Twitter CEO breaks silence: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਸਥਾਈ ਪਾਬੰਦੀ ਲਗਾਏ ਜਾਣ ਤੋਂ ਬਾਅਦ ਪਹਿਲੀ ਵਾਰ ਟਵਿੱਟਰ ਦੇ ਸੀਈਓ ਜੈਕ ਡੋਰਸੀ ਨੇ ਇਸ ਵਿਵਾਦਪੂਰਨ ਕਦਮ ‘ਤੇ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਨੇ ਚੁੱਪੀ ਤੋੜਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਕਾਰਵਾਈ ‘ਤੇ ਮਾਣ ਨਹੀਂ ਹੈ, ਕਿਉਂਕਿ ਇਹ ਸਹੀ ਕੰਟੈਂਟ ਨੂੰ ਉਤਸ਼ਾਹਿਤ ਕਰਨ ਲਈ ਮਾਈਕ੍ਰੋਬਲੌਗਿੰਗ ਸਾਈਟ ਦੀ ਅਸਫਲਤਾ ਹੈ, ਪਰ ਟਵਿੱਟਰ ਲਈ ਇਹ ਸਹੀ ਫੈਸਲਾ ਸੀ।
ਫੈਸਲੇ ਦੇ ਹੱਕ ਵਿੱਚ ਜੈਕ ਨੇ ਲਿਖਿਆ ਕਿ ਸਪੱਸ਼ਟ ਚੇਤਾਵਨੀ ਤੋਂ ਬਾਅਦ ਹੀ ਇਹ ਕਾਰਵਾਈ ਕੀਤੀ ਗਈ ਅਤੇ ਇਹ ਫੈਸਲਾ ਟਵਿੱਟਰ ‘ਤੇ ਸਰੀਰਕ ਸੁਰੱਖਿਆ ਲਈ ਸਭ ਤੋਂ ਵਧੀਆ ਜਾਣਕਾਰੀ ਨਾਲ ਕੀਤਾ ਗਿਆ। ਪਰ ਹੁਣ ਜਦੋਂ ਟੈਕ ਕੰਪਨੀ ਦੀ ਕਾਰਵਾਈ ਨੇ ਪ੍ਰਗਟਾਵੇ ਦੀ ਆਜ਼ਾਦੀ ‘ਤੇ ਬਹਿਸ ਛੇੜ ਦਿੱਤੀ ਹੈ, ਤਾਂ ਉਨ੍ਹਾਂ ਨੇ ਇਸ ‘ਤੇ ਜਵਾਬ ਦਿੱਤਾ ਹੈ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ “ਟਵਿੱਟਰ ਤੋਂ ਟਰੰਪ ਨੂੰ ਬੈਨ ਕਰਨ ‘ਤੇ ਸਾਨੂੰ ਮਾਣ ਨਹੀਂ ਹੈ । ਇੱਕ ਸਪੱਸ਼ਟ ਚੇਤਾਵਨੀ ਤੋਂ ਬਾਅਦ ਅਸੀਂ ਇਹ ਕਾਰਵਾਈ ਕਰਾਂਗੇ । ਅਸੀਂ ਖਤਰਿਆਂ ਦੇ ਅਧਾਰ ‘ਤੇ ਸਭ ਤੋਂ ਚੰਗੀ ਜਾਣਕਾਰੀ ਨਾਲ ਫੈਸਲਾ ਲਿਆ । ਕੀ ਇਹ ਸਹੀ ਸੀ? “
ਦੱਸ ਦੇਈਏ ਕਿ ਯੂਐਸ ਕੈਪੀਟਲ ਵਿੱਚ ਹੋਈ ਭਿਆਨਕ ਹਿੰਸਾ ਦੇ ਬਾਅਦ ਤੋਂ ਹੀ ਟਵਿੱਟਰ, ਫੇਸਬੁੱਕ ਵਰਗੇ ਸੋਸ਼ਲ ਮੀਡੀਆ ਦੇ ਦਿੱਗਜਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਕਾਰਵਾਈ ਕਰਦਿਆਂ ਉਨ੍ਹਾਂ ਦੇ ਖਾਤੇ ਕੁਝ ਘੰਟਿਆਂ ਲਈ ਬੰਦ ਕਰਨ ਦਾ ਐਲਾਨ ਕੀਤਾ ਸੀ । ਹਾਲਾਂਕਿ, ਫੇਸਬੁੱਕ ਨੇ ਟਰੰਪ ਦੇ ਅਕਾਊਂਟ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰਨ ਦੀ ਘੋਸ਼ਣਾ ਕੀਤੀ ਅਤੇ ਹੁਣ ਸ਼ਨੀਵਾਰ ਨੂੰ ਮਾਈਕ੍ਰੋਬਲੌਗਿਕ ਸਾਈਟ ਟਵਿੱਟਰ ਨੇ ਟਰੰਪ ਦਾ ਖਾਤਾ ਸਦਾ ਲਈ ਬੰਦ ਕਰ ਦਿੱਤਾ ਹੈ।