ludhiana police aware peoples traffic rules:ਲੁਧਿਆਣਾ (ਤਰਸੇਮ ਭਾਰਦਵਾਜ)-ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਲੁਧਿਆਣਾ ‘ਚ ਸਮੇਂ-ਸਮੇਂ ‘ਤੇ ਅਵੇਅਰਨੈਂਸ ਕੈਂਪ ਲਗਾਏ ਜਾਂਦੇ ਹਨ।ਇਸ ਵਾਰ ਲੁਧਿਆਣਾ ਪੁਲਿਸ ਵੱਲੋਂ 32ਵਾਂ ‘ਰੋਡ ਸੇਫਟੀ ਵੀਕ’ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ‘ਰਾਹਗੀਰੀ’ ਨਾਂ ਦੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਪੁਲਿਸ ਵੱਲੋਂ ਘੁਮਾਰ ਮੰਡੀ ਤੋਂ ਲੈ ਕੇ ਆਰਤੀ ਚੌਂਕ ਤੱਕ ਮਾਰਚ ਕੱਢਿਆ ਗਿਆ, ਇੰਨਾ ਹੀ ਨਹੀਂ ਪ੍ਰੋਗਰਾਮ ਦੌਰਾਨ ਸਾਈਕਲਿੰਗ, ਯੋਗਾ ਅਤੇ ਭੰਗੜੇ ਆਦਿ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਰੋਡ ਸੇਫਟੀ ਨਿਯਮਾਂ ਦੀ ਜਾਣਕਾਰੀ ਵੀ ਦਿੱਤੀ ਗਈ।ਇਸ ਮੌਕੇ ਸ਼ਹਿਰ ਦੇ ਲੋਕਾਂ ਨੇ ਵੀ ਆਪਣਾ ਯੋਗਦਾਨ ਪਾਇਆ।ਦੱਸ ਦੇਈਏ ਕਿ ਮਾਰਚ ਦੌਰਾਨ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ, ਏ.ਡੀ.ਸੀ.ਪੀ ਟਰੈਫਿਕ ਡਾਕਟਰ ਪਰੱਗਿਆ ਜੈਨ ਖਾਸ ਤੌਰ ‘ਤੇ ਸ਼ਾਮਲ ਹੋਏ।
ਏ.ਡੀ.ਸੀ.ਪੀ ਟਰੈਫਿਕ ਡਾਕਟਰ ਪਰੱਗਿਆ ਜੈਨ ਨੇ ਦੱਸਿਆ ਕਿ ਲੋਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਤਾਂ ਜੋ ਐਕਸੀਡੈਂਟਾਂ ਤੋਂ ਬਚਿਆ ਜਾ ਸਕੇ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਹੋਣਾ ਚਾਹੀਦਾ ਹੈ। ਸੜਕ ਸੁਰੱਖਿਆ ਮਹੀਨਾ 18 ਜਨਵਰੀ ਤੋਂ 17 ਫਰਵਰੀ ਤੱਕ ਮਨਾਇਆ ਜਾ ਰਿਹਾ ਹੈ। ‘ਰਾਹਗੀਰੀ’ ਨਾਂ ਦੇ ਪ੍ਰੋਗਰਾਮ ਨੂੰ ਅੱਜ ਭਾਵ ਬੁੱਧਵਾਰ ਸਵੇਰੇ 8 ਵਜੇ ਤੋਂ ਸ਼ੁਰੂ ਕੀਤਾ ਗਿਆ। ਇਸ ਦੇ ਤਹਿਤ ਉਸ ਰੋਡ ‘ਤੇ ਵਾਹਨਾਂ ਦੀ ਆਵਾਜਾਈ ਨੂੰ ਰੋਕ ਕੇ ਸਿਰਫ ਪੈਦਲ ਲੋਕਾਂ ਲਈ ਆਵਾਜਾਈ ਰੱਖੀ ਗਈ।
ਉਥੇ ਹੀ ਏ.ਸੀ.ਪੀ ਟਰੈਫਿਕ ਗੁਰਦੇਵ ਸਿੰਘ ਨੇ ਕਿਹਾ ਕਿ ਕਿ ਪੁਲਸ ਵੱਲੋਂ ਸਮੇਂ-ਸਮੇਂ ਤੇ ਅਨੇਕਾਂ ਅਵੇਅਰਨੈਸ ਕੈਂਪ ਚਲਾਏ ਜਾਂਦੇ ਹਨ। ਇਸ ਵਾਰ ਰੋਡ ਸੇਫਟੀ 32ਵਾਂ ਵੀਕ ਮਨਾਇਆ ਗਿਆ, ਜਿਸਦੇ ਤਹਿਤ ਲੋਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਟਰੈਫਿਕ ਨਿਯਮ ਪਾਲਣ ਕਰਨ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਉਪਰ ਸਾਈਕਲਿੰਗ, ਯੋਗਾ ਅਤੇ ਭੰਗੜੇ ਆਦਿ ਰਾਹੀਂ ਲੋਕਾਂ ਨੇ ਆਪਣਾ ਯੋਗਦਾਨ ਪਾਇਆ।
ਦੱਸਣਯੋਗ ਹੈ ਕਿ ਟ੍ਰੈਫਿਕ ਪੁਲਿਸ ਇਸ ਪ੍ਰੋਗਰਾਮ ‘ਚ ਸ਼ਾਮਿਲ ਹੋਣ ਦੇ ਲਈ ਸ਼ਹਿਰ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਸੀ। ਇਸ ਦੇ ਨਾਲ ਆਉਣ ਵਾਲੇ ਅਤੇ ਪ੍ਰੋਗਰਾਮ ‘ਚ ਸ਼ਾਮਿਲ ਹੋਣ ਲਈ ਡਰੈਸ ਕੋਡ ਟ੍ਰੈਕ ਸੂਟ ਰੱਖਿਆ ਗਿਆ।
ਇਹ ਵੀ ਦੇਖੋ-–