Babbu Mann supported shree Brar : ਗਾਇਕ ਰਣਜੀਤ ਬਾਵਾ, ਅਫਸਾਨਾ ਖ਼ਾਨ, ਐਮੀ ਵਿਰਕ ਤੇ ਮਨਕਿਰਤ ਔਲਖ ਤੋਂ ਬਾਅਦ ਹੁਣ ਗਾਇਕ ਬੱਬੂ ਮਾਨ ਨੇ ਵੀ ਹਰ ਇੱਕ ਨੂੰ ਇੱਕ ਮੰਚ ਤੇ ਇੱਕਠੇ ਹੋਣ ਦੀ ਅਪੀਲ ਕੀਤੀ ਹੈ । ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ । ਜਿਸ ਵਿੱਚ ਉਹਨਾ ਨੇ ਸੱਤਾ ਧਿਰ ਨੂੰ ਤਾਂ ਨਿਸ਼ਾਨੇ ਤੇ ਲਿਆ ਹੈ ਬਲਕਿ ਹਰ ਕਲਾਕਾਰ ਨੂੰ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਇੱਕਠੇ ਹੋਣ ਦੀ ਅਪੀਲ ਕੀਤੀ ਹੈ ।
ਉਹਨਾਂ ਨੇ ਲੰਮੀ ਚੌੜੀ ਪੋਸਟ ਪਾ ਕੇ ਲਿਖਿਆ ਹੈ ‘ਜਦੋਂ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲਿਆਂ ਤੇ ਕੋਈ ਡੰਡੇ ਬਰਸਾਉਂਦਾ ਹੈ ਕੀ ਉਦੋਂ ਪ੍ਰਸ਼ਾਸ਼ਨ ਤੇ ਪਰਚਾ ਹੁੰਦਾ ਹੈ ….ਨਹੀਂ , ਜਦੋਂ ਬਲਾਕ ਸੰਮਤੀ ਦੀਆਂ ਵੋਟਾਂ ਵਿੱਚ ਡਾਂਗ ਖੜਕਦੀ ਹੈ ਤਾਂ ਕੀ ਸਰਕਾਰੀ ਧਿਰ ਤੇ ਪਰਚਾ ਹੁੰਦਾ ਹੈ …? ਨਹੀਂ ਜਦੋਂ ਬਾਏ ਇਲੈਕਸ਼ਨ ਵਿੱਚ ਸੱਤਾ ਧਿਰ ਵਿਰੋਧੀ ਧਿਰ ਨੂੰ ਕੁੱਟਦੀ ਹੈ …ਕੀ ਸੱਤਾ ਧਿਰ ਦੇ ਸਮਰਥਕ ਤੇ ਪਰਚਾ ਹੁੰਦਾ ਹੈ ? ਨਹੀਂ …ਫੇਰ ਇੱਕਲੇ ਕਲਾਕਾਰਾਂ ’ਤੇ ਹੀ ਕਿਉਂ ਗਾਜ਼ ਗਿਰਦੀ ਹੈ ।
ਇਹ ਵਕਤ ਆਪਸ ਵਿੱਚ ਵਿਤਕਰੇ ਦਾ ਨਹੀਂ ..ਪ੍ਰਸ਼ਾਸ਼ਨ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਜੇ ਕਿਸਾਨ ਬਚੇਗਾ ਤਾਂ ਹੀ ਕਾਨੂੰ ਲਾਗੂ ਹੋਵੇਗਾ । ਆਓ ਪਹਿਲਾਂ ਰਲ ਕੇ ਕਿਸਾਨ ਤੇ ਮਜ਼ਦੂਰ ਬਚਾਈਏ’। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਕਈ ਮੁੱਦਿਆਂ ਤੇ ਆਪਣੀ ਗੱਲ ਰੱਖੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬੀ ਇੰਡਸਟਰੀ ਦੇ ਕਲਾਕਾਰ ਲਗਾਤਾਰ ਕਿਸਾਨਾਂ ਨੂੰ ਆਪਣਾ ਸਮਰਥਨ ਦੇ ਰਹੇ ਹਨ । ਜਿਸ ਕਰਕੇ ਕੁਝ ਗਾਇਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ । ਕੁਝ ਦਿਨ ਪਹਿਲਾਂ ਹੀ ਗੀਤਕਾਰ ਤੇ ਗਾਇਕ ਸ਼੍ਰੀ ਬਰਾੜ ਨੂੰ ਭੜਕਾਊ ਗੀਤ ਗਾਉਣ ਦੇ ਇਲਜਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ । ਜੇਕਰ ਬੱਬੂ ਮਾਨ ਦੇ ਗੱਲ ਕਰੀਏ ਤਾ ਉਹ ਕਿਸਾਨਾਂ ਦਾ ਪੋਰੀ ਤਰਾਂ ਸਮਰਥਨ ਕਰ ਰਹੇ ਹਨ ।