corona vaccination dmc hospital vishwa mohan: ਲੁਧਿਆਣਾ (ਤਰਸੇਮ ਭਾਰਦਵਾਜ)-ਆਖਰਕਾਰ ਇੰਤਜ਼ਾਰ ਦੀਆਂ ਘੜੀਆਂ ਉਦੋਂ ਖਤਮ ਹੋ ਗਿਆ, ਜਦੋਂ ਅੱਜ ਲੁਧਿਆਣਾ ਜ਼ਿਲ੍ਹੇ ‘ਚ ਕੋਰੋਨਾ ਵੈਕਸੀਨ ਦਾ ਟੀਕਾਕਰਨ ਲਾਉਣ ਦੀ ਸ਼ੁਰੂਆਤ ਹੋਈ। ਜ਼ਿਲ੍ਹੇ ‘ਚ ਅੱਜ ਕੋਰੋਨਾ ਵੈਕਸੀਨੇਸ਼ਨ 11:30 ਵਜੇ ਸ਼ੁਰੂ ਹੋ ਗਿਆ। ਇਸ ਦੌਰਾਨ ਡੀ.ਐਮ.ਸੀ ਹਾਰਟ ਕੇਅਰ ਸੈਂਟਰ ਦੇ ਡਾਕਟਰ ਵਿਸ਼ਵ ਮੋਹਨ ਸਭ ਤੋਂ ਪਹਿਲਾਂ ਵੈਕਸੀਨ ਲਗਵਾਉਣ ਵਾਲੇ ਡਕਟਰ ਬਣੇ। ਇਸ ਦੌਰਾਨ ਡੀ.ਐਮ.ਸੀ ਦੇ ਦਿਲ ਦੇ ਰੋਗਾਂ ਦੇ ਮਾਹਰ ਡਾ. ਜੀ.ਐੱਸ ਵੰਡਰ ਵੀ ਪਹੁੰਚੇ। ਹਸਪਤਾਲ ਦੇ ਹੀਰੋ ਹਾਰਟ ਸੈਂਟਰ ‘ਚ ਸਾਰੇ ਡਾਕਟਰ ਵੈਕਸੀਨੇਸ਼ਨ ਲਈ ਵਾਰੀ ਵਾਰੀ ਪਹੁੰਚ ਰਹੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ, ਸਿਵਲ ਸਰਜਨ ਸੁਖਜੀਵਨ ਕੱਕੜ ਸਮੇਤ ਹੋਰ ਅਧਿਕਾਰੀ ਸਿਵਲ ਹਸਪਤਾਲ ਪਹੁੰਚ ਕੇ ਜਾਇਜ਼ਾ ਲਿਆ।ਦੱਸ ਦੇਈਏ ਕਿ ਕੋਰੋਨਾ ਟੀਕਾ ਅੱਜ ਜ਼ਿਲ੍ਹੇ ਦੇ ਪੰਜ ਸੈਸ਼ਨਾਂ ਸਾਈਟਾਂ ‘ਤੇ ਫਰੰਟ ਲਾਈਨ ਸਿਹਤ ਕਰਮਚਾਰੀਆਂ ਨੂੰ ਲਗਾਇਆ ਜਾਣਾ ਹੈ। ਟੀਕਾਕਰਣ ਅੱਜ ਮੁੱਖ ਮੰਤਰੀ ਦੁਆਰਾ ਵਰਚੁਅਲ ਉਦਘਾਟਨ ਤੋਂ ਬਾਅਦ ਸ਼ੁਰੂ ਹੋਇਆ। ਇਸ ਦੇ ਨਾਲ ਹੀ ਕੋਰੋਨਾ ਦਾ ਟੀਕਾ ਸਾਰੇ ਸਥਾਨਾਂ ‘ਤੇ ਪਹੁੰਚਾਇਆ ਗਿਆ ਹੈ।
ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਨੇ ਦੱਸਿਆ ਹੈ ਕਿ ਸ਼ਨੀਵਾਰ ਨੂੰ ਜ਼ਿਲ੍ਹੇ ‘ਚ 5 ਸੈਂਸ਼ਨ ਸਾਈਟਾਂ ‘ਤੇ 5 ਟੀਮਾਂ ਵੈਕਸੀਨੇਸ਼ਨ ਕਰਨਗੀਆਂ। ਇਨ੍ਹਾਂ ‘ਚ ਸਿਵਲ ਹਸਪਤਾਲ ਲੁਧਿਆਣਾ, ਡੀ.ਐੱਮ.ਸੀ.ਐੱਚ, ਸੀ.ਐੱਮ.ਸੀ.ਐੱਚ, ਸਿਵਲ ਹਸਪਤਾਲ ਜਗਰਾਉਂ ਅਤੇ ਸਿਵਲ ਹਸਪਤਾਲ ਖੰਨਾ ਸ਼ਾਮਲ ਹਨ।
ਇਹ ਵੀ ਦੇਖੋ–