Diljit Dosanjh and Navjot singh :ਯੂਕੇ ਦੀ ਸਭ ਤੋਂ ਵੱਡੀ ਸਿੱਖ ਸੰਸਥਾ- ‘ਦ ਸਿੱਖ ਗਰੁੱਪ’ ਵੱਲੋਂ ਸਭ ਤੋਂ ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਜਾਰੀ ਕੀਤੀ ਹੈ । ਜਿਸ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਨਾਮ ਵੀ ਆਇਆ ਹੈ। ਇਸ ਸੂਚੀ ਵਿੱਚ ਬੀਬੀ ਜਗੀਰ ਕੌਰ ਨੇ 2020 ਵਿਚ ਵਿਸ਼ਵ ਪੱਧਰ ‘ਤੇ ਸ਼ਕਤੀਸ਼ਾਲੀ 100ਸਿੱਖਾਂ ਚੋਂ ਦੂਜਾ ਸਥਾਨ ਹਾਸਲ ਕੀਤਾ ਹੈ ਜਦੋਂ ਕਿ ਤਖ਼ਤ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਸਭ ਤੋਂ ੳੱਪਰਲਾ ਸਥਾਨ ਬਰਕਰਾਰ ਰੱਖਿਆ ਹੈ ।
ਇਸੇ ਤਰ੍ਹਾਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਇਸ ਸੂਚੀ ਵਿੱਚ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ ‘ਤੇ ਹਨ ।
ਜਿਸ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਵੀ ਇਸ ਸੂਚੀ ਵਿੱਚ ਸ਼ਾਮਿਲ ਹਨ ।ਦਿਲਜੀਤ ਦੋਸਾਂਝ ਨੇ ਆਪਣੇ ਕੰਮਾਂ ਕਰਕੇ ਦੁਨੀਆਂ ਦੇ ਵਿੱਚ ਆਪਣਾ ਵੱਖਰਾ ਨਾਮ ਕਮਾਇਆ ਹੈ ਤੇ ਅੱਜਕਲ ਕਿਸਾਨਾਂ ਨੂੰ ਸਪੋਰਟ ਕਰਾਰ ਰਹੇ ਹਨ ਜਿਸ ਕਰਨ ਲੋਕਾਂ ਦੇ ਦਿਲਾਂ ਦੇ ਵਿੱਚ ਉਹਨਾਂ ਦੇ ਲਈ ਪਿਆਰ ਤੇ ਸਤਿਕਾਰ ਹੋਰ ਵੱਧ ਗਿਆ ਹੈ। ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਇਸ ਸੂਚੀ ਦੇ ਵਿੱਚ ਆਇਆ ਹੈ ਜੋ ਕਿ ਅਦਾਕਾਰ ਹੋਣ ਦੇ ਨਾਲ-ਨਾਲ ਰਾਜਨੀਤੀ ਦੇ ਵਿੱਚ ਵੀ ਹਨ ਨਵਜੋਤ ਸਿੰਘ ਸਿੱਧੂ ਨੇ ਬਹੁਤ ਨਾਮ ਕਮਾਇਆ ਹੈ ਉਹ ਟੀ.ਵੀ ਸ਼ੋ ਦ ਕਪਿਲ ਸ਼ਰਮਾ ਦੇ ਵਿਚ ਵੀ ਆਉਂਦੇ ਰਹੇ ਹਨ ਤੇ ਰਾਜਨੀਤੀ ਵਿੱਚ ਵੀ ਉਹਨਾਂ ਦੀ ਕਾਫੀ ਰੁਚੀ ਹੈਅਤੇ ਸੁਖਬੀਰ ਬਾਦਲ ਨੇ ਇਸ ਸੂਚੀ ਵਿਚ ਆਪਣਾ ਸਥਾਨ ਬਰਕਰਾਰ ਰੱਖਿਆ ਹੈ ।
ਸੁਖਬੀਰ ਨੂੰ ਇਸ ਸੂਚੀ ਵਿਚ 18ਵਾਂ ਸਥਾਨ ‘ਤੇ ਜਦਕਿ ਸਿੱਧੂ ਦਾ ਨਾਂ 30ਵੇਂ ਸਥਾਨ ‘ਤੇ ਹੈ।ਇਸ ਤੋਂ ਇਲਾਵਾ ਇਸ ਲਿਸਟ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕੇਂਦਰੀ ਮੰਤਰੀ ਹਰਦੀਪ ਪੁਰੀ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਡੀਐਸਜੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ।
ਜਿਸ ਦੇ ਅਲਾਵਾ ਪਿੰਗਲਵਾੜਾ ਸੁਸਾਇਟੀ ਦੀ ਪ੍ਰਧਾਨ ਡਾ. ਇੰਦਰਜੀਤ ਕੌਰ, ਪਦਮ ਸ਼੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਅਤੇ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਦੇ ਨਾਂ ਵੀ ਸ਼ਾਮਲ ਹਨ।
ਦੇਖੋ ਵੀਡੀਓ : ਕਿਸਾਨਾਂ ਵਾਲੀ ਲੋਹੜੀ ‘ਚ ਇਨ੍ਹਾਂ ਨੌਜਵਾਨਾਂ ਨੇ ਕਿਉਂ ਗਾਇਆ ਤੂਤਕ ਤੂਤਕ ਤੂਤੀਆ ਗੀਤ ? ਆਹ ਸੁਣੋ ਜਰਾ…