Bollywood actor Sonu Sood : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਮਸ਼ਹੂਰ ਅਦਾਕਾਰ ਹਨ । ਉਹ ਇਕ ਚੰਗੇ ਅਦਾਕਾਰ ਹੋਣ ਦੇ ਨਾਲ – ਨਾਲ ਇੱਕ ਚੰਗੇ ਇਨਸਾਨ ਵੀ ਹਨ । ਉੱਗ ਅਕਸਰ ਲੋਕਾਂ ਦੇ ਮੱਦਦ ਕਰਦੇ ਰਹਿੰਦੇ ਹਨ lockdown ਦੇ ਦੌਰਾਨ ਉਹਨਾਂ ਨੇ ਬਹੁਤ ਸਾਰੇ ਲੋਕਾਂ ਦੇ ਮੱਦਦ ਕੀਤੀ ਸੀ । ਬਹੁਤ ਸਾਰੇ ਲੋਕਾਂ ਨੂੰ ਆਪਣੇ ਘਰ ਪਹੁੰਚਾਇਆ ਵੀ ਸੀ ।ਉਹਨਾਂ ਦੀ ਇਸ ਖੂਬੀ ਕਰਕੇ ਸਭ ਓਹਨਾ ਦਾ ਬਹੁਤ ਮਾਨ ਤੇ ਸਤਿਕਾਰ ਕਰਦੇ ਹਨ । ਬਹੁਤ ਸਾਰੇ ਲੋਕ ਉਹਨਾਂ ਨੂੰ ਦੇਵਤਾ ਵੀ ਮੰਨਦੇ ਹਨ । ਸੋਨੂੰ ਸੂਦ ਨੇ ਮਨੁੱਖਤਾ ਦੀ ਸਹਾਇਤਾ ਨਾਲ ਸਾਰੇ ਚੰਗੇ ਕਾਰਨਾਂ ਕਰਕੇ ਆਪਣਾ ਨਾਮ ਬਣਾਇਆ ਹੈ । ਅਦਾਕਾਰ ਦੀ ਬਹਾਦਰੀ ਦੀ ਸ਼ਖਸੀਅਤ ਵਿਸ਼ਵਵਿਆਪੀ ਮਹਾਂਮਾਰੀ ਦੌਰਾਨ ਸਾਹਮਣੇ ਆਈ ਜਦੋਂ ਉਸਨੇ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਭੇਜਣ ਜਾਂ ਫਸੇ ਵਿਦਿਆਰਥੀਆਂ ਨੂੰ ਦੇਸ਼ ਲਿਆਉਣ ਲਈ ਕਦਮ ਚੁੱਕੇ।
ਹਲਕਾ ਮੋਗਾ ਦੇ ਵਿਧਾਇਕ ਹਰਜੋਤ ਕਮਲ ਨੇ ਮੋਗਾ ਸ਼ਹਿਰ ਦੇ ਮੇਨ ਬਜਾਰ ਵਿਚ ਸਥਿਤ ਦੁਸ਼ਹਿਰਾ ਗਰਾਉਂਡ ਰੋਡ ਦਾ ਨਾਮ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਮਾਂ ਦੇ ਨਾਮ ਸਰੋਜ ਸੂਦ ਜੀ ਦੇ ਨਾਮ ਤੇ ਰੱਖਣ ਤੋਂ ਬਾਅਦ ਕੱਲ ਇਸ ਰੋਡ ਦਾ ਨੀਂਹ ਪੱਥਰ ਵੀ ਰੱਖਿਆ ਗਿਆ । ਇਸ ਮੌਕੇ ਤੇ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ , ਤੇ ਹੋਰ ਡਿਪਟੀ ਕਮਿਸ਼ਨਰ ਅਨੀਤਾ ਦਰਸ਼ ਪ੍ਰੋਫੈਸਰ ਸਰੋਜ ਸੂਦ ਦੇ ਬੇਟੀ ਮਾਲਵਿਕਾ ਸੂਦ ਤੇ ਉਹਨਾਂ ਦੇ ਪਤੀ ਗੌਤਮ ਸੱਚਰ , ਨਵੀਨ ਸਿੰਗਲਾ , ਰਾਜਕੁਮਾਰ ਅਰੋੜਾ ਮੌਜੂਦ ਸਨ ।
ਸੋਨੂੰ ਸੂਦ ਬਾਲੀਵੁੱਡ ਦੇ ਬਹੁਤ ਹੀ ਮਸ਼ਹੂਰ ਅਦਾਕਾਰ ਹਨ । ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਵੀ ਕੀਤਾ ਹੈ । ਉਹ ਅਕਸਰ ਗਰੀਬ ਬੱਚਿਆਂ ਦੇ ਮੱਦਦ ਕਰਦੇ ਰਹਿੰਦੇ ਹਨ ਜਿਸ ਕਰਕੇ ਲੋਕੀ ਉਹਨਾਂ ਦੀ ਬਹੁਤ ਹੀ ਜਿਆਦਾ ਇੱਜ਼ਤ ਕਰਦੇ ਹਨ । ਹਾਲ ਹੀ ਵਿੱਚ ਇੱਕ ਵੀਡੀਓ ਸਾਹਮਣੇ ਆਈ ਸੀ । ਜਿਸ ਵਿਚ ਇਕ ਵਿਅਕਤੀ ਨੇ ਆਪਣੀ ਦੁਕਾਨ ਦਾ ਨਾਮ ਸੋਨੂੰ ਸੂਦ ਦੇ ਨਾਮ ਤੇ ਰੱਖਿਆ ਸੀ । ਤਾਲਾਬੰਦੀ ਕਾਰਨ ਵਿਦਿਅਕ ਸੰਸਥਾਵਾਂ ਬੰਦ ਹੋ ਗਈਆਂ ਹਨ, ਕਈਆਂ ਨੇ online ਸਿੱਖਿਆ ਦੇ ਸਾਧਨਾਂ ਦੀ ਵਰਤੋਂ ਕੀਤੀ ਹੈ । ਹਾਲਾਂਕਿ, ਵਰਚੁਅਲ ਸਿੱਖਿਆ ਦੀ ਇਸ ਸਹੂਲਤ ਦਾ ਲਾਭ ਲੈਣ ਲਈ ਸਾਰਿਆਂ ਕੋਲ ਸਹੀ ਉਪਕਰਣ ਨਹੀਂ ਹਨ । ਸੋਨੂੰ ਉਨ੍ਹਾਂ ਨੂੰ ਉਨ੍ਹਾਂ ਦੀ ਪੜ੍ਹਾਈ ਵਿਚ ਵਾਧਾ ਕਰਨ ਦੀ ਸਹੂਲਤ ਦਿੱਤੀ ।