road construction halwara internationl airport: ਲੁਧਿਆਣਾ (ਤਰਸੇਮ ਭਾਰਦਵਾਜ)-ਹਲਵਾਰਾ ‘ਚ ਇੰਟਰਨੈਸ਼ਨਲ ਏਅਰਪੋਰਟ ਟਰਮੀਨਲ ਬਣਾਉਣ ਲਈ ਪੰਜਾਬ ਸਰਕਾਰ ਨੇ ਪੂਰੀ ਤਾਕਤ ਲਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਚੱਲਦਿਆਂ ਰਾਏਕੋਟ ਰੋਡ ਤੋਂ ਏਅਰਪੋਰਟ ਟਰਮੀਨਲ ਤੱਕ ਬਣਾਉਣ ਵਾਲੀ ਅਪ੍ਰੋਚ ਰੋਡ ਦਾ ਨਿਰਮਾਣ ਕੰਮ ਸ਼ੁਰੂ ਹੋ ਗਿਆ ਹੈ। ਰਾਏਕੋਟ ਰੋਡ ਤੋਂ ਏਟੀਆਨਾ ਪਿੰਡ ‘ਚ ਬਣਨ ਵਾਲੇ ਇੰਟਰਨੈਸ਼ਨਲ ਏਅਰਪੋਰਟ ਟਰਮੀਨਲ ਤੱਕ ਸੜਕ ਦੀ ਚੌੜਾਈ ਦੁੱਗਣੀ ਕੀਤੀ ਜਾ ਰਹੀ ਹੈ ਤਾਂ ਕਿ ਵਾਹਨਾਂ ਦੀ ਆਵਾਜਾਈ ਆਸਨ ਹੋ ਸਕੇ। ਇਸ ਦੇ ਨਾਲ ਫਿਰੋਜ਼ਪੁਰ ਰੋਡ ਤੋਂ ਬਣਨ ਵਾਲੀ ਸੜਕ ਦਾ ਕੰਮ 2 ਸਾਲ ਬਾਅਦ ਵੀ ਠੰਡੇ ਬਸਤੇ ‘ਚ ਹੈ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਅਪ੍ਰੋਚ ਰੋਡ ਬਣਾਉਣ ਦਾ ਕੰਮ ਪੰਜਾਬ ਮੰਡੀ ਬੋਰਡ ਨੂੰ ਸੌਂਪਿਆ ਹੈ। ਇਸ ਦੇ ਲਈ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਿਟੀ (ਗਲਾਡਾ) ਨੇ ਸਾਢੇ 8 ਕਰੋੜ ਰੁਪਏ ਮੰਡੀ ਬੋਰਡ ਦਾ ਟਰਾਂਸਫਰ ਕਰ ਦਿੱਤੇ ਹਨ। ਇਸ ਦੇ ਨਾਲ ਫਿਰੋਜ਼ਪੁਰ ਰੋਡ ਤੋਂ ਏਅਰਪੋਰਟ ਤੱਕ ਬਣਨ ਵਾਲੀ ਸੜਕ ਦਾ ਪ੍ਰੋਜੈਕਟ ਫਿਲਹਾਲ ਫਾਈਲਾਂ ‘ਚ ਹੀ ਦਬਿਆ ਹੈ। ਜਨਵਰੀ 2019 ਤੋਂ ਬਾਅਦ ਇਸ ਪ੍ਰੋਜੈਕਟ ਨੂੰ ਲੈ ਕੇ ਗਲਾਡਾ ਨੇ ਕੋਈ ਕੰਮ ਨਹੀਂ ਕੀਤਾ ਹੈ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਅਤੇ ਏਅਰਪੋਰਟ ਅਥਾਰਿਟੀ ਆਫ ਇੰਡੀਆ ਨੇ ਸੰਯੁਕਤ ਕੰਪਨੀ ਲੁਧਿਆਣਾ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਬਣਾਈ ਹੈ। ਇਸ ਦੇ ਤਹਿਤ ਏਅਰਪੋਰਟ ਨਿਰਮਾਣ ਅਤੇ ਏਅਰਪੋਰਟ ਦੀ ਅਪ੍ਰੋਚ ਰੋਡ ਬਣਾਉਣ ਦੀ ਜ਼ਿੰਮੇਵਾਰੀ ਵੀ ਕੰਪਨੀ ਦੀ ਹੈ। ਇਸ ਕੰਪਨੀ ‘ਚ ਪੰਜਾਬ ਸਰਕਾਰ ਨੇ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਿਟੀ ਨੂੰ ਸ਼ਾਮਿਲ ਕੀਤਾ ਹੈ। ਅਪ੍ਰੋਚ ਰੋਡ ਅਤੇ ਚਾਰਦੀਵਾਰੀ ਬਣਵਾਉਣ ਦੀ ਜ਼ਿੰਮੇਵਾਰੀ ਗਲਾਡਾ ਦੇ ਕੋਲ ਹੈ। ਗਲਾਡਾ ਨੇ ਚਾਰਦੀਵਾਰੀ ਦਾ ਕੰਮ ਪੀ.ਡਬਲਿਊ.ਡੀ ਨੂੰ ਸੌਂਪਿਆ ਹੈ ਅਤੇ ਅਪ੍ਰੋਚ ਰੋਡ ਪੰਜਾਬ ਮੰਡੀ ਬੋਰਡ ਬਣਾਏਗਾ। ਮੰਡੀ ਬੋਰਡ ਨੇ ਰਾਏਕੋਟ ਰੋਡ ਤੋਂ ਏਅਰਪੋਰਟ ਟਰਮੀਨਲ ਤੱਕ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਗਲਾਡਾ ਨੇ ਇਸ ਦੇ ਲਈ 8.50 ਕਰੋੜ ਰੁਪਏ ਮੰਡੀ ਬੋਰਡ ਨੂੰ ਦਿੱਤੇ ਹਨ। ਰਾਏਕੋਟ ਰੋਡ ਤੋਂ ਬਣਨ ਵਾਲੀ ਅਪ੍ਰੋਚ ਰੋਡ ਪਹਿਲਾਂ 10 ਤੋਂ 12 ਫੁੱਟ ਚੌੜੀ ਸੀ, ਜਿਸ ਨੂੰ ਹੁਣ 24 ਤੋਂ 26 ਫੁੱਟ ਚੌੜਾ ਕੀਤਾ ਜਾ ਰਿਹਾ ਹੈ। ਮੰਡੀ ਬੋਰਡ ਨੇ ਸੜਕ ਦੀ ਖੁਦਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਦੇਖੋ–