tibba tajpur road traffic flyover begins: ਲੁਧਿਆਣਾ (ਤਰਸੇਮ ਭਾਰਦਵਾਜ)-ਪਿਛਲੇ ਲੰਬੇ ਸਮੇਂ ਤੋਂ ਲੁਧਿਆਣਾ ਨੈਸ਼ਨਲ ਹਾਈਵੇ ਤਾਜਪੁਰ ਰੋਡ ਦੇ ਲੋਕਾਂ ਲਈ ਟ੍ਰੈਫਿਕ ਸਮੱਸਿਆ ਵੱਡੀ ਸਿਰਦਰਦੀ ਬਣੀ ਹੋਈ ਸੀ, ਜਿਸ ਤੋਂ ਹੁਣ ਜਲਦੀ ਹੀ ਲੋਕਾਂ ਨੂੰ ਇਸ ਤੋਂ ਰਾਹਤ ਮਿਲਣ ਵਾਲੀ ਹੈ। ਦਰਅਸਲ ਟਿੱਬਾ ਰੋਡ ਕਟ ‘ਤੇ ਫਲਾਈਓਵਰ ਬਣਾਉਣ ਦਾ ਕੰਮ ਦੀ ਸ਼ੁਰੂਆਤ ਹੋ ਗਈ, ਦੱਸ ਦੇਈਏ ਕਿ ਹਲਕਾ ਵਿਧਾਇਕ ਸੰਜੇ ਤਲਵਾੜ ਦੀ ਅਗਵਾਈ ਹੇਠ 85 ਕਰੋੜ ਦੀ ਲਾਗਤ ਨਾਲ ਇਸ ਇਲਾਕੇ ‘ਚ ਫਲਾਈਓਵਰ ਦੀ ਉਸਾਰੀ ਦੀ ਸ਼ੁਰੂਆਤ ਕੀਤੀ ਗਈ,ਜੋ ਕਿ ਇਕ ਸਾਲ ‘ਚ ਕੰਮ ਪੂਰਾ ਹੋਵੇਗਾ।
ਫਲਾਈਓਵਰ ਬਣਨ ਨਾਲ ਨੈਸ਼ਨਲ ਹਾਈਵੇਅ ਤੋਂ ਟਿੱਬਾ ਰੋਡ ਤੋਂ ਤਾਜਪੁਰ ਰੋਡ ਨੂੰ ਟ੍ਰੈਫ਼ਿਕ ਜਾਣ ਲਈ ਰਾਸਤਾ ਮਿਲ ਜਾਵੇਗਾ। ਵਿਧਾਇਕ ਸੰਜੈ ਤਲਵਾੜ ਨੇ ਕਿਹਾ ਕਿ ਲੋਕਾਂ ਵਲੋਂ ਟਿੱਬਾ ਰੋਡ ਤੇ ਤਾਜਪੁਰ ਰੋਡ ਨੂੰ ਜਾਣ ਲਈ ਹਾਈਵੇਅ ਤੋਂ ਰਸਤਾ ਦੇਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਪੂਰਾ ਕਰਨ ਦੇ ਮਕਸਦ ਨਾਲ ਹੀ ਫਲਾਈਓਵਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਐੱਨ.ਐੱਚ.ਏ.ਆਈ. ਵਲੋਂ 85 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਫਲਾਈਓਵਰ ਪ੍ਰੋਜੈਕਟ ‘ਚ ਤਾਜਪੁਰ ਰੋਡ ‘ਤੇ ਟਿੱਬਾ ਰੋਡ ਵੱਲ ਜਾਣ ਲਈ 30-30 ਮੀਟਰ ਦੇ 5 ਸਪੈਨ ਬਣਾਏ ਜਾਣਗੇ ਅਤੇ ਕੌਮੀ ਸ਼ਾਹਮਾਰਗ ਦੇ ਦੋਵੇਂ ਪਾਸੇ ਸਰਵਿਸ ਰੋਡ ਦੀ ਚੌੜਾਈ ‘ਚ ਵਾਧਾ ਕੀਤਾ ਜਾਵੇਗਾ। ਫਲਾਈਓਵਰ ਦੀ ਚੌੜਾਈ 500 ਮੀਟਰ ਹੋਵੇਗੀ ਅਤੇ ਫਲਾਈਓਵਰ ਦੇ ਦੋਵੇਂ ਪਾਸੇ ਨਵੀਂ ਡਰੇਨ ਦਾ ਵੀ ਨਿਰਮਾਣ ਕੀਤਾ ਜਾਵੇਗਾ।
ਵਿਧਾਇਕ ਤਲਵਾੜ ਨੇ ਕਿਹਾ ਕਿ ਪ੍ਰੋਜੈਕਟ ‘ਚ ਜਲੰਧਰ ਬਾਈਪਾਸ ਚੌਂਕ ਫਲਾਈਓਵਰ ‘ਚ ਦਾਖ਼ਲ ਅਤੇ ਬਾਹਰ ਨਿਕਲਣ ਲਈ ਰੈਂਪ ਬਣਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸ਼ੇਰਪੁਰ ਪੁਲ ਦੇ ਦੋਵੇਂ ਪਾਸੇ ਦੋ ਨਵੇਂ ਰੇਲਵੇ ਓਵਰਬ੍ਰਿਜ ਬਣਾਏ ਜਾਂਣਗੇ। ਉਨ੍ਹਾਂ ਕਿਹਾ ਕਿ ਤਾਜਪੁਰ ਰੋਡ ਤੇ ਟਿੱਬਾ ਰੋਡ ਨੂੰ ਆਵਾਜਾਈ ਲਈ ਦਸੰਬਰ 2021 ਤੱਕ ਪੂਰਾ ਕਰ ਦਿੱਤਾ ਜਾਵੇਗਾ। ਅਗਲੇ ਹਫ਼ਤੇ ਹਲਕਾ ਲੁਧਿਆਣਾ ਪੂਰਬੀ ‘ਚ ਪੈਂਦੀ ਮੇਨ ਟਿੱਬਾ ਰੋਡ ਨੈਸ਼ਨਲ ਹਾਈਵੇਅ ਤੋਂ ਲੈ ਕੇ ਨਗਰ ਨਿਗਮ ਦੇ ਕੂੜਾ ਡੰਪ ਤੱਕ ਆਰ.ਸੀ.ਸੀ. ਰੋਡ ਬਣਾਉਣ ਦੇ ਕੰਮ ਦੀ ਸ਼ੁਰੂਵਾਤ ਕਰਵਾਈ ਜਾਵੇਗੀ।
ਦੱਸਣਯੋਗ ਹੈ ਕਿ ਇਹ ਹਾਈਵੇਅ ‘ਤੇ ਹਲਕਾ ਪੂਰਬੀ ਦੇ ਅਧੀਨ ਆਉਂਦੇ ਟਿੱਬਾ ਰੋਡ ਅਤੇ ਤਾਜਪੁਰ ਰੋਡ ਨੂੰ ਜਾਣ ਵਾਲਾ ਕਟ ਐੱਨ.ਐੱਚ.ਏ.ਆਈ ਨੇ ਕਾਫੀ ਸਮਾਂ ਪਹਿਲਾਂ ਬੰਦ ਕਰ ਦਿੱਤਾ ਸੀ। ਕਟ ਬੰਦ ਹੋਣ ਕਾਰਨ ਲੋਕਾਂ ਨੂੰ ਗਲਤ ਪਾਸਿਓ ਆਉਂਦੇ-ਜਾਂਦੇ ਸੀ ਅਤੇ ਕਈ ਵਾਰ ਬੰਦ ਕਟ ਨੂੰ ਜਬਰਦਸਤੀ ਕ੍ਰਾਸ ਕਰਨ ਦੇ ਚੱਕਰ ‘ਚ ਇੱਥੇ ਵਾਹਨਾਂ ਦੀ ਚਪੇਟ ‘ਚ ਆਉਣ ਕਾਰਨ ਲੋਕਾਂ ਨੂੰ ਜਾਨ ਤੱਕ ਵੀ ਗੁਆਉਣੀ ਪਈ, ਪਰ ਹੁਣ ਇਨ੍ਹਾਂ ਸਮੱਸਿਆਵਾਂ ਤੋਂ ਸ਼ਹਿਰਵਾਸੀਆਂ ਨੂੰ ਨਿਜਾਤ ਮਿਲੇਗੀ।
ਇਹ ਵੀ ਦੇਖੋ–