weather forecast fog havoc: ਲੁਧਿਆਣਾ (ਤਰਸੇਮ ਭਾਰਦਵਾਜ)- ਪੰਜਾਬ ‘ਚ ਕੜਾਕੇ ਦੀ ਠੰਡ ਅਤੇ ਧੁੰਦ ਦਾ ਕਹਿਰ ਜਾਰੀ ਹੈ। ਇਸ ਦੇ ਚੱਲਦਿਆਂ ਸੋਮਵਾਰ ਅਤੇ ਮੰਗਲਵਾਰ ਨੂੰ ਪੰਜਾਬ ਦੇ ਕਈ ਹੋਰ ਜ਼ਿਲ੍ਹਿਆਂ ਦੇ ਨਾਲ ਲੁਧਿਆਣਾ ‘ਚ 9 ਵਜੇ ਤੱਕ ਸੰਘਣੀ ਧੁੰਦ ਛਾਈ ਰਹੀ। ਇਸ ਕਾਰਨ ਵਿਜ਼ੀਬਿਲਟੀ ਜ਼ੀਰੋ ਦਰਜ ਕੀਤੀ ਗਈ। ਕਈ ਥਾਵਾਂ ‘ਤੇ 10 ਤੋਂ 20 ਮੀਟਰ ਤੱਕ ਵੀ ਦਰਜ ਕੀਤੀ ਗਈ ਪਰ ਜਿਆਦਾਤਰ ਲੋਕਾਂ ਨੂੰ ਗੱਡੀਆਂ ਦੀਆਂ ਹੈੱਡਲਾਈਟਾਂ ਜਗਾਉਣੀ ਪਈਆਂ। ਠੰਡ ਕਾਰਨ ਤਾਪਮਾਨ ਵੀ ਕਾਫੀ ਡਿੱਗ ਪਿਆ ਹੈ। ਲੁਧਿਆਣਾ ‘ਚ ਘੱਟੋ-ਘੱਟ ਤਾਪਮਾਨ 2.1 ਡਿਗਰੀ ਦਰਜ ਕੀਤਾ ਗਿਆ।
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਮੁਤਾਬਕ ਨਵੇਂ ਸਾਲ ਤੱਕ ਸਵੇਰੇ ਅਤੇ ਸ਼ਾਮ ਨੂੰ ਸੰਘਣੀ ਧੁੰਦ ਪੈਂਦੀ ਰਹੇਗੀ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਦਾ ਕਹਿਣਾ ਹੈ ਕਿ ਹੁਣ ਕੋਹਰੇ ਦੇ ਨਾਲ ਸ਼ੀਤਲਹਿਰ ਦਾ ਪ੍ਰਕੋਪ ਜਾਰੀ ਰਹੇਗਾ। ਆਸਮਾਨ ‘ਚ ਬੱਦਲ ਛਾਏ ਰਹਿਣਗੇ। ਆਉਣ ਵਾਲੇ ਦਿਨਾਂ ‘ਚ ਠੰਡ ਵਧੇਗੀ। ਇਸ ਲਈ ਵਾਹਨ ਚਾਲਕ ਸਫਰ ਕਰਦੇ ਸਮੇਂ ਫਾਗ ਲਾਈਟ ਦੀ ਵਰਤੋਂ ਕਰਨ।
ਇਹ ਵੀ ਦੇਖੋ—