tiger safari Inchra dies: ਲੁਧਿਆਣਾ (ਤਰਸੇਮ ਭਾਰਦਵਾਜ)-ਟਾਈਗਰ ਸਫ਼ਾਰੀ ‘ਚ ਲੁਧਿਆਣਾ ‘ਚ 2 ਸ਼ੇਰਨੀਆਂ ਸਨ, ਜਿਨ੍ਹਾਂ ‘ਚੋਂ ਸ਼ੇਰਨੀ ਇੰਚਰਾ ਦੀ ਲੰਬੀ ਬਿਮਾਰੀ ਕਾਰਨ ਮੌਤ ਹੋ ਗਈ, ਜਿਸ ਦੀ ਉਮਰ ਕਰੀਬ 15 ਸਾਲਾਂ ਦੀ ਦੱਸੀ ਜਾ ਰਹੀ ਹੈ । ਮਿਲੀ ਜਾਣਕਾਰੀ ਮੁਤਾਬਿਕ ਸ਼ੇਰਨੀ ਇੰਚਰਾ ਨੂੰ ਬਚਾਉਣ ਲਈ ਵਿਭਾਗ ਦੇ ਡਾਕਟਰਾਂ ਦੇ ਨਾਲ-ਨਾਲ ਗਡਵਾਸੂ ਦੀ ਐਕਸਪਰਟ ਟੀਮ ਉਸ ਦੇ ਇਲਾਜ ‘ਚ ਜੁਟੀ ਹੋਈ ਸੀ ਪਰ ਇੰਚਰਾ ਬਚ ਨਹੀਂ ਸਕੀ, ਉਸ ਦੀ ਮੌਤ ਹੋ ਗਈ ਜਦਕਿ ਦੂਜੀ ਸ਼ੇਰਨੀ ਦਾ ਨਾਂਅ ਚਿਰਾਗ ਹੈ, ਜਿਸ ਦੀ ਉਮਰ ਲਗਪਗ 13 ਸਾਲ ਦੱਸੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਸ਼ੇਰਨੀਆਂ ਦੇ ਖਾਣ ਲਈ ਤਾਜ਼ਾ ਮਾਸ ਹਿਸਾਰ ਤੋਂ ਪੈਕ ਹੋ ਕੇ ਆਉਂਦਾ ਸੀ, ਜੋ ਇਨ੍ਹਾਂ ਦੀ ਭੁੱਖ ਮਿਟਾਉਣ ਅਤੇ ਜਿੰਦਾ ਰੱਖਣ ਲਈ ਸਮੇਂ-ਸਮੇਂ ਸਿਰ ਦਿੱਤਾ ਜਾਂਦਾ ਰਿਹਾ। ਲਾਕਡਾਊਨ ਦੌਰਾਨ ਟਾਈਗਰ ਸਫ਼ਾਰੀ ਲੁਧਿਆਣਾ ਦੇ ਇੰਚਾਰਜ ਵਲੋਂ ਇਨ੍ਹਾਂ ਸ਼ੇਰਨੀਆਂ ਵਾਸਤੇ ਮਾਸ ਇਕੱਠਾ ਮੰਗਵਾਇਆ ਜਾਂਦਾ ਸੀ, ਜਿਸ ਨੂੰ ਫਰੀਜ਼ਰ ‘ਚ ਰੱਖ ਲੈਂਦੇ ਸੀ ਅਤੇ ਲੋੜ ਮੁਤਾਬਿਕ ਉਸ ਵਿਚੋਂ ਮਾਸ ਕੱਢ ਕੇ ਇਨ੍ਹਾਂ ਨੂੰ ਖੁਆਇਆ ਜਾਂਦਾ ਰਿਹਾ | ਠੰਢ ਤੇ ਗਰਮੀ ਦੇ ਮੌਸਮ ‘ਚ ਵੀ ਇਨ੍ਹਾਂ ਦੀ ਪੂਰੀ ਪੂਰੀ ਦੇਖਭਾਲ ਕੀਤੀ ਜਾਂਦੀ ਹੈ ਤਾਂ ਜੋ ਇਨ੍ਹਾਂ ਦੀ ਸਿਹਤ ਨੂੰ ਕੋਈ ਨੁਕਸਾਨ ਨਾ ਪੁੱਜ ਸਕੇ।
ਦੱਸਣਯੋਗ ਹੈ ਕਿ ਟਾਈਗਰ ਸਫਾਰੀ ਦੀ ਇਮਾਰਤ ‘ਚ ਹੀ ਬਣੇ ਪੰਛੀਆਂ ਦੇ ਵਾਰਡਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਦਰਅਸਲ ਬਰਡ ਫਲੂ ਦੇ ਖਤਰੇ ਨੂੰ ਦੇਖਦੇ ਹੋਏ ਵਿਭਾਗੀ ਡਾਕਟਰਾਂ ਨੇ ਗਡਵਾਸੂ ਦੇ ਮਾਹਰਾਂ ਨੇ ਵੀ ਇਸ ਬਾਰੇ ਦਿਸ਼ਾ ਨਿਰਦੇਸ਼ ਦਿੱਤੇ ਹਨ ਹਾਲਾਂਕਿ ਸਫਾਰੀ ‘ਚ ਪ੍ਰਵਾਸੀ ਪੰਛੀ ਨਾ ਹੋਣ ਦੇ ਨਾਲ ਸਾਰੇ ਪੰਛੀਆਂ ਨੂੰ ਪਿੰਜਰਿਆਂ ‘ਚ ਰੱਖਿਆ ਗਿਆ ਹੈ, ਇਸ ਲਈ ਉਨ੍ਹਾਂ ਦੀ ਨਿਗਰਾਨੀ ਆਸਾਨੀ ਨਾਲ ਹੋ ਰਹੀ ਹੈ। ਵੈਸੇ ਵੀ ਸਫਾਰੀ ਦੇ ਖੇਤਰ ‘ਚ ਕੋਈ ਝੀਲ ਜਾਂ ਤਾਲਾਬ ਨਾ ਹੋਣ ਕਾਰਨ ਪ੍ਰਵਾਸੀ ਪੰਛੀ ਨਹੀਂ ਆਉਂਦੇ ਹਨ। ਇਹ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਕੋਰੋਨਾ ਦੇ ਚੱਲਦਿਆਂ ਸਫਾਰੀ ਸੈਲਾਨੀਆਂ ਲਈ ਬੰਦ ਹੈ। ਅਜਿਹੇ ‘ਚ ਵਿਭਾਗੀ ਪੱਧਰ ਤੇ ਇਸ ਦੇ ਸੁੰਦਰੀਕਰਨ ਦੀ ਯੋਜਨਾ ਬਣਾਈ ਗਈ ਹੈ ਤਾਂ ਕਿ ਸਫਾਰੀ ਖੁੱਲਣ ਤੋਂ ਬਾਅਦ ਸੈਲਾਨੀ ਦਾ ਇਸ ਪ੍ਰਤੀ ਆਕਰਸ਼ਿਤ ਹੋ ਸਕਣ।
ਇਹ ਵੀ ਦੇਖੋ–