vehicles theft board imposed incidents: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਚੋਰੀ ਦੀਆਂ ਵਾਰਦਾਤਾਂ ਵੱਧਣ ਦੇ ਚੱਲਦਿਆਂ ਪੁਲਿਸ ਵਿਭਾਗ ਵੱਲੋਂ ਇਨ੍ਹਾਂ ‘ਤੇ ਸ਼ਿਕੰਜ਼ਾ ਕੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਸ਼ਹਿਰ ‘ਚ ਵਾਹਨ ਚੋਰੀ ਦੇ 34 ਅਜਿਹੇ ਥਾਵਾਂ ਦੀ ਪਛਾਣ ਕੀਤੀ ਗਈ ਹੈ। ਇੰਨਾ ਹੀ ਨਹੀਂ ਇਨ੍ਹਾਂ 34 ਥਾਵਾਂ ‘ਤੇ ਬੋਰਡ ਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ‘ਤੇ ਕਈ ਸੁਝਾਅ ਵੀ ਦਿੱਤੇ ਗਏ ਹਨ, ਤਾਂ ਜੋ ਲੋਕ ਸਮਝਦਾਰੀ ਦਿਖਾਉਣ ਅਤੇ ਵਾਹਨ ਚੋਰੀ ਦੀਆਂ ਵਾਰਦਾਤਾਂ ਘੱਟ ਹੋ ਸਕਣ। ਇਸ ਦੌਰਾਨ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਵੱਲੋਂ ਇਨ੍ਹਾਂ ਥਾਵਾਂ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਕਿ ਉਨ੍ਹਾਂ ਵੱਲੋਂ ਵਾਹਨ ਚੋਰੀ ਦੇ ਤਰੀਕਿਆਂ ‘ਤੇ ਸਟੱਡੀ ਕੀਤੀ ਗਈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ 34 ਥਾਵਾਂ ‘ਤੇ 80 ਫੀਸਦੀ ਵਾਹਨ ਚੋਰੀ ਹੋਏ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਥਾਵਾਂ ‘ਤੇ ਪੁਲਿਸ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਚਿਤਾਵਨੀ ਬੋਰਡ ਵੀ ਲਗਾਏ ਹਨ ਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ, ਪੁਲਿਸ ਵਲੋਂ ਅਜਿਹੀਆਂ ਥਾਵਾਂ ‘ਤੇ ਸੀ.ਸੀ.ਟੀ.ਵੀ ਕੈਮਰੇ ਵੀ ਲਗਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਵਾਹਨ ਚੋਰ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕਰਨ ‘ਚ ਪੁਲਿਸ ਦੀ ਮਦਦ ਕਰਨ ਲਈ ਵੀ ਕਿਹਾ ਗਿਆ ਹੈ।
ਚੁਣੇ ਗਏ ਇਹ ਸਥਾਨ- ਪੁਲਿਸ ਵਲੋਂ ਜਿਨ੍ਹਾਂ ਥਾਂਵਾਂ ਦੀ ਸ਼ਨਾਖ਼ਤ ਕੀਤੀ ਗਈ ਹੈ, ਉਨ੍ਹਾਂ ‘ਚ ਰੇਲਵੇ ਸਟੇਸ਼ਨ ਦੇ ਬਾਹਰ, ਮਾਤਾ ਰਾਣੀ ਚੌਕ, ਸਿਵਲ ਹਸਪਤਾਲ, ਮਿੰਨੀ ਰੋਜ਼ ਗਾਰਡਨ, ਸਮਰਾਲਾ ਚੌਕ, ਛਾਉਣੀ ਮੁਹੱਲਾ, ਕਿਪਸ ਮਾਰਕੀਟ, ਕੋਰਟ ਕੰਪਲੈਕਸ ਦੇ ਬਾਹਰ, ਸਿਲਵਰ ਆਰਕ ਮਾਲ, ਲਈਅਰ ਵੈਲੀ, ਜ਼ੋਨ ਡੀ. ਦਫ਼ਤਰ, ਫਿਰੋਜ਼ ਗਾਂਧੀ ਮਾਰਕੀਟ, ਵਿਸ਼ਾਲ ਮੈਗਾਮਾਰਟ, ਸੈਕਟਰ ਬੱਤੀ ਚੰਡੀਗੜ੍ਹ ਰੋਡ, ਰੱਖਬਾਗ, ਰੋਜ਼ ਗਾਰਡਨ, ਪਵੀਲੀਅਨ ਮਾਲ, ਹੀਰੋ ਹਾਰਟ, ਦਿਆਨੰਦ ਹਸਪਤਾਲ, ਫੁਹਾਰਾ ਚੌਕ, ਵੈਸਟਰਨ ਮਾਲ, ਐਮ.ਬੀ.ਡੀ. ਮਾਲ, ਦੀਪ ਹਸਪਤਾਲ, ਸਬਜ਼ੀ ਮੰਡੀ, ਟਰਾਂਸਪੋਰਟ ਨਗਰ, ਪਾਸਪੋਰਟ ਦਫ਼ਤਰ ਦੇ ਬਾਹਰ ਪਾਰਕਿੰਗ, ਗੁਰਦੁਆਰਾ ਸ੍ਰੀ ਆਲਮਗੀਰ ਸਾਹਿਬ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਹੋਸਟਲਾਂ ਦੇ ਬਾਹਰ, ਸਿਵਲ ਲਾਈਨ ਸਥਿਤ ਸ਼ਮਸ਼ਾਨਘਾਟ, ਕਿਚਲੂ ਨਗਰ, ਟਿਊਸ਼ਨ ਮਾਰਕੀਟ ਅਤੇ ਦੁੱਗਰੀ ਦੀਆਂ ਮਾਰਕੀਟਾਂ ਸ਼ਾਮਿਲ ਹਨ।
ਇਹ ਵੀ ਦੇਖੋ–