ludhiana small VIP number close: ਲੁਧਿਆਣਾ (ਤਰਸੇਮ ਭਾਰਦਵਾਜ)-ਛੋਟੇ ਵੀ.ਆਈ.ਪੀ ਨੰਬਰ ਵਾਹਨਾਂ ‘ਤੇ ਲਗਾਉਣ ‘ਚ ਲੁਧਿਆਣਾਵੀਂ ਸਭ ਤੋਂ ਅੱਗੇ ਹਨ। ਮਹਿੰਗੀਆਂ ਗੱਡੀਆਂ ‘ਤੇ ਮਹਿੰਗੇ ਅਤੇ ਛੋਟੇ ਨੰਬਰ ਲਾ ਕੇ ਟੌਰ ਦਿਖਾਉਣ ਵਾਲੇ ਵਾਹਨ ਡਰਾਈਵਰਾਂ ਨੂੰ ਪੰਜਾਬ ਸਰਕਾਰ ਨੇ ਹੁਣ ਇਕ ਹੋਰ ਝਟਕਾ ਦਿੱਤਾ ਹੈ। ਹੁਣ ਵੀ.ਆਈ.ਪੀ ਕਲਚਰ ਖਤਮ ਕਰਨ ਅਤੇ ਸੁਰੱਖਿਆ ਮਾਮਲਿਆਂ ਨੂੰ ਧਿਆਨ ‘ਚ ਰੱਖਦੇ ਹੋਏ ਮੋਟਰ ਵ੍ਹੀਕਲ ਐਕਟ 1988 ਲਾਗੂ ਹੋਣ ਤੋਂ ਬਾਅਦ ਸੂਬੇ ‘ਚ ਚੱਲ ਰਹੇ ਪੁਰਾਣੇ ਰਜ਼ਿਸਟ੍ਰੇਸ਼ਨ ਵਾਲੇ ਨੰਬਰਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਨਵੇਂ ਵਾਹਨਾਂ ‘ਤੇ ਪੁਰਾਣੇ ਨੰਬਰਾਂ ਦੀ ਵਰਤੋਂ ‘ਤੇ ਗੁਆਂਢੀ ਸੂਬਿਆਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ‘ਚ ਪਹਿਲਾਂ ਹੀ ਪਾਬੰਦੀ ਲਾਈ ਜਾ ਚੁੱਕੀ ਹੈ। ਹੁਣ ਇਸ ਨੂੰ ਪੰਜਾਬ ‘ਚ ਵੀ ਲਾਗੂ ਕੀਤਾ ਜਾਵੇਗਾ। ਪੰਜਾਬ ‘ਚ ਇਹ ਲਾਗੂ ਹੋਣ ਨਾਲ ਲੁਧਿਆਣਾ ਜ਼ਿਲ੍ਹੇ ‘ਚ 2 ਹਜ਼ਾਰ ਤੋਂ ਜਿਆਦਾ ਵੀ.ਆਈ.ਪੀ ਨੰਬਰ ਬੰਦ ਹੋ ਜਾਣਗੇ ਅਤੇ ਇਸ ਦੀ ਥਾਂ ‘ਤੇ ਅਖਤਿਆਰੀਯੋਗ ਨੰਬਰ ਜਾਰੀ ਕੀਤੇ ਜਾਣਗੇ।ਵਿਅਕਤੀ ਕਿਸੇ ਵੀ ਸ਼ਹਿਰ ਤੋਂ ਨੰਬਰ ਖਰੀਦ ਕੇ ਗੱਡੀ ‘ਤੇ ਲਾ ਲੈਂਦਾ ਸੀ ਅਤੇ ਇਸ ਨੂੰ ਆਪਣੇ ਨਾਂ ‘ਤੇ ਨਾ ਕਰਵਾ ਕੇ ਵਾਹਨ ਸ਼ਹਿਰ ‘ਚ ਘੁੰਮਾਉਂਦਾ ਸੀ।
ਦੱਸ ਦੇਏ ਕਿ ਗੱਡੀਆਂ ‘ਤੇ ਇਸ ਤਰ੍ਹਾਂ ਦੇ ਨੰਬਰ ਲੱਗੇ ਹੋਣ ਨਾਲ ਪੁਲਿਸ ਦੁਆਰਾ ਇਨ੍ਹਾਂ ਵਾਹਨਾਂ ਦੀ ਤਲਾਸ਼ੀ ਨਹੀਂ ਲਈ ਜਾਂਦੀ ਸੀ। ਇਸ ਤੋਂ ਇਲਾਵਾ ਅਜਿਹੇ ‘ਚ ਰਜ਼ਿਸਟ੍ਰੇਸ਼ਨ ਨੰਬਰ ਸਾਲਾਂ ਤੋਂ ਕਈ ਵਾਹਨਾਂ ‘ਤੇ ਵਰਤੋਂ ਕੀਤੇ ਜਾਂਦੇ ਰਹੇ ਸੀ। ਇਨ੍ਹਾਂ ਨੰਬਰਾਂ ਨੂੰ ਟਰੇਸ ਕਰਨ ‘ਚ ਵੀ ਪਰੇਸ਼ਾਨੀ ਹੁੰਦੀ ਅਤੇ ਅਸਲ ਮਾਲਕ ਦੀ ਪਛਾਣ ਵੀ ਨਹੀਂ ਹੋ ਸਕਦੀ ਸੀ। ਇਸ ਦਾ ਪੁਰਾਣਾ ਰਿਕਾਰਡ ਜਾਂ ਤਾਂ ਮਿਲ ਨਹੀਂ ਰਿਹਾ ਜਾਂ ਫਿਰ ਖਤਮ ਕਰ ਦਿੱਤਾ ਗਿਆ ਹੈ।
ਇਹ ਵੀ ਦੇਖੋ–