Aditya Narayan enjoys second hanimoon : ਛੋਟੇ ਪਰਦੇ ਦੇ ਮਸ਼ਹੂਰ ਹੋਸਟ ਅਤੇ ਬਾਲੀਵੁੱਡ ਗਾਇਕ ਆਦਿਤਿਆ ਨਾਰਾਇਣ ਇਨ੍ਹੀਂ ਦਿਨੀਂ ਪਤਨੀ ਸ਼ਵੇਤਾ ਨਾਲ ਆਪਣੇ ਵਿਆਹ ਅਤੇ ਹਨੀਮੂਨ ਦਾ ਮਜ਼ਾ ਲੈ ਰਹੇ ਹਨ। ਦੱਸ ਦੇਈਏ ਕਿ ਵਿਆਹ ਦੇ 15 ਦਿਨਾਂ ਬਾਅਦ ਆਦਿਤਿਆ ਸ਼ਵੇਤਾ ਲਈ ਹਨੀਮੂਨ ਲਈ ਕਸ਼ਮੀਰ ਦੀ ਵਾਦੀ ਚਲੇ ਗਏ ਸਨ। ਕਸ਼ਮੀਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ। ਹਾਲਾਂਕਿ ਆਦਿਤਿਆ ਅਤੇ ਸ਼ਵੇਤਾ ਦਾ ਹਨੀਮੂਨ ਪੀਰੀਅਡ ਅਜੇ ਖਤਮ ਨਹੀਂ ਹੋਇਆ ਹੈ ਅਤੇ ਇੱਕ ਵਾਰ ਫਿਰ ਦੋਵੇਂ Sula Vineyards ਵਿੱਚ ਆਪਣਾ ਦੂਜਾ ਹਨੀਮੂਨ ਮਨਾ ਰਹੇ ਹਨ।ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਸੁਲਾ ਅੰਗੂਰੀ ਬਾਗ਼ ਨਾਸਿਕ ਵਿੱਚ ਹੈ ਅਤੇ ਇਹ ਵਾਈਨ ਪ੍ਰੇਮੀਆਂ ਲਈ ਮਨਪਸੰਦ ਜਗ੍ਹਾ ਹੈ। ਆਦਿੱਤਿਆ ਨੇ ਆਪਣੇ ਸੋਸ਼ਲ ਮੀਡਿਆ ‘ਤੇ ਕਈ ਤਸਵੀਰਾਂ ਸ਼ੇਅਰ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਉਹ ਪਤਨੀ ਸ਼ਵੇਤਾ ਨਾਲ ਰੋਮਾਂਟਿਕ ਦਿਖਾਈ ਦੇ ਰਹੇ ਹਨ।ਆਦਿਤਿਆ ਅਤੇ ਸ਼ਵੇਤਾ ਦਾ ਦੂਜਾ ਹਨੀਮੂਨ ਹੈ ਅਤੇ ਆਦਿਤਿਆ ਤੀਜੇ ਹਨੀਮੂਨ ਦੀ ਵੀ ਯੋਜਨਾ ਬਣਾ ਰਹੇ ਹਨ। ਉਸਨੇ ਪਹਿਲਾ ਹਨੀਮੂਨ ਗੁਲਮਰਗ ਵਿੱਚ ਮਨਾਇਆ ਅਤੇ ਦੂਜਾ ਹਨੀਮੂਨ ਉਹSula Vineyards ਵਿੱਚ ਮਨਾ ਰਹੇ ਹਨ। ਹੁਣ ਆਦਿਤਿਆ ਤੀਜੇ ਹਨੀਮੂਨ ਲਈ ਸ਼ਵੇਤਾ ਨਾਲ ਸ਼ਿਲਿਮ ਜਾਣਗੇ। ਇੱਕ ਇੰਟਰਵਿਊ ਵਿੱਚ, ਆਦਿਤਿਆ ਨੇ ਕਿਹਾ, ‘ਸਾਡੇ ਲਈ ਹਰ ਹਫ਼ਤੇ ਮੁੰਬਈ ਵਿੱਚ ਰਹਿਣਾ ਮਹੱਤਵਪੂਰਨ ਹੈ, ਇਸ ਲਈ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਤਿੰਨ ਛੋਟੀਆਂ ਛੁੱਟੀਆਂ‘ ਤੇ ਜਾਵਾਂਗੇ। ਇਸ ਵਿੱਚ ਸ਼ਿਲਿਮ, Sula Vineyards ਅਤੇ ਗੁਲਮਰਗ ਸ਼ਾਮਲ ਹਨ।
ਮਹੱਤਵਪੂਰਣ ਗੱਲ ਇਹ ਹੈ ਕਿ ਆਦਿਤਿਆ ਅਤੇ ਸ਼ਵੇਤਾ ਨੇ ਲਗਭਗ 10 ਸਾਲ ਇੱਕ ਦੂਜੇ ਨੂੰ ਡੇਟ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਨੇ 1 ਦਸੰਬਰ 2020 ਨੂੰ ਵਿਆਹ ਕਰਵਾ ਲਿਆ। ਦੋਵਾਂ ਦਾ ਵਿਆਹ ਮੁੰਬਈ ਦੇ ਇਸਕਾਨ ਮੰਦਰ ‘ਚ ਪਰਿਵਾਰ ਅਤੇ ਕੁਝ ਕਰੀਬੀ ਦੋਸਤਾਂ ਵਿਚਕਾਰ ਹੋਇਆ ਸੀ। ਦੋਵੇਂ ਆਪਣੇ ਵਿਆਹ ਅਤੇ ਰਿਸੈਪਸ਼ਨ ‘ਚ ਬਹੁਤ ਖੁਸ਼ ਨਜ਼ਰ ਆਏ।ਕੋਵਿਡ 19 ਮਹਾਂਮਾਰੀ ਦੇ ਮੱਦੇਨਜ਼ਰ ਵਿਆਹ ਵਿੱਚ ਸਿਰਫ 50 ਲੋਕਾਂ ਨੂੰ ਬੁਲਾਇਆ ਗਿਆ ਸੀ। ਵਿਆਹ ਦੇ ਅਗਲੇ ਦਿਨ ਯਾਨੀ 2 ਦਸੰਬਰ ਨੂੰ ਇੱਕ ਵਿਆਹ ਦੀ ਰਿਸੈਪਸ਼ਨ ਵੀ ਰੱਖੀ ਗਈ ਜਿਸ ਵਿਚ ਦੋਵਾਂ ਦੇ ਪਰਿਵਾਰਕ ਮੈਂਬਰਾਂ ਨੇ ਹੀ ਸ਼ਿਰਕਤ ਕੀਤੀ। ਇਸ ਵਿੱਚ ਬਹੁਤ ਸਾਰੇ ਵੀ ਮਹਿਮਾਨਾਂ ਨੂੰ ਬੁਲਾਇਆ ਗਿਆ ਸੀ, ਜਿਨ੍ਹਾਂ ਵਿੱਚੋਂ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸੀ।