Twitter permanently suspends Trump account: ਅਮਰੀਕੀ ਸੰਸਦ ਕੰਪਲੈਕਸ ਵਿੱਚ ਹੋਈ ਹਿੰਸਾ ਤੋਂ ਬਾਅਦ ਮਾਈਕਰੋ-ਬਲੌਗਿੰਗ ਵੈਬਸਾਈਟ ਟਵਿੱਟਰ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿੱਜੀ ਖਾਤੇ ਨੂੰ ਸਸਪੈਂਡ ਕਰ ਦਿੱਤਾ ਹੈ। ਟਵਿੱਟਰ ਨੇ ਅੱਗੇ ਵੀ “ਹਿੰਸਾ ਨੂੰ ਹੋਰ ਭੜਕਾਉਣ ਦੇ ਡਰ” ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ । ਦਰਅਸਲ, ਅਮਰੀਕਾ ਵਿੱਚ ਹੋਈ ਹਿੰਸਾ ਵਿਚਾਲੇ ਡੋਨਾਲਡ ਟਰੰਪ ਦੇ ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟਸ ‘ਤੇ ਲੱਗੇ ਬੈਨ ਨੂੰ ਅਣਮਿੱਥੇ ਸਮੇਂ ਲਈ ਅੱਗੇ ਵਧਾ ਦਿੱਤਾ ਗਿਆ ਸੀ। ਪਰ ਹੁਣ ਟਵਿੱਟਰ ਨੇ ਟਰੰਪ ਦੇ ਅਕਾਊਂਟ ਨੂੰ “ਹਿੰਸਾ ਦੇ ਹੋਰ ਭੜਕਾਉਣ ਦੇ ਡਰ ਦੇ ਕਾਰਨ ਟਰੰਪ ਦੇ ਖਾਤੇ ਨੂੰ ਪੱਕੇ ਤੌਰ ‘ਤੇ ਸਸਪੈਂਡ ਕਰ ਦਿੱਤਾ ਹੈ।
ਇਸ ਮੁੱਦੇ ‘ਤੇ ਟਵਿੱਟਰ ਵੱਲੋਂ ਕਿਹਾ ਗਿਆ ਹੈ ਕਿ ਡੋਨਾਲਡ ਟਰੰਪ ਦੇ ਅਕਾਊਂਟ ਤੋਂ ਹਾਲ ਹੀ ਦੇ ਟਵੀਟਾਂ ਅਤੇ ਉਨ੍ਹਾਂ ਦੇ ਹਵਾਲਿਆਂ ਦੀ ਨੇੜਿਓਂ ਸਮੀਖਿਆ ਕਰਨ ਤੋਂ ਬਾਅਦ ਅਸੀਂ ਉਨ੍ਹਾਂ ਦੇ ਖਾਤੇ ਨੂੰ ਪੱਕੇ ਤੌਰ ‘ਤੇ ਸਸਪੈਂਡ ਕਰਨ ਦਾ ਫੈਸਲਾ ਕੀਤਾ ਹੈ। ਟਵਿੱਟਰ ਵੱਲੋਂ ਇਹ ਵੀ ਕਿਹਾ ਗਿਆ ਕਿ ਅਸੀਂ ਹਿੰਸਾ ਦੇ ਸੰਦਰਭ ਵਿੱਚ ਬੁੱਧਵਾਰ ਨੂੰ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਨਿਯਮਾਂ ਦੀ ਉਲੰਘਣਾ ਕਰਦਿਆਂ ਅਜਿਹੀ ਕਾਰਵਾਈ ਕੀਤੀ ਜਾ ਸਕਦੀ ਹੈ । ਮਾਈਕ੍ਰੋ ਬਲੌਗਿੰਗ ਸਾਈਟ ਅਨੁਸਾਰ, ਇਹ ਆਪਣੀਆਂ ਨੀਤੀਆਂ ਅਤੇ ਲਾਗੂ ਕਰਨ ਵਿੱਚ ਪਾਰਦਰਸ਼ੀ ਬਣੀਆਂ ਰਹਿਣਗੀਆਂ।
ਦਰਅਸਲ, ਟਵਿੱਟਰ ਦੀ ਇਸ ਕਾਰਵਾਈ ਤੋਂ ਬਾਅਦ ਟਰੰਪ ਹੁਣ ਆਪਣੇ ਅਕਾਊਂਟ ਨੂੰ ਓਪਨ ਨਹੀਂ ਕਰ ਸਕਦੇ ਹਨ । ਉਨ੍ਹਾਂ ਦੇ ਟਵੀਟ ਅਤੇ ਪ੍ਰੋਫਾਈਲ ਫੋਟੋ ਹਟਾ ਦਿੱਤੀ ਗਈ ਹੈ। ਦੱਸ ਦੇਈਏ ਕਿ ਅਕਾਊਂਟ ਸਸਪੈਂਡ ਹੋਣ ਤੋਂ ਪਹਿਲਾਂ ਟਰੰਪ ਦੇ 88.7 ਮਿਲੀਅਨ ਦੇ ਕਰੀਬ ਫਾਲੋਅਰਜ਼ ਸਨ ।
ਇਸ ਤੋਂ ਪਹਿਲਾਂ ਅਮਰੀਕਾ ਵਿੱਚ ਹੋਈ ਹਿੰਸਾ ਦੇ ਮੱਦੇਨਜ਼ਰ ਫੇਸਬੁੱਕ, ਇੰਸਟਾਗ੍ਰਾਮ, ਯੂ-ਟਿਊਬ ‘ਤੇ ਕਾਰਵਾਈ ਕਰਦੇ ਹੋਏ ਆਪਣੇ ਪਲੇਟਫਾਰਮ ‘ਤੇ ਡੋਨਾਲਡ ਟਰੰਪ ਦੇ ਅਕਾਊਂਟ ਨੂੰ ਲਾਕ ਕਰ ਦਿੱਤਾ ਸੀ । ਅਮਰੀਕੀ ਚੋਣ ਵਿੱਚ ਗਲਤ ਵਿਵਹਾਰ ਦੇ ਦਾਅਵੇ ਰੱਖਣ ਵਾਲੇ ਟਵੀਟ ਜਾਂ ਪੋਸਟ ਨੂੰ ਹਟਾ ਦਿੱਤਾ ਗਿਆ ਸੀ। ਫੇਸਬੁੱਕ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਡੋਨਾਲਡ ਟਰੰਪ ਵੱਲੋਂ ਅਜਿਹੇ ਝੂਠੇ ਦਾਅਵਿਆਂ ਨੂੰ ਨਾ ਰੋਕਿਆ ਗਿਆ ਤਾਂ ਉਹ ਹਮੇਸ਼ਾਂ ਲਈ ਉਨ੍ਹਾਂ ਦਾ ਅਕਾਊਂਟ ਬੰਦ ਕਰ ਦੇਣਗੇ।
ਦੱਸ ਦੇਈਏ ਕਿ ਵਾਸ਼ਿੰਗਟਨ ਦੇ ਕੈਪੀਟੋਲ ਹਿੱਲ ਇਲਾਕੇ ਵਿੱਚ ਟਰੰਪ ਦੇ ਸਮਰਥਕਾਂ ਨੇ ਨਾਰਾਜ਼ਗੀ ਜਤਾਈ ਸੀ, ਸੀਨੇਟ ਵਿੱਚ ਦਾਖਲ ਹੋਣ ਅਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਪੂਰੇ ਹੰਗਾਮੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਲੋਕ ਜ਼ਖਮੀ ਹੋ ਗਏ । ਜਿਸ ਤੋਂ ਬਾਅਦ ਟਰੰਪ ਨੂੰ ਸਾਰਿਆਂ ਨੇ ਆਪਣੇ ਨਿਸ਼ਾਨੇ ‘ਤੇ ਲਿਆ। ਇਸ ਹਿੰਸਾ ਤੋਂ ਬਾਅਦ ਕਟਹਿਰੇ ਵਿੱਚ ਖੜ੍ਹੇ ਡੋਨਾਲਡ ਟਰੰਪ ਨੇ ਵੀ 20 ਜਨਵਰੀ ਨੂੰ ਜੋ ਬਾਇਡੇਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਣ ਤੋਂ ਵੀ ਇਨਕਾਰ ਕਰ ਦਿੱਤਾ ਹੈ।
ਇਹ ਵੀ ਦੇਖੋ: ਘਰਦਿਆਂ ਦੀ ਹੱਲਾਸ਼ੇਰੀ ਤੇ NRI ਵੀਰਾਂ ਦੀ ਮੱਦਦ ਨਾਲ ਟਿਕਰੀ ਬਾਰਡਰ ‘ਤੇ ਖੋਲ੍ਹੀ ਦਰਜ਼ੀ ਦੀ ਦੁਕਾਨ,,,