ludhiana police campaign lost mobiles return: ਲੁਧਿਆਣਾ (ਤਰਸੇਮ ਭਾਰਦਵਾਜ)-ਲੁਧਿਆਣਾ ਪੁਲਿਸ ਵਲੋਂ ਸ਼ੁਰੂ ਕੀਤੀ ਗਈ ‘ਨੋ ਯੂਅਰ ਕੇਸ’ ਸਕੀਮ ਤਹਿਤ ਲਗਾਏ ਗਏ ਕੈਂਪਾਂ ਦੌਰਾਨ 658 ਦਰਖਾਸਤਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਕੈਂਪ ਸਬ ਡਵੀਜ਼ਨ ਉੱਤਰੀ-ਪੱਛਮੀ ਤੋਂ ਇਲਾਵਾ ਅਸਲਾ ਲਾਇਸੈਂਸਿੰਗ ਯੂਨਿਟ ਅਤੇ ਸਾਈਬਰ ਕ੍ਰਾਈਮ ਯੂਨਿਟ ‘ਚ ਲਗਾਏ ਗਏ ਸਨ। ਇਨ੍ਹਾਂ ਕੈਂਪਾਂ ‘ਚ ਲੋਕਾਂ ਵਲੋਂ ਉਨ੍ਹਾਂ ਦੀਆਂ ਦਰਖਾਸਤਾਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ 658 ਦਰਖਾਸਤਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਪੁਲਿਸ ਨੇ ਇਸ ਮੁਹਿੰਮ ਤਹਿਤ ਲੋਕਾਂ ਦੇ ਗੁੰਮ ਹੋਏ ਮੋਬਾਇਲ ਫੋਨ ਲੱਭ ਕੇ ਵਾਪਸ ਕੀਤੇ ਗਏ। ਇਸ ਤਹਿਤ ਪੁਲਿਸ ਨੇ ਗੁੰਮਸ਼ੁਦਾ ਹੋਏ 100 ਮੋਬਾਇਲ ਫੋਨ ਟਰੇਸ ਕਰ ਕੇ ਉਨ੍ਹਾਂ ਦੇ ਮਾਲਕਾਂ ਨੂੰ ਸਪੁਰਦ ਕੀਤੇ ਗਏ। ਦੱਸ ਦੇਈਏ ਕਿ ਸ਼ਨੀਵਾਰ ਨੂੰ ਇਸ ਮੁਹਿੰਮ ਦੀ ਸ਼ੁਰੂਆਤ ਦੌਰਾਨ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਖੁਦ ਲੋਕਾਂ ਨੂੰ ਉਨ੍ਹਾਂ ਦੇ ਮੋਬਾਇਲ ਫੋਨ ਵਾਪਸ ਕੀਤੇ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕਈ ਵਾਰ ਲੋਕਾਂ ਦੇ ਰਸਤੇ ‘ਚ ਮੋਬਾਇਲ ਫੋਨ ਡਿੱਗ ਜਾਂਦੇ ਹਨ ਜਾਂ ਕਿਸੇ ਥਾਂ ‘ਤੇ ਰੱਖ ਕੇ ਭੁੱਲ ਜਾਂਦੇ ਹਨ ਤਾਂ ਮੋਬਾਇਲ ਫੋਨ ਗੁੰਮ ਹੋ ਜਾਂਦੇ ਹਨ। ਲੋਕਾਂ ਵੱਲੋਂ ਦਰਜ ਕਰਵਾਈਆਂ ਗਈਆਂ ਸ਼ਿਕਾਇਤਾਂ ਦੇ ਆਧਾਰ ‘ਤੇ ਉਨ੍ਹਾਂ ਦੇ ਮੋਬਾਇਲ ਫੋਨ ਟਰੇਸ ਕੀਤੇ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਬਰਾਮਦ ਕਰਕੇ ਸਬੰਧਿਤ ਵਿਅਕਤੀ ਨੂੰ ਦਿੱਤੇ ਗਏ।
ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ, ਆਈ.ਪੀ.ਐੱਸ ਵੱਲੋਂ ਨਿੱਜੀ ਤੌਰ ‘ਤੇ ਇਨ੍ਹਾਂ ਕੈਂਪਾਂ ਦਾ ਦੌਰਾ ਕਰਕੇ, ਮੌਜੂਦਾ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ , ਇੰਨਾ ਹੀ ਨਹੀਂ ਮੌਕੇ ‘ਤੇ ਮੌਜੂਦਾ ਪੁਲਿਸ ਅਫਸਰਾਂ ਨੂੰ ਢੁੱਕਵੇਂ ਦਿਸ਼ਾ ਨਿਰਦੇਸ਼ ਦਿੱਤੇ ਗਏ।
ਇਹ ਵੀ ਦੇਖੋ—