halwara airforce diesel mechanic arrest pakistan: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਹਲਵਾਰਾ ਏਅਰਬੇਸ ‘ਤੇ ਪਠਾਨਕੋਟ ਏਅਰਫੋਰਸ ਸਟੇਸ਼ਨ ਦੀ ਤਰ੍ਹਾਂ ਅੱਤਵਾਦੀ ਹਮਲੇ ਦੀ ਸਾਜ਼ਿਸ਼ ਘੜੀ ਜਾ ਰਹੀ ਸੀ, ਜਿਸ ਨੂੰ ਪੰਜਾਬ ਪੁਲਿਸ ਨੇ ਨਾਕਾਮ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦਿਹਾਤੀ ਪੁਲਿਸ ਨੇ ਪਾਕਿਸਤਾਨ ‘ਚ ਬੈਠੇ ਹੋਏ ਆਈ.ਐਸ.ਆਈ ਏਜੰਟਾ ਨੂੰ ਹਲਵਾਰਾ ਏਅਰਵੇਜ਼ ਦੇ ਅੰਦਰ ਦੀ ਖੁਫੀਆ ਜਾਣਕਾਰੀ ਤੇ ਤਸਵੀਰਾਂ ਪਾਕਿਸਤਾਨ ਨੂੰ ਭੇਜਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ ਮੁਲਜ਼ਮ ਦੇ ਸਬੰਧ ਖਾਲਿਸਤਾਨ ਸਮਰਥਨ ਵੱਖਵਾਦੀ ਸੰਗਠਨਾਂ ਦੇ ਨਾਲ ਹਨ ਹਾਲਾਂਕਿ ਉਸ ਦੇ ਦੋ ਸਾਥੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸੇ ਜਾ ਰਹੇ ਹਨ,ਜਿਨ੍ਹਾਂ ਦੀ ਪੁਲਿਸ ਭਾਲ ਕਰ ਰਹੀ ਹੈ।
ਡੀ.ਐੱਸ.ਪੀ ਗੁਰਬੰਸ ਸਿੰਘ ਨੇ ਦੱਸਿਆ ਕਿ ਐੱਸ.ਆਈ ਜਸਵੀਰ ਸਿੰਘ ਅਤੇ ਪਾਰਟੀ ਪਿੰਡ ਰੱਤੋਵਾਲ ‘ਚ ਚੈਕਿੰਗ ਦੌਰਾਨ ਰਾਮਪਾਲ ਨੂੰ ਕਾਬੂ ਕੀਤਾ ਗਿਆ। ਉਹ ਕੁਝ ਸਾਲ ਪਹਿਲਾ ਕੁਵੈਤ ’ਚ ਰਹਿ ਕੇ ਆਇਆ ਸੀ ਪਰ ਹੁਣ ਏਅਰਬੇਸ ’ਚ ਡੀਜ਼ਲ ਮਕੈਨਿਕ ਦੇ ਤੌਰ ’ਤੇ ਕਾਫੀ ਸਮੇਂ ਤੋਂ ਤਾਇਨਾਤ ਸੀ।ਰਾਮਪਾਲ ਸਿੰਘ ਏਅਰਬੇਸ ਦੀ ਖੁਫੀਆ ਜਾਣਕਾਰੀ ਅਤੇ ਤਸਵੀਰਾਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ ਦੇ ਏਜੰਟ ਅਦਨਾਨ ਆਦੀ ਨੂੰ ਭੇਜਦਾ ਸੀ। ਦੱਸ ਦੇਈਏ ਕਿ ਰਾਮਪਾਲ ਸਿੰਘ ਨਿਵਾਸੀ ਪਿੰਡ ਟੂਸੇ ਦਾ ਰਹਿਣ ਵਾਲਾ ਸੀ।
ਜ਼ਿਕਰਯੋਗ ਹੈ ਕਿ ਸਾਲ 2016 ‘ਚ ਪਠਾਨਕੋਟ ‘ਚ ਏਅਰਬੇਸ ਸਟੇਸ਼ਨ ‘ਤੇ ਇਸੇ ਤਰ੍ਹਾਂ ਅੱਤਵਾਦੀ ਹਮਲਾ ਹੋਇਆ ਸੀ। ਜਿਸ ਦੌਰਾਨ ਕਾਫੀ ਸੈਨਿਕ ਸ਼ਹੀਦ ਹੋ ਗਏ ਸੀ ਭਾਵੇਂ 4-5 ਅੱਤਵਾਦੀ ਵੀ ਮਾਰੇ ਗਏ ਸੀ ਪਰ ਉੱਥੇ ਕਾਫੀ ਨੁਕਸਾਨ ਵੀ ਹੋਇਆ ਸੀ।
ਇਹ ਵੀ ਪੜ੍ਹੋ–