Gagan Kokri Shared Post : ਵਿਦੇਸ਼ ‘ਚ ਵੱਸਦੇ ਪੰਜਾਬੀ ਤੇ ਪੰਜਾਬੀ ਕਲਾਕਾਰ ਵੀ ਦੇਸ਼ ਵਾਪਿਸ ਕਰਕੇ ਕਿਸਾਨਾਂ ਦਾ ਸਮਰਥਨ ਕਰ ਰਹੇ ਨੇ । ਗਾਇਕ ਗਗਨ ਕੋਕਰੀ ਵੀ ਏਨੀਂ ਦਿਨੀਂ ਆਸਟ੍ਰੇਲਿਆ ਤੋਂ ਸਿੱਧਾ ਕਿਸਾਨ ਅੰਦੋਲਨ ‘ਚ ਆਪਣੀ ਸੇਵਾਵਾਂ ਨਿਭਾ ਰਹੇ ਨੇ। ਉਹ ਕਈ ਦਿਨਾਂ ਤੋਂ ਇਸ ਅੰਦੋਲਨ ‘ਚ ਸ਼ਾਮਿਲ ਹੋਏ ਨੇ।
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੇ ਪਿਤਾ ਦੇ ਲਈ ਪੋਸਟ ਪਾਈ ਹੈ । ਉਨ੍ਹਾਂ ਨੇ ਪਿਤਾ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਹੈਪੀ ਬਰਥਡੇਅ ਬਾਪੂ , ਇਹ ਸਾਰੀ ਤੁਹਾਡੀ ਸਖਤ ਮਿਹਨਤ ਹੈ ..ਬਾਪੂ ਦੀ ਅਸੀਸਾਂ’ ਨਾਲ ਹੀ ਉਨ੍ਹਾਂ ਨੇ ਹੱਥ ਜੋੜੇ ਤੇ ਹਾਰਟ ਵਾਲੇ ਇਮੋਜ਼ੀ ਪੋਸਟ ਕੀਤੇ ਨੇ । ਪ੍ਰਸ਼ੰਸਕ ਵੀ ਕਮੈਂਟ ਕਰਕੇ ਗਗਨ ਕੋਕਰੀ ਦੇ ਪਿਤਾ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਨੇ ।
ਦੱਸ ਦਈਏ ਕਿਸਾਨ ਜੋ ਕਿ ਸ਼ਾਂਤਮਈ ਢੰਗ ਦੇ ਨਾਲ ਦਿੱਲੀ ਦੀ ਸਰਹੱਦਾਂ ਉੱਤੇ ਬੈਠੇ ਪ੍ਰਦਰਸ਼ਨ ਕਰ ਰਹੇ ਨੇ । ਅੱਜ ਇਹ ਅੰਦੋਲਨ ਆਪਣੇ 42ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ । ਬਹੁਤ ਸਾਰੇ ਪੰਜਾਬੀ ਕਲਾਕਾਰ ਤੇ ਅਦਾਕਾਰ ਧਰਨੇ ਨੂੰ ਸਪੋਰਟ ਕਰ ਰਹੇ ਹਨ । ਖੁਦ ਜਾ ਕੇ ਵੀ ਤੇ ਕੁਝ ਆਪਣੇ ਗੀਤਾਂ ਰਹੀ ਏ ਸੋਸ਼ਲ ਮੀਡੀਆ ਰਹੀ ।