Ranjit Bawa’s song ‘Fateh Aa’ : ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਬਜ਼ੁਰਗ ਬਾਬੇ ਦੇ ਜੋਸ਼ ਵਾਲੀ ਵੀਡੀਓ ਨੂੰ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਇੱਕ ਬਜ਼ੁਰਗ ਬਾਬਾ ਤੇ ਕੁਝ ਨੌਜਵਾਨ ਕਿਸਾਨੀ ਝੰਡਾ ਲੈ ਕੇ ਸੜਕਾਂ ਉੱਤੇ ਥਿਰਕਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ‘ਚ ਰਣਜੀਤ ਬਾਵਾ ਦਾ ਹਾਲ ਹੀ ‘ਚ ਆਇਆ ਗੀਤ ‘ਫਤਿਹ ਆ’ ਸੁਣਨ ਨੂੰ ਮਿਲ ਰਿਹਾ ਹੈ।
ਗਾਇਕ ਰਣਜੀਤ ਬਾਵਾ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ- ‘ਚੜਦੀ ਕਲਾ ਵਾਲੇ ਲੋਕ..ਬਾਬਾ ਸੁੱਖ ਰੱਖੇ ਤੇ ਏਵੇਂ ਹਿੰਮਤ ਬਖ਼ਸ਼ ਸਾਰੇ ਵੀਰਾਂ ਨੂੰ..ਫਤਿਹ ਆ’ । ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਦੱਸ ਦਈਏ ਕਿਸਾਨ ਪਿਛਲੇ ਕਈ ਦਿਨਾਂ ਤੋਂ ਮਾਰੂ ਬਿੱਲਾਂ ਨੂੰ ਰੱਦ ਕਰਨ ਦੇ ਲਈ ਸ਼ਾਂਤਮਈ ਢੰਗ ਦੇ ਨਾਲ ਅੰਦੋਲਨ ਕਰ ਰਹੇ ਨੇ।
ਪਿਛਲੇ ਕੁੱਝ ਦਿਨਾਂ ਤੋਂ ਜਦੋ ਤੋਂ ਦਿੱਲੀ ਧਰਨਾ ਸ਼ੁਰੂ ਹੈ। ਓਦੋ ਤੋਂ ਰਣਜੀਤ ਬਾਵਾ ਉਦੋਂ ਤੋਂ ਹੀ ਕਿਸਾਨਾਂ ਨੂੰ ਲਗਾਤਾਰ ਸੁਪੋਰਟ ਕਰ ਰਹੇ ਹਨ । ਉਹ ਕਿਸਾਨ ਦਿੱਲੀ ਧਰਨੇ ਤੇ ਵੀ ਜਾ ਕੇ ਆਏ ਹਨ ਤੇ ਆਪਣੇ ਗੀਤਾਂ ਰਹੀ ਵੀ ਕਿਸਾਨਾਂ ਨੂੰ ਲਗਾਤਾਰ ਸਪੋਰਟ ਕਰ ਰਹੇ ਹਨ ।ਜਦੋ ਕੰਗਨਾ ਰਣੌਤ ਦਿਲਜੀਤ ਦੋਸਾਂਝ ਤੇ ਕਿਸਾਨਾਂ ਬਾਰੇ ਗਲਤ ਸ਼ਬਦ ਵਰਤ ਰਹੀ ਸੀ ।ਤਾ ਓਦੋ ਵੀ ਰਣਜੀਤ ਬਾਵਾ ਨੇ ਕਿਸਾਨਾਂ ਨੂੰ ਲਗਾਤਾਰ ਸੁਪੋਰਟ ਕੀਤਾ ਸੀ । ਰਣਜੀਤ ਬਾਵਾ ਪੰਜਾਬ ਦੇ ਉਘੇ ਕਲਾਕਾਰ ਹਨ। ਜਿਹਨਾਂ ਨੇ ਹਮੇਸ਼ਾ ਆਪਣੇ ਗੀਤ ਰਾਹੀ ਪੰਜਾਬ ਦੇ ਲੋਕਾਂ ਦਾ ਸਿਰ ਉਚਾ ਕੀਤਾ ਹੈ ।