1971 war celebrate swarnim vijay varsh: ਲੁਧਿਆਣਾ (ਤਰਸੇਮ ਭਾਰਦਵਾਜ)-1971 ਭਾਰਤ-ਪਾਕਿਸਤਾਨ ਜੰਗ ਨੂੰ ਪੰਜਾਹ ਸਾਲ ਪੂਰੇ ਹੋ ਚੁੱਕੇ ਹਨ, ਜਿਸ ਦੇ ਸੰਬੰਧ ਚ ਪੂਰੇ ਦੇਸ਼ ਭਰ ‘ਚ ਵਿਸ਼ੇਸ਼ ਸਮਾਗਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਲੁਧਿਆਣਾ ਦੇ ‘ਚ ‘ਸਵਰਣਿਮ ਵਿਜੈ ਵਰਸ਼’ ਮਨਾਇਆ ਗਿਆ, ਜਿਸ ‘ਚ ਭਾਰਤ- ਪਾਕਿਸਤਾਨ ਜੰਗ 1971 ‘ਚ ਦੁਸ਼ਮਣ ਨੂੰ ਲੋਹੇ ਦੇ ਚਨੇ ਚਬਾਉਣ ਵਾਲੇ ਸੂਰਬੀਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਨ੍ਹਾਂ ਸੂਰਬੀਰਾਂ ਵੱਲੋਂ ਜੰਗ ਦੇ ਦੌਰਾਨ ਹੋਏ ਕਈ ਕਿੱਸੇ ਅਤੇ ਸਾਬਕਾ ਫੌਜੀਆਂ ਦੇ ਕਿੱਸੇ ਵੀ ਸਾਂਝੇ ਕੀਤੇ ਗਏ।
ਬ੍ਰਿਗੇਡੀਅਰ ਜੋਗਿੰਦਰ ਸਿੰਘ ਜਸਵਾਲ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਜੰਗ 1971 ਦੇ ਦੌਰਾਨ ਜਦੋਂ ਉਹ ਦੁਸ਼ਮਣ ‘ਤੇ ਗੋਲੇ ਦਾਗ਼ ਰਹੇ ਸਨ ਤਾਂ ਉਨ੍ਹਾਂ ਦੇ ਸੀਨੀਅਰ ਨੇ ਕਿਹਾ ਕਿ ਤੂੰ ਤਿੰਨ ਗੋਲੇ ਦਾਗ ਚੁੱਕਾ ਹੈ, ਕੀ ਤੈਨੂੰ ਪਤਾ ਹੈ ਇਕ ਗੋਲੇ ਦੀ ਕੀ ਕੀਮਤ ਹੈ? ਉਨ੍ਹਾਂ ਕਿਹਾ ਕਿ ਉਸ ਵੇਲੇ ਫਰੰਟ ‘ਤੇ ਲੜਨ ਵਾਲੇ ਜਵਾਨ ਦੀ ਕੀਮਤ ਘੱਟ ਸਗੋਂ ਗੋਲੇ ਦੀ ਕੀਮਤ ਜ਼ਿਆਦਾ ਮੰਨੀ ਜਾਂਦੀ ਸੀ ਪਰ ਹੁਣ ਹਾਲਾਤ ਕਾਫੀ ਬਦਲ ਗਏ ਹਨ।
ਉਥੇ ਹੀ ਦੂਜੇ ਪਾਸੇ ਐੱਚ. ਐੱਸ. ਸੰਧੂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਕੋਲ ਸਕੂਟਰ ਲੈਣ ਲਈ ਪੈਸੇ ਸਨ ਅਤੇ ਉਸ ਵੇਲੇ ਜਦੋਂ ਜੰਗ ਦੇ ਦੌਰਾਨ ਉਨ੍ਹਾਂ ਦੀਆਂ ਗੰਨਾ ਨੇ ਕੰਮ ਕਰਨਾ ਬੰਦ ਕਰ ਦਿੱਤਾ ਤਾਂ ਉਨ੍ਹਾਂ ਨੇ ਸਕੂਟਰਾਂ ਲਈ ਰੱਖੇ ਗਏ ਪੈਸਿਆਂ ‘ਚੋਂ 1000 ਰੁਪਏ ਖਰਚ ਕੇ ਆਪਣੀਆਂ ਬੰਦੂਕਾਂ ਠੀਕ ਕਰਵਾਈਆਂ ਅਤੇ ਫਿਰ ਦੁਸ਼ਮਣ ਫੌਜ ਦੇ 4 ਲੜਾਕੂ ਜਹਾਜ਼ਾਂ ਨੂੰ ਨਸ਼ਟ ਕੀਤਾ..ਜਿਸ ‘ਚੋਂ 2 ਉਨ੍ਹਾਂ ਨੇ ਗਿਰਾਏ ਸਨ। ਉਨ੍ਹਾਂ ਨੇ ਦੱਸਿਆ ਕਿ ਆਪਣੀ ਦੇਸ਼ ਦੀ ਰੱਖਿਆ ਲਈ ਉਨ੍ਹਾਂ ਨੇ ਤਨ ਮਨ ਅਤੇ ਧਨ ਨਾਲ ਵੀ ਲੜਾਈ ਲੜੀ।
ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਫ਼ੌਜ ਦੇ ਉੱਚ ਅਧਿਕਾਰੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ, ਜਿਨ੍ਹਾਂ ਵੱਲੋਂ ਇਨ੍ਹਾਂ ਵੀਰ ਯੋਧਿਆਂ ਦਾ ਸਨਮਾਨ ਕੀਤਾ ਗਿਆ।
ਇਹ ਵੀ ਦੇਖੋ–