ludhiana railway track upgrade: ਲੁਧਿਆਣਾ (ਤਰਸੇਮ ਭਾਰਦਵਾਜ)- ਦਿੱਲੀ ਤੋਂ ਲੁਧਿਆਣਾ ਵਿਚਾਲੇ ਹੁਣ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਰੇਲ ਚਲਾਉਣ ਦੀ ਆਗਿਆ ਮਿਲ ਗਈ ਹੈ। ਇਸ ਦੇ ਟ੍ਰਾਇਲ ਚੱਲ ਰਹੇ ਹਨ,ਜਿਸ ਤੋਂ ਬਾਅਦ ਫਰਵਰੀ ਮਹੀਨੇ ਦੇ ਅੰਤ ਤੱਕ ਯਾਤਰੀਆਂ ਨਾਲ ਭਰੀ ਟ੍ਰੇਨ ਇਸ ਟ੍ਰੈਕ ‘ਤੇ ਤੇਜ਼ ਰਫਤਾਰ ਨਾਲ ਦੌੜਨਗੀਆਂ। ਇਸ ਤੋਂ ਬਾਅਦ ਲੁਧਿਆਣਾ ਤੋਂ ਜਲੰਧਰ ਸੈਕਸ਼ਨ ਵਿਚਾਲੇ ਟਰੈਕ ਨੂੰ ਅਪਗ੍ਰੇਡ ਕਰਨ ਦਾ ਕੰਮ ਤੇਜ਼ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਕੰਮ ਨੂੰ ਨਿਪਟਾਉਣ ਲਈ ਰੇਲ ਵਿਭਾਗ ਵੱਲੋਂ ਆਧੁਨਿਕ ਤਕਨੀਕਾਂ ਦੀਆਂ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉੱਚ ਰਫਤਾਰ ਵਾਲੇ ਪੁਆਇੰਟ ਅਤੇ ਕ੍ਰਾਂਸਿੰਗ ਤੋਂ ਬਦਲਣ ਦਾ ਕੰਮ ਵੀ ਸਾਰੇ ਸਟੇਸ਼ਨਾਂ ‘ਤੇ ਚੱਲ ਰਿਹਾ ਹੈ।
ਲੁਧਿਆਣਾ ਤੋਂ ਜਲੰਧਰ ਦੇ ਵਿਚਾਲੇ ਸਤਲੁਜ ਪੁਲ ਅਤੇ ਹੋਰ ਪੁਲਾਂ ਦੇ ਉਪਰ ਟਰੈਕ ਨੂੰ ਅਪਗ੍ਰੇਡ ਕਰਨ ਦਾ ਕੰਮ ਵੀ ਜਲਦ ਹੀ ਸ਼ੁਰੂ ਕੀਤੇ ਜਾਣ ਦਾ ਗੱਲ ਕੀਤੀ ਜਾ ਰਹੀ ਹੈ। ਰੇਲ ਅਧਿਕਾਰੀਆਂ ਮੁਤਾਬਕ ਲੋਕੋ ਪਾਇਲਟ ਨੂੰ ਇਸ ਮਾਰਗ ‘ਚ ਆਉਣ ਜਾਣ ਵਾਲੀ ਸਿਗਨਲ ਪ੍ਰਣਾਲੀ ਦੀ ਵਰਤੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਤੇਜ਼ ਰਫਤਾਰ ਨਾਲ ਚੱਲਣ ਵਾਲੀ ਟ੍ਰੇਨ ਦੇ ਵਿਚਾਲੇ ਟ੍ਰੈਕ ‘ਤੇ ਕੋਈ ਵਿਅਕਤੀ ਜਾਂ ਕੋਈ ਸਾਧਨ ਨਾ ਆਵੇ, ਇਸ ਦੇ ਲਈ ਲੁਧਿਆਣਾ ਤੋਂ ਜਲੰਧਰ ਵਿਚਾਲੇ ਰੇਲ ਲਾਈਨਾਂ ਦੇ ਦੋਵਾਂ ਪਾਸਿਓ ਦੀਵਾਰ ਬਣਾਈ ਜਾ ਰਹੀ ਹੈ। ਇਸ ਦੇ ਸਾਰੇ ਕੰਮਾਂ ਨੂੰ ਕਰਨ ਲਈ ਸਹਾਇਕ ਬੋਰਡ ਇੰਜੀਨੀਅਰ ਕਪਿਲ ਵਤਸ ਆਪਣੀ ਵੱਖ-ਵੱਖ ਟੀਮਾਂ ਦੇ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਮੁਤਾਬਕ ਇਸ ਸਾਲ ਦੇ ਅੰਤ ਤੱਕ ਇਸ ਕੰਮ ਨੂੰ ਪੂਰਾ ਕਰ ਲਿਆ ਜਾਵੇਗਾ ਅਤੇ ਲੁਧਿਆਣਾ ਤੋਂ ਜਲੰਧਰ ਵਿਚਾਲੇ ਵੀ ਰੇਲ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜੇਗੀ।
ਇਹ ਵੀ ਦੇਖੋ–