FCI employees protest Rice miller: ਲੁਧਿਆਣਾ (ਤਰਸੇਮ ਭਾਰਦਵਾਜ)- ਮੁੱਲਾਂਪੁਰ ਦਾਖਾ ‘ਚ ਅੱਜ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫ.ਸੀ.ਆਈ) ਦੇ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਦੱਸ ਦੇਈਏ ਕਿ ਇਨ੍ਹਾਂ ਮੁਲਜ਼ਮਾਂ ਨੇ ਇਹ ਰੋਸ ਪ੍ਰਦਰਸ਼ਨ ਸ਼ੈਲਰ ਮਾਲਕ ਦੇ ਖਿਲਾਫ ਕੀਤਾ। ਦਰਅਸਲ ਮੁੱਲਾਂਪੁਰ ਦਾਖਾ ਦੇ ਐੱਫ.ਸੀ.ਆਈ ਡੀਪੂ ‘ਚ ਇਕ ਸ਼ੈੱਲਰ ਮਾਲਕ ‘ਤੇ ਐੱਫ.ਸੀ.ਆਈ ਮੁਲਾਜ਼ਮਾਂ ‘ਚ ਚਾਵਲਾਂ ਦੀ ਕਵਾਲਿਟੀ ਨੂੰ ਲੈ ਕੇ ਝੜਪ ਹੋ ਗਈ ਅਤੇ ਫਿਰ ਇਹ ਝੜਪ ਹੱਥੋਪਾਈ ‘ਚ ਬਦਲ ਗਈ, ਜਿਸ ਦੇ ਚਲਦਿਆਂ ਜ਼ਿਲੇ ਭਰ ਦੇ ਐੱਫ.ਸੀ.ਆਈ ਮੁਲਾਜ਼ਮ ਇੱਕਠੇ ਹੋ ਗਏ ਅਤੇ ਉਨ੍ਹਾਂ ਡੀਪੂ ‘ਚ ਹੀ ਧਰਨਾ ਦਿੱਤਾ। ਇਸ ਤੋਂ ਬਾਅਦ ਦਾਖਾ ਪੁਲਿਸ ਨੇ ਸ਼ੈੱਲਰ ਮਾਲਕ ਅਤੇ ਉਸਦੇ ਦੋ ਸਾਥੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਐੱਫ.ਸੀ.ਆਈ ਮੁਲਾਜ਼ਮਾਂ ਨੇ ਕਿਹਾ ਕਿ ਡੀਪੂ ਦੇ ਸ਼ੈਲਰਾਂ ‘ਚੋਂ ਆ ਰਿਹਾ ਚਾਵਲ ਸਹੀ ਕਵਾਲਿਟੀ ਦਾ ਨਹੀਂ ਹੈ। ਇਸਦੀ ਚੈਂਕਿੰਗ ਲਈ ਉੱਪਰੋਂ ਟੀਮ ਆਈ ਹੋਈ ਸੀ ਅਤੇ ਚਾਵਲਾਂ ਦੀ ਕਵਾਲਿਟੀ ਚੈੱਕ ਕਰਨ ਵਾਲਾ ਯੰਤਰ ਵੀ ਉਨ੍ਹਾਂ ਦੇ ਕੋਲ ਸੀ ਪਰ ਇਥੇ ਮੌਜੂਦ ਇਕ ਸ਼ੈੱਲਰ ਮਾਲਕ ਰੋਹਿਤ ਅਗਰਵਾਲ ਅਤੇ ਉਸਦੇ ਦੋ ਸਾਥੀਆਂ ਨੇ ਚੈਕਿੰਗ ਕਰਨ ਵਾਲੀ ਟੀਮ ਦੇ ਯੰਤਰ ਨੂੰ ਖਰਾਬ ਕਿਹਾ। ਇੰਨਾ ਹੀ ਨਹੀਂ ਉਨ੍ਹਾਂ ਦੇ ਹੱਥੋਂ ਯੰਤਰ ਖੋਹ ਕੇ ਟੀਮ ਦੇ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਕਰਕੇ ਇਹ ਸਾਰਾ ਹੰਗਾਮਾ ਹੋਇਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜੇਕਰ ਜਲਦੀ ਪੁਲਿਸ ਨੇ ਠੋਸ ਕਾਰਵਾਈ ਨਾ ਕੀਤੀ ਤਾਂ ਐੱਫ.ਸੀ.ਆਈ ਮੁਲਾਜ਼ਮ ਪੂਰੇ ਪੰਜਾਬ ਦੇ ਡੀਪੂਆਂ ‘ਚ ਆਪਣਾ ਕੰਮ ਬੰਦ ਕਰ ਦੇਣਗੇ।ਇਸ ਮੌਕੇ ਦਾਖਾ ਦੇ ਡੀ.ਐੱਸ.ਪੀ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਸ਼ੈੱਲਰ ਮਾਲਕ ਅਤੇ ਉਸਦੇ ਦੋ ਸਾਥੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਦੇਖੋ–