Karan Aujla Support Farmers : ਪਿਛਲੇ ਕੁੱਝ ਦਿਨਾਂ ਦੋ ਅਸੀਂ ਸਭ ਜਾਣਦੇ ਹਾਂ ਜੋ ਭਾਰਤ ਦੇ ਕਿਸਾਨ ਕੇਂਦਰ ਵਲੋਂ ਪਾਸ ਕੀਤੇ ਗਏ ਕਨੂੰਨਾਂ ਨੂੰ ਰੱਧ ਕਰਵਾਉਣ ਲਈ ਦਿੱਲੀ ਪਹੁੰਚੇ ਹੋਏ ਹਨ । ਕਿਸਾਨਾਂ ਦੀ ਸਪੋਰਟ ਵਿਚ ਬਹੁਤ ਜਾਣੇ ਆਏ ਹਨ ਆਮ ਲੋਕਾਂ ਦੇ ਨਾਲ- ਨਾਲ ਬਹੁਤ ਸਾਰੇ ਪੰਜਾਬੀ ਸਿੰਗਰ ਵੀ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ।ਹਰ ਰੋਜ ਕੋਈ ਨਾ ਕੋਈ ਸਿੰਗਰ ਦਿੱਲੀ ਪਹੁੰਚ ਕ ਕਿਸਾਨਾਂ ਨੂੰ ਸਪੋਰਟ ਕਰ ਰਿਹਾ ਹੈ । ਇਸੇ ਤਰਾਂ ਅੱਜ ਕਿਸਾਨਾਂ ਨੂੰ ਸਪੋਰਟ ਕਰਨ ਲਈ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਕਰਨ ਔਜਲਾ ਪਹੁੰਚੇ ਹਨ । ਉਹ ਕਲ੍ਹ ਕੈਨੇਡਾ ਤੋਂ ਆਏ ਹਨ ਤੇ ਅੱਜ ਦਿੱਲੀ ਸਿੰਘੂ ਬਾਰਡਰ ਤੇ ਕਿਸਾਨਾਂ ਨੂੰ ਸਪੋਰਟ ਕਰਨ ਲਈ ਪਹੁੰਚ ਗਏ ਹਨ ।
ਉਹਨਾਂ ਨੇ ਕਿਹਾ ਆਪਾ ਸਾਰੇ ਵਧਾਈ ਦੇ ਪਾਤਰ ਹਾਂ ਕਿਉਂਕਿ ਸਾਰੀ ਦੁਨੀਆਂ ਕੈਨੇਡਾ ਅਮਰੀਕਾ ਵਾਲੇ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ । ਉਹਨਾਂ ਨੇ ਕਿਹਾ ਇਹ ਗੱਲ ਬਹੁਤ ਚੰਗੀ ਹੈ ਕਿ ਆਪ ਸ਼ਾਂਤਮਈ ਧਰਨਾ ਦੇ ਰਹੇ ਹਾਂ । ਸਾਡੇ ਜਵਾਨਾਂ ਵਿਚ ਜੋਸ਼ ਦੇ ਨਾਲ-ਨਾਲ ਹੋਸ਼ ਵੀ ਆ ਗਿਆ ਹੈ । ਉਹਨਾਂ ਨੇ ਕਿਹਾ ਕਿ ਜਿਹੜੇ ਪੰਜਾਬ ਦੇ ਜਵਾਨੀ ਨੂੰ ਨਸ਼ੇੜੀ ਕਹਿ ਰਹੇ ਸਨ ਹੁਣ ਉਹਨਾਂ ਨੂੰ ਵੀ ਦਿੱਖ ਗਿਆ ਹੋਵੇਗਾ ਕਿ ਇਹ ਜਵਾਨੀ ਹੀ ਅੱਗੇ ਆਈ ਹੈ ਤੇ ਸੜਕਾਂ ਤੇ ਪੁੱਟੇ ਗਏ ਟੋਏ ਵੀ ਇਹਨਾਂ ਨੇ ਹੀ ਭਰੇ ਹਨ । ਉਹਨਾਂ ਨੇ ਕਿਹਾ ਕਿ ਮੇਰੀ ਨੈਸ਼ਨਲ ਮੀਡਿਆ ਨੂੰ ਬੇਨਤੀ ਹੈ ਕਿ ਤੁਸੀ ਇਕਲੇ pizza , ਖੋਆ , ਤੇ ਬਦਾਮ ਨਾ ਦਿਖਾਓ ਜਿਹੜੇ ਕਿਸਾਨ ਟਰਾਲੀਆਂ ਦੇ ਨੀਚੇ ਸੋਂਦੇ ਹਨ ਉਹ ਵੀ ਦਿਖਾਓ ।
ਉਹਨਾਂ ਨੇ ਕਿਹਾ ਇਹ ਜੋ ਲੰਗਰ ਚਲਦੇ ਹਨ ਇਹ ਸਾਡੇ ਗੁਰੂਆਂ ਵਲੋਂ ਬਖ਼ਸ਼ੇ ਗਏ ਹਨ ਇਹਨਾਂ ਦੇ ਕਦੀ ਵੀ ਘਾਟ ਨੀ ਹੋ ਸਕਦੀ । ਉਹਨਾਂ ਨੇ ਕਿਹਾ ਮੈ ਆਪਣੇ ਕਿਸਾਨ ਵੀਰਾਂ ਭੈਣਾਂ ਦਾ ਸਮਰਥਨ ਕਰਦਾ ਹਾਂ ਤੇ ਕਰਦਾ ਰਹਾਂਗਾ ਓਹਨਾ ਨੇ ਕਿਹਾ ਆਪਾ ਇਸੇ ਤਰਾਂ ਨੀਵੇਂ ਹੋ ਕ ਚੱਲਣਾ ਹੈ ਗੁਰੂ ਮਹਾਰਾਜ ਮੇਹਰ ਜਰੂਰ ਕਰਨਗੇ ਸਾਡੇ ਹੱਕ ਸਾਨੂੰ ਜਰੂਰ ਮਿਲਣਗੇ । ਇਸ ਦੇ ਨਾਲ ਹੀ ਕਰਨ ਔਜਲਾ ਨੇ ਜਿੱਤ ਦਾ ਐਲਾਨ ਕੀਤਾ ਕਿ ਸਾਡੀ ਜਿੱਤ ਹੋਈ ਪਈ ਹੈ ।
ਦੇਖੋ ਵੀਡੀਓ : ਅੰਦੋਲਨ ‘ਚ ਆਉਂਦੇ 35 ਲੱਖ ਦੀ Fortuner ਹੋਗੀ ਚੋਰੀ, ਫਿਰ ਵੀ ਸੰਘਰਸ਼ ‘ਚ ਪਹੁੰਚ ਗਿਆ ਇਹ ਬਾਬਾ