mandiyani rape case accused arrest: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਵਾਪਰੇ ਸਮੂਹਿਕ ਜਬਰ ਜ਼ਨਾਹ ਘਟਨਾ ਨੇ ਦਿਲ ਦਹਿਲਾ ਦਿੱਤਾ ਹੈ, ਉੱਥੇ ਹੀ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਦੱਸ ਦੇਈਏ ਕਿ ਲੁਧਿਆਣਾ ਦੇ ਮੁੱਲਾਂਪੁਰ ਦਾਖਾ ‘ਚ ਵਾਪਰੇ ਨਵ-ਵਿਆਹੁਤਾ ਨਾਲ ਜਬਰ ਜ਼ਨਾਹ ਦੀ ਘਟਨਾ ਨੂੰ ਕੁਝ ਘੰਟਿਆਂ ‘ਚ ਸੁਲਝਾਉਂਦੇ ਹੋਏ 4 ਦਰਿੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਹਾਲਾਂਕਿ ਇਕ ਦਰਿੰਦਾ ਫਰਾਰ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਉਹ ਗੱਡੀ ਵੀ ਬਰਾਮਦ ਕਰ ਲਈ ਹੈ, ਜਿਸ ਨੂੰ ਦਰਿੰਦਿਆਂ ਨੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤਿਆ ਸੀ। ਜਾਣਕਾਰੀ ਸਾਂਝੀ ਕਰਦੇ ਹੋ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ, ਜਿਨ੍ਹਾਂ ‘ਚੋਂ ਮੰਡਿਆਣੀ ਦਾ ਰਹਿਣ ਵਾਲਾ ਵਰਿੰਦਰ ਸਿੰਘ ਉਰਫ ਵਿੱਕੀ ਅਤੇ ਸੁਖਵਿੰਦਰ ਸਿੰਘ, ਭਨੋਹੜ ਦਾ ਰਹਿਣ ਵਾਲੇ ਤਲਜਿੰਦਰ ਸਿੰਘ ਅਤੇ ਖੁਸ਼ਪ੍ਰੀਤ ਸਿੰਘ ਹੈ ਜਦਕਿ ਪੰਜਵਾ ਦਰਿੰਦਾ ਜਸਕਰਣ ਸਿੰਘ ਜਸ ਉਰਫ ਮਨੀ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ ਹੈ। ਉਸ ਦੀ ਭਾਲ ਲਈ ਪੁਲਿਸ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਸਾਰੇ ਮੁਲਜ਼ਮ ਚੰਗੇ ਪਰਿਵਾਰਾਂ ਨਾਲ ਸਬੰਧਿਤ ਹਨ।
ਦੂਜੇ ਪਾਸੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਸ ਕੋਠੀ ‘ਚ ਇਹ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ, ਉਸ ਨੂੰ ਹਮੇਸ਼ਾ ਤਾਲਾ ਲੱਗਿਆ ਰਹਿੰਦਾ ਹੈ, ਜੋ ਕਿ ਐੱਨ.ਆਰ.ਆਈ ਪਰਿਵਾਰ ਦੀ ਦੱਸੀ ਜਾ ਰਹੀ ਹੈ। ਐੱਨ.ਆਰ.ਆਈ ਪਰਿਵਾਰ ਵੱਲੋਂ ਕੋਠੀ ਦੀ ਦੇਖਭਾਲ ਲਈ ਚਾਬੀ ਜਸਕਰਨ ਉਰਫ ਮਨੀ ਨੂੰ ਦਿੱਤੀ ਗਈ ਹੈ, ਜਿਸ ਤਰ੍ਹਾਂ ਮੁਲਜ਼ਮਾਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ, ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਪੂਰੀ ਪਲਾਨਿੰਗ ਨਾਲ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਮੁੱਲਾਪੁਰ ਦਾਖਾ ਦੇ ਪਿੰਡ ਮੰਡਿਆਣੀ ਕਲਾ ‘ਚ ਇਕ ਨਵੀਂ ਵਿਆਹੀ ਕੁੜੀ ਦੇ ਨਾਲ 5 ਨੌਜਵਾਨਾਂ ਨੇ ਗੈਂਗਰੇਪ ਕੀਤਾ ਸੀ। ਪੀੜਤ ਲੜਕੀ ਹੈਬੋਵਾਲ ਦੀ ਰਹਿਣ ਵਾਲੀ ਸੀ, ਜੋ ਕਿ ਵਿਆਹ ਸ਼ਾਦੀਆਂ ‘ਚ ਮਹਿੰਦੀ ਲਗਾਉਣ ਦਾ ਕੰਮ ਕਰਦੀ ਹੈ, ਦਰਿੰਦਿਆਂ ਨੇ ਲੜਕੀ ਨੂੰ ਮਹਿੰਦੀ ਲਗਾਉਣ ਦਾ ਕਹਿ ਕੇ ਮਾਲ ਕੋਲ ਸੱਦਿਆਂ, ਜਿਥੇ ਮੁਲਜ਼ਮ ਉਸਨੂੰ ਪਿੰਡ ਮਡਿਆਣੀ ਵਿਖੇ ਇਕ ਬੰਦ ਕੋਠੀ ‘ਚ ਲੈ ਗਏ ਅਤੇ ਉਸ ਦੀ ਇੱਜ਼ਤ ਤਾਰ-ਤਾਰ ਕਰ ਦਿੱਤੀ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਅੱਧੀ ਰਾਤ ਨੂੰ ਦਰਿੰਦੇ ਲੜਕੀ ਨੂੰ ਮਾਲ ਦੇ ਕੋਲ ਸੁੱਟ ਕੇ ਫਰਾਰ ਹੋ ਗਏ ਸੀ।
ਇਹ ਵੀ ਦੇਖੋ–