Director Ram Gopal Varma : ਬਾਲੀਵੁੱਡ ਡਾਇਰੈਕਟਰ ਰਾਮ ਗੋਪਾਲ ਵਰਮਾ ਜੋ ਕਿ ਇੰਡਸਟਰੀ ਦੇ ਮਸ਼ਹੂਰ ਡਾਇਰੈਕਟਰ ਹਨ ਉਹਨਾਂ ‘ਤੇ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹ ਨਾ ਦੇਣ ਦਾ ਇਲਜ਼ਾਮ ਲੱਗਿਆ ਹੈ । ਖ਼ਬਰਾਂ ਦੀ ਮੰਨੀਏ ਤਾਂ ਰਾਮ ਗੋਪਾਲ ਵਰਮਾ ਨੇ ਉਨ੍ਹਾਂ ਦੇ ਮੁਲਾਜ਼ਮਾਂ ਨੂੰ ਤਕਰੀਬਨ 1.25 ਕਰੋੜ ਰੁਪਏ ਤਨਖ਼ਾਹ ਨਹੀਂ ਦਿੱਤੀ ਹੈ । ਜਿਸ ਤੋਂ ਬਾਅਦ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਰਾਮ ਗੋਪਾਲ ਵਰਮਾ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਦਾ ਫ਼ੈਸਲਾ ਲਿਆ ਹੈ ।
ਰਾਮ ਗੋਪਾਲ ਵਰਮਾ ‘ਤੇ ਦੋਸ਼ ਹਨ ਕਿ ਉਨ੍ਹਾਂ ਨੇ ਟੈਕਨੀਸ਼ੀਅਨਜ਼, ਕਲਾਕਾਰਾਂ ਤੇ ਮੁਲਾਜ਼ਮਾਂ ਦਾ ਕਰੀਬ 1.25 ਕਰੋੜ ਰੁਪਏ ਦੀਆਂ ਤਨਖ਼ਾਹਾਂ ਦਾ ਭੁਗਤਾਨ ਨਹੀਂ ਕੀਤਾ ਹੈ। ਫੈਡਰੇਸ਼ਨ ਦੇ ਮੁਖੀ ਬੀਐੱਨ ਤਿਵਾੜੀ ਤੇ ਜਨਰਲ ਸਕੱਤਰ ਅਸ਼ੋਕ ਦੁਬੇ ਨੇ ਇਹ ਗੱਲ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਰਾਮ ਗੋਪਾਲ ਵਰਮਾ ਨੂੰ ਇਕ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ, ਪਰ ਡਾਇਰੈਕਟਰ ਵੱਲੋਂ ਇਸ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਸੀ। ਏਨਾ ਹੀ ਨਹੀਂ ਫੈਡਰੇਸ਼ਨ ਨੇ ਰਾਮ ਗੋਪਾਲ ਵਰਮਾ ‘ਤੇ ਇਹ ਵੀ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਕੋਰੋਨਾ ਕਾਲ ‘ਚ ਵੀ ਸ਼ੂਟਿੰਗ ਜਾਰੀ ਰੱਖੀ ਸੀ। ਉਹਨਾਂ ਨੇ ਬਹੁਤ ਸਾਰੀਆਂ ਫਿਲਮ ਜਿਵੇ ਸੱਤਿਆ (1998) ਦਾ ਨਿਰਦੇਸ਼ਨ ਕੀਤਾ, ਜਿਸਨੇ ਛੇ ਫਿਲਮਫੇਅਰ ਅਵਾਰਡ ਜਿੱਤੇ ਸਨ, ਜਿਸ ਵਿੱਚ ਸਰਬੋਤਮ ਫਿਲਮ ਲਈ ਆਲੋਚਕ ਪੁਰਸਕਾਰ ਵੀ ਸ਼ਾਮਲ ਸੀ, 2005 ਵਿੱਚ, ਇੰਡੀਆ ਟਾਈਮਜ਼ ਫਿਲਮਾਂ ਨੇ ਸੱਤਿਆ ਨੂੰ ਆਪਣੀ 25 ਲਾਜ਼ਮੀ ਬਾਲੀਵੁੱਡ ਫਿਲਮਾਂ ਦੀ ਸੂਚੀ ਵਿੱਚ ਸ਼ਾਮਲ ਕੀਤਾਸੱਤਿਆ ਨੂੰ 1998 ਦੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ ਵਿਚ, ਭਾਰਤੀ ਪੈਨੋਰਾਮਾ ਭਾਗ ਵਿਚ ਪ੍ਰਦਰਸ਼ਿਤ ਕੀਤਾ ਗਿਆ ਸੀ, ਵਰਮਾ ਨੂੰ ਇਸ ਫਿਲਮ ਲਈ ਸਭ ਤੋਂ ਵਧੀਆ ਨਿਰਦੇਸ਼ਨ ਲਈ ਬਿਮਲ ਰਾਏ ਯਾਦਗਾਰੀ ਪੁਰਸਕਾਰ ਮਿਲਿਆ ਸੀ।