India playing XI for 3rd Test announced: 7 ਜਨਵਰੀ ਤੋਂ ਸਿਡਨੀ ਵਿੱਚ ਖੇਡੇ ਜਾਣ ਵਾਲੇ ਤੀਜੇ ਟੈਸਟ ਮੈਚ ਲਈ BCCI ਵੱਲੋਂ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਤੀਜੇ ਟੈਸਟ ਵਿੱਚ ਟੀਮ ਇੰਡੀਆ ਦੋ ਤਬਦੀਲੀਆਂ ਨਾਲ ਮੈਦਾਨ ਵਿੱਚ ਉਤਰੇਗੀ । ਸਟਾਰ ਓਪਨਰ ਰੋਹਿਤ ਸ਼ਰਮਾ ਦੀ ਵਾਪਸੀ ਹੋਈ ਹੈ। ਨਵਦੀਪ ਸੈਣੀ ਨੂੰ ਤੀਜੇ ਟੈਸਟ ਵਿਚ ਡੈਬਿਊ ਕਰਨ ਦਾ ਮੌਕਾ ਮਿਲੇਗਾ। ਦੋ ਟੈਸਟਾਂ ਵਿੱਚ ਅਸਫਲ ਰਹੇ ਮਯੰਕ ਅਗਰਵਾਲ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ।
ਦਰਅਸਲ, ਰੋਹਿਤ ਸ਼ਰਮਾ ਦੀ ਵਾਪਸੀ ਨੂੰ ਲੈ ਕੇ ਪਹਿਲਾਂ ਹੀ ਕਿਆਸ ਲਗਾਏ ਜਾ ਰਹੇ ਸਨ। ਹਾਲਾਂਕਿ, ਇਹ ਸਪੱਸ਼ਟ ਨਹੀਂ ਸੀ ਕਿ ਰੋਹਿਤ ਸ਼ਰਮਾ ਮਯੰਕ ਅਗਰਵਾਲ ਦੀ ਜਗ੍ਹਾ ਲੈਣਗੇ ਜਾਂ ਹਨੂਮਾ ਵਿਹਾਰੀ । ਪਰ ਟੀਮ ਇੰਡੀਆ ਨੇ ਵਿਹਾਰੀ ਨੂੰ ਇੱਕ ਹੋਰ ਮੌਕਾ ਦੇਣ ਦਾ ਫੈਸਲਾ ਕੀਤਾ ਹੈ । ਉਮੇਸ਼ ਯਾਦਵ ਦੇ ਸੱਟ ਲੱਗਣ ਕਾਰਨ ਟੀਮ ਇੰਡੀਆ ਲਈ ਇੱਕ ਹੋਰ ਬਦਲਾਅ ਕਰਨਾ ਮਜਬੂਰੀ ਸੀ । ਨਵਦੀਪ ਸੈਣੀ ਨੂੰ ਟੀਮ ਇੰਡੀਆ ਵੱਲੋਂ ਡੈਬਿਊ ਕਰਨ ਦਾ ਮੌਕਾ ਦਿੱਤਾ ਗਿਆ ਹੈ । ਨਵਦੀਪ ਸੈਣੀ ਤੀਜੇ ਟੈਸਟ ਵਿੱਚ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਦਾ ਸਾਥ ਦੇਣਗੇ ।
ਇਸ ਤੋਂ ਇਲਾਵਾ ਸਪਿਨ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਇਸ ਸੀਰੀਜ਼ ਵਿੱਚ ਸ਼ਾਨਦਾਰ ਫਾਰਮ ਦਿਖਾਉਣ ਵਾਲੇ ਆਰ ਅਸ਼ਵਿਨ ਦੇ ਹੱਥ ਹੋਵੇਗੀ। ਰਵਿੰਦਰ ਜਡੇਜਾ ਨੇ ਪਹਿਲੇ ਟੈਸਟ ਵਿੱਚ 57 ਦੌੜਾਂ ਦੀ ਪਾਰੀ ਨਾਲ ਆਲਰਾਊਂਡਰ ਵਜੋਂ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਤੀਜੇ ਟੈਸਟ ਵਿੱਚ ਨਟਰਾਜਨ ਦੇ ਡੈਬਿਊ ਨੂੰ ਲੈ ਕੇ ਕਾਫ਼ੀ ਚਰਚਾ ਹੋਈ ਸੀ । ਇਹ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਸੈਣੀ ਦੀ ਬਜਾਏ ਟੀ. ਨਟਰਾਜਨ ਨੂੰ ਡੈਬਿਊ ਕਰਨ ਦਾ ਮੌਕਾ ਮਿਲੇਗਾ, ਪਰ ਅਜਿਹਾ ਨਹੀਂ ਹੋਇਆ ਅਤੇ ਨਟਰਾਜਨ ਨੂੰ ਟੈਸਟ ਕ੍ਰਿਕਟ ਖੇਡਣ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ।
ਪਲੇਇੰਗ ਇਲੈਵਨ ਇਸ ਤਰ੍ਹਾਂ ਹੈ:
ਅਜਿੰਕਿਆ ਰਹਾਣੇ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਨਵਦੀਪ ਸੈਣੀ (ਡੈਬਿਊ)।