Rupinder Handa shared a picture : ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ‘ਚ ਉਨ੍ਹਾਂ ਨੇ ਕਿਸਾਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ।ਇਹ ਇੱਕ ਕਿਸਾਨ ਦੀ ਤਸਵੀਰ ਹੈ । ਜੋ ਕਿ ਆਪਣੀ ਗੋਭੀ ਦੀ ਫਸਲ ਦੇ ਕੋਲ ਨਿਢਾਲ ਪਿਆ ਹੋਇਆ ਹੈ ।ਇਹ ਤਸਵੀਰ ਹਰ ਕਿਸੇ ਨੂੰ ਭਾਵੁਕ ਕਰ ਰਹੀ ਹੈ ।
ਜਿਸ ‘ਚ ਇੱਕ ਕਿਸਾਨ ਆਪਣੀ ਗੋਭੀ ਦੀ ਫਸਲ ਸਵੇਰੇ ਦੋ ਵਜੇ ਲੈ ਕੇ ਆਇਆ ਹੋਇਆ ਸੀ । ਪਰ ਜਦੋਂ ਗੋਭੀ ਵਿਕੀ ਤਾਂ ਗੋਭੀ ਦਾ ਰੇਟ ਮਿਲਿਆ 80ਪੈਸੇ ਪ੍ਰਤੀ ਕਿਲੋ । ਇਹ ਹਾਲ ਹੈ ਦੇਸ਼ ‘ਚ ਕਿਸਾਨੀ ਦਾ ਹਾਲੇ ਕਹਿੰਦੇ ਕਿਸਾਨ ਵਿਰੋਧ ਕਿਉਂ ਕਰਦੇ ਹਨ ।
ਜਾਗਦੀ ਜ਼ਮੀਰ ਵਾਲੇ ਸ਼ੇਅਰ ਜ਼ਰੂਰ ਕਰਿਓ ।ਇਹ ਤਸਵੀਰ ਜਲੰਧਰ ਦੀ ਦੱਸੀ ਜਾ ਰਹੀ ਹੈ ਜਿੱਥੇ ਇਹ ਕਿਸਾਨ ਮੰਡੀ ‘ਚ ਗੋਭੀ ਵੇਚਣ ਆਇਆ ਹੈ ।ਦੱਸ ਦਈਏ ਕਿ ਪਿਛਲੇ ਇੱਕ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਕਿਸਾਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ । ਪਰ ਕਈ ਦੌਰਾਂ ਦੀ ਗੱਲਬਾਤ ਤੋਂ ਬਾਅਦ ਵੀ ਕਿਸਾਨਾਂ ਦੀਆਂ ਮੰਗਾਂ ਹਾਲੇ ਤੱਕ ਨਹੀਂ ਮੰਨੀਆਂ ਗਈਆਂ ।