Today Farah Khan’s Birthday : ਅਦਾਕਾਰਾ, ਕੋਰਿਓਗ੍ਰਾਫਰ, ਡਾਇਰੈਕਟਰ ਫਰਾਹ ਖ਼ਾਨ ਅੱਜ 9 ਜਨਵਰੀ ਨੂੰ ਆਪਣਾ 56ਵਾਂ ਬਰਥਡੇ ਮਨਾ ਰਹੀ ਹੈ। ਫਰਾਹ ਖ਼ਾਨ ਅੱਜ ਜਿਸ ਮੁਕਾਮ ਤੇ ਹੈ ਉਸ ਨੂੰ ਹਾਸਿਲ ਕਰਨ ਲਈ ਕਾਫੀ ਸੰਘਰਸ਼ ਕਰਨਾ ਪਿਆ। ਫਰਾਹ ਦਾ ਜਨਮ 9 ਜਨਵਰੀ 1965 ਨੂੰ ਮੁੰਬਈ ’ਚ ਹੋਇਆ ਸੀ, ਉਨ੍ਹਾਂ ਦੇ ਪਿਤਾ ਕਮਰਾਨ ਫਿਲਮਾਂ ’ਚ ਬਤੌਰ ਡਾਇਰੈਕਟਰ ਤੇ ਅਦਾਕਾਰ ਕੰਮ ਕਰਦੇ ਸਨ ਅਤੇ ਉਨ੍ਹਾਂ ਦੇ ਪਿਤਾ ਨੇ ਆਪਣੀ ਇਕ ਫਿਲਮ ‘ਐਸਾ ਵੀ ਹੋਤਾ ਹੈ’ ਬਣਾਈ ਜੋ ਫਲਾਪ ਹੋ ਗਈ।
ਜਿਸਤੋਂ ਬਾਅਦ ਉਨ੍ਹਾਂ ਦਾ ਪੂਰਾ ਪਰਿਵਾਰ ਕਰਜ਼ ’ਚ ਡੁੱਬ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਘਰ ਦਾ ਕੀਮਤੀ ਸਾਮਾਨ ਅਤੇ ਜਿਊਲਰੀ ਵੇਚ ਦਿੱਤੀ। ਪਰ ਕੁਝ ਸਮੇਂ ਬਾਅਦ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਣਾ ਫਰਾਹ ਨੇ ਘਰ ਦੀ ਜ਼ਿੰਮੇਵਾਰੀ ਸੰਭਾਲਣੀ ਸ਼ੁਰੂ ਕੀਤੀ ਅਤੇ ਫਿਲਮਾਂ ’ਚ ਬਤੌਰ ਬੈਕ ਗਰਾਊਂਡ ਡਾਂਸਰ ਕੰਮ ਕੀਤਾ।
1993 ’ਚ ਫਿਲਮ ‘ਜੋ ਜੀਤਾ ਵਹੀ ਸਿਕੰਦਰ’ ਨੂੰ ਕੋਰਿਓਗ੍ਰਾਫਰ ਮਾਸਟਰ ਸਰੋਜ ਖ਼ਾਨ ਨੇ ਛੱਡ ਦਿੱਤਾ ਸੀ। ਜਿਸਤੋਂ ਬਾਅਦ ਉਨ੍ਹਾਂ ਨੇ ਫਿਲਮ ਦੇ ਗਾਣੇ ‘ਪਹਿਲਾ ਨਸ਼ਾ’ ਗਾਣੇ ਨੂੰ ਕੋਰਿਓਗ੍ਰਾਫਰ ਕੀਤਾ, ਜੋ ਕਾਫੀ ਹਿੱਟ ਹੋਇਆ ਸੀ। ਫਰਾਹ ਖ਼ਾਨ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿਚ ਕੰਮ ਵੀ ਕੀਤਾ ਹੈ ਤੇ ਬਹੁਤ ਸਾਰੀਆਂ ਵਿਚ ਉਹ ਡਾਇਰੈਕਟਰ ਤੇ ਕੋਰਿਓਗ੍ਰਾਫਰ ਵੀ ਰਹੀ ਹੈ। ਫਿਲਮਾਂ ਜਿਵੇ – ਕੁਛ ਕੁਛ ਹੋਤਾ ਹੈ , ਕਲ ਹੋ ਨਾ ਹੋ , ਮੈਂ ਹੂਨ ਨਾ , ਤੇ ਹੋਰ ਵੀ ਬਹੁਤ ਸਾਰੀਆਂ ਫਿਲਮ ਹਨ ।