Kanwar Grewal’s song Inspiring youth : ਪਿਛਲੇ ਕੁੱਝ ਦਿਨਾਂ ਤੋਂ ਚਲ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਬਹੁਤ ਸਾਰੇ ਵਰਗ ਸਹਿਯੋਗ ਦੇ ਰਹੇ ਹਨ । ਜਿਸ ਦੇ ਚਲਦੇ ਸਾਰੇ ਪੰਜਾਬੀ ਕਲਾਕਾਰ ਤੇ ਅਦਾਕਾਰ ਵੀ ਕਿਸਾਨਾਂ ਦੇ ਪੱਖ ਵਿਚ ਆ ਖੜੇ ਹਨ। ਇਸੇ ਤਰਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਕੰਵਰ ਗਰੇਵਾਲ ਜੋ ਕਿ ਦਿੱਲੀ ਕਿਸਾਨਾਂ ਨੂੰ ਲਗਾਤਾਰ ਸਪੋਰਟ ਕਰਾਰ ਰਹੇ ਹਨ । ਉਹ ਆਪਣੇ ਗੀਤ ਰਹੀ ਤੇ ਸੋਸ਼ਲ ਮੀਡਿਆ ਰਾਹੀਂ ਵੀ ਕਾਫੀ ਦਿਨਾਂ ਤੋਂ ਜਗੁਰਕਤਾ ਫੈਲਾਉਣ ਦੇ ਕੋਸ਼ਿਸ਼ ਕਰਾਰ ਰਹੇ ਹਨ ।
ਕੱਲ੍ਹ ਉਹਨਾਂ ਦਾ ਇਕ ਹੋਰ ਨਵਾਂ ਗੀਤ ‘ ਬੇਬੇ ਬਾਪੂ ਦਾ ਖਿਆਲ ‘ ਰਿਲੀਜ਼ ਹੋਇਆ ਹੈ ਜਿਸ ਦੇ ਗਾਇਕ – ਕੰਵਰ ਗਰੇਵਾਲ ਹਨ ,ਜਿਸ ਨੂੰ ਵਰੀ ਰਾਏ ਨੇ ਲਿਖਿਆ, ਸੰਗੀਤ ਭਾਈ ਮੰਨਾ ਸਿੰਘ ਨੇ ਦਿੱਤਾ ਹੈ ,ਮਿਕਸ ਅਤੇ ਮਾਸਟਰ ਸੰਨੀ ਸੇਵਨ ਹਨ ,ਸੰਪਾਦਕ ਮਨਦੀਪ ਐਸ ਰੁਪਲ ਹਨ ,ਡੀ ਓ ਪੀ. ਕ੍ਰਿਪਾਲ ਸੰਧੂ ਹਨ ,ਵੀਡੀਓ ਕੰਵਰ ਗਰੇਵਾਲ ਦੁਆਰਾ ਕੀਤੀ ਗਈ ਹੈ । ਕੰਵਰ ਗਰੇਵਾਲ ਦਾ ਇਹ ਗੀਤ ਪੰਜਾਬ ਦੀ ਜੁਆਨੀ ਨੂੰ ਆਪਣੇ ਬਜ਼ੁਰਗਾ ਦਾ ਖਿਆਲ ਰੱਖਣ ਲਈ ਪ੍ਰੇਰਿਤ ਕਰਦਾ ਹੈ ।
ਇਸ ਤੋਂ ਪਹਿਲਾ ਵੀ ਕੰਵਰ ਦੇ ਬਹੁਤ ਸਾਰੇ ਗੀਤ ਆਏ ਹਨ ਜਿਹਨਾਂ ਨੂੰ ਪ੍ਰਸ਼ੰਸਕਾਂ ਦੁਆਰਾ ਬਹੁਤ ਪਸੰਦ ਕੀਤਾ ਜਾਂਦਾ ਹੈ ਤੇ ਰੂਹ ਨੂੰ ਸਕੂਨ ਦੇਣ ਵਾਲੇ ਗੀਤ ਹੁੰਦੇ ਹਨ । ਕੰਵਰ ਗਰੇਵਾਲ ਪੰਜਾਬ ਦੇ ਪ੍ਰਸਿੱਧ ਗੀਤਕਾਰ ਹੋਣ ਦੇ ਨਾਲ ਨਾਲ ਪੰਜਾਬ ਦੇ ਕਿਸਾਨ ਦੇ ਪੁੱਤ ਹੋਣ ਦਾ ਫਰਜ਼ ਵੀ ਅਦਾ ਕਰ ਰਹੇ ਹਨ। ਕੰਵਰ ਗਰੇਵਾਲ ਨੌਜੁਆਨਾਂ ਨੂੰ ਇਸ ਗੀਤ ਰਹੀ ਉਹਨਾਂ ਨੂੰ ਧਰਨੇ ਤੇ ਬੈਠੇ ਬੇਬੇ ਬਾਪੂ ਦਾ ਖਿਆਲ ਰੱਖਣ ਲਈ ਕਹਿ ਰਹੇ ਹਨ ਤੇ ਉਮੀਦ ਜਤਾ ਰਹੇ ਹਨ ਕਿ ਸਰਕਾਰ ਜਲਦੀ ਹੀ ਕਿਸਾਨਾਂ ਦੀ ਸੁਣੇ ।
ਦੇਖੋ ਵੀਡੀਓ : ਖੇਤੀ ਕਨੂੰਨਾਂ ‘ਤੇ ਰੌਲੇ ਦੇ ਬਾਅਦ ਮੋਦੀ ਨੂੰ ਸੱਦਣੇ ਪਏ ਪੰਜਾਬ ਦੇ ਲੀਡਰ, ਸੁਣੋ ਬਾਹਰ ਆ ਕੇ ਕੀ ਬੋਲੇ