professor kartar singh padmashri award: ਲੁਧਿਆਣਾ (ਤਰਸੇਮ ਭਾਰਦਵਾਜ)- ਗੁਰਮਤਿ ਸਾਹਿਤ ਸੰਗੀਤ ਦੇ ਮਸ਼ਹੂਰ ਸ਼ਬਦ ਕੀਰਤੀਨੇ ਪੰਜਾਬ ਦੇ ਪ੍ਰੋਫੈਸਰ ਕਰਤਾਰ ਸਿੰਘ ਨੂੰ ਪਦਮਸ਼੍ਰੀ ਐਵਾਰਡ ਨਾਲ ਨਵਾਜਿਆ ਜਾਵੇਗਾ। ਦੱਸ ਦੇਈਏ ਤਿ ਸ਼੍ਰੋਮਣੀ ਰਾਗੀ ਐਵਾਰਡ ਨਾਲ ਸਨਮਾਨਿਤ ਪ੍ਰੋਫੈਸਰ ਕਰਤਾਰ ਸਿੰਘ ਦਾ ਸਿੱਖ ਸਮਾਜ ਅਤੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ‘ਚ ਅਹਿਮ ਯੋਗਦਾਨ ਰਿਹਾ ਹੈ। ਕਰਤਾਰ ਸਿੰਘ ਰਵਾਇਤੀ ਸੰਗੀਤ ਸਾਜ਼ਾਂ ਨਾਲ ਗੁਰਬਾਣੀ ਦੇ ਨਿਰਧਾਰਿਤ ਰਾਗਾਂ ‘ਚ ਗੁਰਬਾਣੀ ਗਾਇਨ ਦੇ ਲਈ ਜਾਣੇ ਜਾਂਦੇ ਹਨ।
ਦੱਸਣਯੋਗ ਹੈ ਕਿ ਕਰਤਾਰ ਸਿੰਘ ਲੁਧਿਆਣਾ ਦੇ ਸ਼ਾਸਤਰੀ ਨਗਰ ਦੇ ਰਹਿਣ ਵਾਲੇ ਹਨ। ਮੂਲ ਰੂਪ ‘ਚ ਪਾਕਿਸਤਾਨ ਦੇ ਪੰਜਾਬ ਨਿਵਾਸੀ ਕਰਤਾਰ ਸਿੰਘ 1974 ‘ਚ ਵੰਡ ਤੋਂ ਬਾਅਦ ਭਾਰਤੀ ਪੰਜਾਬ ‘ਚ ਆ ਕੇ ਵੱਸ ਗਏ ਸੀ। ਉਨ੍ਹਾਂ ਨੇ ਨਾਮਵਰ ਕੋਚਾਂ ਗੁਰਚਰਨ ਸਿੰਘ, ਭਾਈ ਸੁੰਦਰ ਸਿੰਘ ਕਸੂਰਵਾਲੇ, ਭਾਈ ਦਲੀਪ ਸਿੰਘ ਆਦਿ ਤੋਂ ਗੁਰਬਾਣੀ ਸੰਗੀਤ ਦੀ ਸਿਖਲਾਈ ਲਈ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਗੁਰਬਾਣੀ ਸੰਗੀਤ ਨੂੰ ਆਪਣਾ ਕੈਰੀਅਰ ਬਣਾਇਆ। ਉਨ੍ਹਾਂ ਨੇ ਮਾਲਵਾ ਸੈਂਟਰਲ ਕਾਲਜ ਫਾਰ ਐਜੂਕੇਸ਼ਨ ‘ਚ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਹ ਗੁਰੂ ਨਾਨਕ ਗਰਲਜ ਕਾਲਜ ਲੁਧਿਆਣਾ ਤੋਂ ਸੰਗੀਤ ਵਿਭਾਗ ਦੇ ਮੁਖੀ ਵਜੋਂ ਜੁੜੇ। ਇਸ ਸਮੇਂ ਉਹ ਅਨੰਦਪੁਰ ਸਾਹਿਬ ਵਿਖੇ ਸੰਗੀਤ ਅਕੈਡਮੀ ਦੇ ਟ੍ਰੇਨਰ ਹਨ। ਉਨ੍ਹਾਂ ਨੇ ਹੁਣ ਤੱਕ ਕਈ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ ਦੀ ਟ੍ਰੇਨਿੰਗ ਦਿੱਤੀ ਹੈ। ਕਰਤਾਰ ਸਿੰਘ ਨੇ 1991-2002 ਤੱਕ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ‘ਚ ਕੋ-ਆਰਡੀਨੇਟਰ ਦੀ ਭੂਮਿਕਾ ਨਿਭਾਈ।
ਗੁਰਬਾਣੀ ਦੇ ਰਾਗਾਂ ‘ਤੇ ਗੁਰਮਤਿ ਸੰਗੀਤ ਦੇ ਪ੍ਰਮੁੱਖ ਕੇਂਦਰ ਜਵੱਦੀ ਟਕਸਾਲ ‘ਚ ਵੀ ਸਿਖਲਾਈ ਦਿੱਤੀ। ਇਸ ਤੋਂ ਇਲਾਵਾ ਅਮ੍ਰਿੰਤਸਰ ਦੇ ਜੀ.ਐੱਨ.ਡੀ.ਯੂ ਦੀ ਬੋਰਡ ਆਫ ਕੰਟਰੋਲ ਇਨ੍ਹਾਂ ਮਿਊਜਿਕ ਦੇ ਆਊਟਸਾਈਡ ਐਕਸਪਰਟ ਵੀ ਰਹੇ। ਗੁਰਬਾਣੀ ਸੰਗੀਤ ‘ਤੇ ਉਨ੍ਹਾਂ ਨੇ ਕਈ ਕਿਤਾਬਾਂ ਵੀ ਲਿਖੀਆਂ ਹਨ। ਇਸ ਤੋਂ ਇਲਾਵਾ ਕਰਤਾਰ ਸਿੰਘ ਨੂੰ ਗੁਰਮਤਿ ਸੰਗੀਤ ‘ਚ ਆਪਣੇ ਅਹਿਮ ਯੋਗਦਾਨ ਦੇ ਲਈ ਕਈ ਪੁਰਸਕਾਰਾਂ ਨਾਲ ਨਵਾਜਿਆ ਜਾ ਚੁੱਕਿਆ ਹੈ। ਜਿਵੇਂ ਸੰਗੀਤ ਨਾਟਕ ਅਕੈਡਮੀ ਵੱਲੋਂ ਟੈਗੋਰ ਰਤਨ ਐਵਾਰਡ, ਰਾਸ਼ਟਰਪਤੀ ਵੱਲੋਂ ਪ੍ਰਤਿਭਾ ਦੇਵੀ ਸਿੰਘ ਪਾਟਿਲ ਐਵਾਰਡ, ਲੰਡਨ ‘ਚ ਸਿੱਖ ਲਾਈਫ ਟਾਈਮ ਅਚੀਵਮੈਂਟ ਐਵਾਰਡ, ਪੰਜਾਬੀ ਕਲਚਰਲ ਸੁਸਾਇਟੀ ਵੱਲੋਂ ਸਿੱਖ ਲਾਈਫ ਟਾਈਮ ਅਚੀਵਮੈਂਟ ਐਵਾਰਡ, ਪੰਜਾਬੀ ਯੂਨੀਵਰਸਿਟੀ ਤੋਂ ਗੁਰਮਤਿ ਸੰਗੀਤ ਸੀਨੀਅਰ ਫੈਲੋਸ਼ਿਪ, ਐੱਸ.ਜੀ.ਪੀ.ਸੀ ਅਤੇ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਰਾਗੀ ਐਵਾਰਡ, ਸ਼੍ਰੀ ਕੇਸ਼ਗੜ੍ਹ ਸਾਹਿਬ ਤੋਂ ਭਾਈ ਮਰਦਾਨਾ ਐਵਾਰਡ, ਸਰਬੱਤ ਦਾ ਭਲਾ ਦੁਬਈ ਦੁਆਰਾ ਵਿਸ਼ੇਸ਼ ਐਵਾਰਡ ਵੀ ਦਿੱਤਾ ਗਿਆ।
ਇਹ ਵੀ ਦੇਖੋ–