਾਂ ਮੌਸਮ ਬਣਿਆ ਰਹੇਗਾ, ਸਵੇਰੇ ਕੋਹਰਾ ਪਵੇਗਾ ਅਤੇ ਸ਼ੀਤ ਲਹਿਰ ਚੱਲੇਗੀ ।
ਪੀ.ਏ.ਯੂ ਮੌਸਮ ਮਾਹਰ ਡਾਕਟਰ ਕੇ.ਕੇ ਗਿੱਲ ਮੁਤਾਬਕ ਇਸ ਮੌਸਮ ਦੇ ਬਦਲਣ ਦੇ ਪਿੱਛੇ ਕਾਰਨ ਇਹ ਹੈ ਕਿ ਹਵਾ ‘ਚ ਨਮੀ ਦੀ ਮਾਤਰਾ ਉੱਤਰ-ਪੱਛਮੀ ਠੰਡੀਆਂ ਹਵਾਵਾਂ ਤੋਂ ਲਗਭਗ 100 ਫੀਸਦੀ ਰਿਕਾਰਡ ਹੋਇਆ ਹੈ, ਇਸ ਤੋਂ ਫਾਗ ਦੇ ਬੱਦਲ ਬਣੇ ਹਨ। ਜਿਸ ਨਾਲ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ‘ਚ ਜਿਆਦਾ ਗਿਰਾਵਟ ਦਰਜ ਹੋ ਚੁੱਕੀ ਹੈ। ਇਸ ਦੇ ਨਾਲ ਹੀ ਪਹਾੜਾਂ ਦੀ ਬਰਫਬਾਰੀ ਵੀ ਇਸ ਮੌਸਮ ਨੂੰ ਕਾਫੀ ਸਪੋਟ ਕਰ ਰਹੀ ਹੈ। ਕਿਉਂਕਿ ਪਹਾੜਾਂ ‘ਤੇ ਜਿਆਦਾ ਬਰਫਬਾਰੀ ਹੋਣ ਨਾਲ ਮੈਦਾਨੀ ਇਲਾਕਿਆਂ ‘ਚ ਜਿਆਦਾ ਠੰਡ ਵੱਧਦੀ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਬਾਰਿਸ਼ ਨਾਲ ਬੱਦਲ ਬਣਨ ਨਾਲ ਘੱਟੋ-ਘੱਟ ਤਾਪਮਾਨ ‘ਚ ਜਿਆਦਾ ਗਿਰਾਵਟ ਨਹੀਂ ਆਉਂਦੀ ਹੈ, ਜਦਕਿ ਫਾਗ ਬਣਨ ਨਾਲ ਹੀ ਘੱਟੋ-ਘੱਟ ਤਾਪਮਾਨ ‘ਚ ਗਿਰਾਵਟ ਆਉਂਦੀ ਹੈ। ਧੁੱਪ ਨਿਕਲਣ ਨਾਲ ਪਹਿਲਾਂ ਫਾਗ ਦੇ ਬੱਦਲ ਸਰਫੇਸ ‘ਤੇ ਆ ਜਾਂਦੇ ਹਨ, ਜਦਕਿ ਧੁੱਪ ਨਿਕਲਣ ਨਾਲ ਇਹ ਆਸਮਾਨ ‘ਚ ਉੱਠ ਜਾਂਦੇ ਹਨ। ਇਸ ਦੇ ਨਾਲ ਸ਼ੀਤ ਲਹਿਰ ਜਿਆਦਾ ਵੱਧਣ ‘ਚ ਸਹਿਯੋਗ ਕਰਦੀ ਹੈ।
ਇਹ ਵੀ ਦੇਖੋ–