Today Diljit Dosanjh’s Birthday : ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਸ਼ਕਸੀਅਤ ਹਨ । ਜਿਹਨਾਂ ਨੇ ਬਾਲੀਵੁੱਡ ਦੇ ਵਿਚ ਕਦਮ ਰੱਖ ਕੇ ਉਹਨਾਂ ਦਾ ਦਿਲ ਵੀ ਜਿੱਤ ਲਿਆ ਅੱਜ ਦਿਲਜੀਤ ਦਾ ਜਨਮਦਿਨ ਹੈ । ਦਿਲਜੀਤ ਦਾ ਜਨਮ 6 ਜਨਵਰੀ 1984 ਨੂੰ ਹੋਇਆ ਸੀ ਹੁਣ ਉਹ 37 ਸਾਲ ਦੇ ਹੋ ਗਏ ਹਨ । ਉਹਨਾਂ ਦਾ ਬਚਪਨ ਦੋਸਾਂਝ ਕਲਾਂ ਤਹਿਸੀਲ ਫਿਲੌਰ ਵਸੀਹ ਬੀਤਿਆ ਜਿਸ ਤੋਂ ਬਾਅਦ ਉਹ ਲੁਧਿਆਣਾ ਸ਼ਿਫਟ ਹੋ ਗਏ ਸਨ । ਦਿਲਜੀਤ ਦੇ ਪਿਤਾ ਦਾ ਨਾਮ ਬਲਬੀਰ ਸਿੰਘ ਤੇ ਮਾਤਾ ਦਾ ਨਾਮ ਸੁਖਵਿੰਦਰ ਕੌਰ ਹੈ । ਦਿਲਜੀਤ ਦੇ ਇਕ ਵੱਡੀ ਭੈਣ ਹੈ ਤੇ ਇਕ ਛੋਟਾ ਭਰਾ ਹੈ ।
ਦਿਲਜੀਤ ਬਚਪਨ ਤੋਂ ਹੀ ਗਾਉਣ ਦਾ ਸ਼ੌਕੀਨ ਸੀ ਅਤੇ ਗੁਰੂਦੁਆਰਾ ਸਾਹਿਬ ਵਿਖੇ ਗੁਰਬਾਣੀ ਕੀਰਤਨ ਕਰਦਾ ਸੀ। ਹੌਲੀ ਹੌਲੀ, ਦਿਲਜੀਤ ਦੁਸਾਂਝ ਦੀ ਪ੍ਰਤਿਭਾ ਨੂੰ ਪਛਾਣਿਆ ਗਿਆ ਅਤੇ ਉਸਨੇ ਪੰਜਾਬੀ ਮਿਉਜ਼ਿਕ ਇੰਡਸਟਰੀ ਵਿੱਚ ਪ੍ਰਵੇਸ਼ ਕੀਤਾ। ਇਸ ਤੋਂ ਬਾਅਦ ਉਸਨੇ ਹਿੰਦੀ ਫਿਲਮਾਂ ਵਿੱਚ ਵੀ ਐਂਟਰੀ ਕੀਤੀ।
ਦਿਲਜੀਤ ਨੇ ਆਪਣੇ ਕੈਰੀਅਰ ਦੇ ਸ਼ੁਰੂਆਤ ਵਿਚ ਸਭ ਤੋਂ ਪਹਿਲਾ ਗੀਤ ਨੱਚਦੀ ਦੇ ਗਾਇਆ ਸੀ । ਜਿਸ ਤੋਂ ਬਾਅਦ ਹੁਣ ਤੱਕ ਉਹ ਇਕ ਤੋਂ ਇਕ ਹਿੱਟ ਗੀਤ ਦੇ ਰਹੇ ਹਨ । ਜੇਕਰ ਓਹਨਾ ਦੇ ਫਿਲਮੀ ਕੈਰੀਅਰ ਦੀ ਗੱਲ ਕਰੀਏ ਤਾ ਉਹਨਾਂ ਦੀ ਸਭ ਤੋਂ ਪਹਿਲੀ ਫਿਲਮ ਜੋ ਓਹਨਾ ਨੇ ਕੀਤੀ ਸੀ। ਉਹ the lion of punjab ਸੀ ਜਿਸ ਤੋਂ ਬਾਅਦ ਓਹਨਾ ਨੇ ਬਹੁਤ ਸਾਰੀਆਂ ਫਿਲਮ ਕੀਤੀਆਂ ਪੰਜਾਬੀ ਫਿਲਮ ਵਿਚ ਜੱਟ ਐਂਡ ਜੁਲੀਅਟ , ਜਿਹਨੇ ਮੇਰਾ ਦਿਲ ਲੁਟਿਆ , ਸਰਦਾਰ ਜੀ ਆਦਿ ਵਰਗੀਆਂ ਫਿਲਮਾਂ ਕੀਤੀਆਂ। ਜਿਸ ਵਿਚ ਉਹਨਾਂ ਦੇ ਕੈਮਿਸਟਰੀ ਨੀਰੂ ਬਾਜਵਾ ਨਾਲ ਦਰਸ਼ਕਾਂ ਵਲੋਂ ਸਭ ਤੋਂ ਜਿਆਦਾ ਪਸੰਦ ਕੀਤੀ ਗਈ ।
ਪੋਲੀਵੁੱਡ ਤੋਂ ਬਾਅਦ ਜੇਕਰ ਬਾਲੀਵੁੱਡ ਦੀ ਗੱਲ ਕਰੀਏ ਤਾ ਉਹਨਾਂ ਨੇ ਸਾਲ 2016 ਦੇ ਵਿਚ ਬਾਲੀਵੁੱਡ ਦੇ ਵਿਚ ਫਿਲਮ ‘ਉੜਤਾ ਪੰਜਾਬ ‘ ਰਾਹੀਂ ਐਂਟਰੀ ਕੀਤੀ ਸੀ। ਜਿਸ ਲਈ ਉਹਨਾਂ ਨੂੰ Filmfare Award for Best Male Debut ਵੀ ਮਿਲਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਫਿਲੌਰੀ , ਗੁਡ ਨਿਊਜ਼ , ਤੇ ਹੋਰ ਵੀ ਹੁਣ ਤੱਕ ਬਹੁਤ ਫਿਲਮ ਕੀਤੀਆਂ । ਜਿਸ ਕਰਕੇ ਉਹਨਾਂ ਨੇ ਬਹੁਤ ਸਾਰੇ ਪ੍ਰਸ਼ੰਸਕ ਦਾ ਹੁਣ ਤੱਕ ਦਿਲ ਜਿੱਤਿਆ ਹੈ । ਪੋਲੀਵੁਡ ਦ ਨਾਲ ਨਾਲ ਹੁਣ ਦਿਲਜੀਤ ਬਾਲੀਵੁੱਡ ਵਿਚ ਵੀ ਧਮਾਲਾਂ ਪਾ ਰਹੇ ਹਨ। ਤੇ ਆਪਣੇ ਪੰਜਾਬ ਦਾ ਨਾਮ ਉਚਾ ਕਰ ਰਹੇ ਹਨ ।
Warm wishes to @diljitdosanjh on his birthday. May Waheguru bless you with a long, healthy & happy life.
— Capt.Amarinder Singh (@capt_amarinder) January 6, 2021
ਦਿਲਜੀਤ ਦੁਸਾਂਝ ਦੇ ਜਨਮਦਿਨ ਦੇ ਮੌਕੇ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਧਾਈ ਦਿੱਤੀ ਹੈ। ਸੀਐਮ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਿਹਾ ਹੈ।
ਦਿਲਜੀਤ ਇਕ ਮਸ਼ਹੂਰ ਅਦਾਕਾਰ ਤੇ ਕਲਾਕਾਰ ਹੋਣ ਦੇ ਨਾਲ ਨਾਲ ਇਕ ਚੰਗੇ ਇਨਸਾਨ ਵੀ ਹਨ । ਉਹ ਪਿਛਲੇ ਕੁੱਝ ਦਿਨਾਂ ਤੋਂ ਚਲ ਰਹੇ ਕਿਸਾਨੀ ਅੰਦੋਲਨ ਨੂੰ ਕਾਫੀ ਸੁਪੋਰਟ ਕਰ ਰਹੇ ਹਨ । ਉਹ ਦਿੱਲੀ ਧਰਨੇ ਤੇ ਵੀ ਆਪਣੇ ਕਿਸਾਨਾਂ ਨੂੰ ਸਪੋਰਟ ਕਰਨ ਲਈ ਗਏ ਸਨ । ਤੇ ਸੋਸ਼ਲ ਮੀਡਿਆ ਰਾਹੀਂ ਕੰਗਨਾ ਰਣੌਤ ਨ ਜਵਾਬ ਦੇ ਕੇ ਵੀ ਉਹ ਪੰਜਾਬ ਦੇ ਪੁੱਤਰ ਹੋਣ ਦਾ ਫਰਜ਼ ਨਿਭਾ ਰਹੇ ਹਨ । ਦਿਲਜੀਤ ਨੇ ਕਿਸਾਨਾਂ ਦੀ ਸਹਾਇਤਾ ਲਾਇ 1 ਕਰੋੜ ਰੁਪਏ ਵੀ ਦਿਤੇ ਸਨ ਤੇ ਹੁਣ ਵੀ ਲਗਾਤਾਰ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਨੂੰ ਬਹੁਤ ਸਪੋਰਟ ਕਰ ਰਹੇ ਹਨ ।