municipal corporation camp collect property tax: ਲੁਧਿਆਣਾ (ਤਰਸੇਮ ਭਾਰਦਵਾਜ)- ਨਗਰ ਨਿਗਮ ਹੁਣ ਕੈਂਪ ਲਾ ਕੇ ਪ੍ਰਾਪਰਟੀ ਟੈਕਸ, ਪਾਣੀ ਅਤੇ ਸੀਵਰੇਜ ਦੇ ਬਿੱਲ ਵਸੂਲ ਕਰੇਗਾ। ਇਸ ਦੇ ਲਈ ਪਹਿਲੇ ਪੜਾਅ ‘ਚ ਜ਼ੋਨ ਬੀ ‘ਚ ਕੈਂਪ ਲਾਉਣੇ ਸ਼ੁਰੂ ਕਰ ਦਿੱਤੇ ਹਨ। ਦੱਸ ਦੇਈਏ ਕਿ 125 ਵਰਗ ਗਜ ਤੱਕ ਦੇ ਰਿਹਾਇਸ਼ੀ ਮਕਾਨਾਂ ਨੂੰ ਪਾਣੀ ਅਤੇ ਸੀਵਰੇਜ ਦੇ ਬਿੱਲ ਮਾਫ ਹਨ ਪਰ ਉਨ੍ਹਾਂ ਕੁਨੈਕਸ਼ਨ ਰੈਗੂਲਰ ਕਰਵਾਉਣੇ ਹੋਣਗੇ। ਗੈਰਕਾਨੂੰਨੀ ਤਰੀਕੇ ਨਾਲ ਲੱਗੇ ਕੁਨੈਕਸ਼ਨਾਂ ਨੂੰ ਨਿਗਮ ਕੱਟ ਦੇਵੇਗਾ। ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ ਨੇ ਸਪੱਸ਼ਟ ਕਰ ਦਿੱਤੀ ਹੈ ਕਿ 6 ਫਰਵਰੀ ਤੋਂ ਬਾਅਦ ਪਾਣੀ ਅਤੇ ਸੀਵਰੇਜ ਦੇ ਗੈਰਕਾਨੂੰਨੀ ਕੁਨੈਕਸ਼ਨਾਂ ਦੀ ਜਾਂਚ ਕੀਤੀ ਜਾਵੇਗੀ। ਗੈਰਕਾਨੂੰਨੀ ਕੁਨੈਕਸ਼ਨਾਂ ‘ਤੇ ਉਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨਗਰ ਨਿਗਮ ਦੇ ਜ਼ੋਨ-ਬੀ ਵੱਲੋਂ ਲਗਾਏ ਜਾ ਰਹੇ ਕੈਂਪਾਂ ਸਬੰਧੀ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਬਲਾਕ 14 ਤੇ 23 ਕਿਦਵਈ ਨਗਰ, ਸਬ ਜ਼ੋਨ-ਬੀ 1 ਦੇ ਵਸਨੀਕ ਕੈਂਪ ਇੰਚਾਰਜ ਐੱਸ.ਡੀ.ਓ ਜਗਰੂਪ ਸਿੰਘ ਅਤੇ ਉਨ੍ਹਾਂ ਦੇ ਸਹਾਇਕ ਅਸ਼ੋਕ ਕੁਮਾਰ ਕਲਰਕ ਨਾਲ ਸੰਪਰਕ ਕਰ ਸਕਦੇ ਹਨ। ਬਲਾਕ 24 ਦਫ਼ਤਰ ਜ਼ੋਨ-ਬੀ ਦੇ ਵਸਨੀਕ ਇੰਚਾਰਜ ਕਮਲ ਐੱਸ.ਡੀ.ਓ ਸਹਾਇਕ ਮਹੇਸ਼ ਕੁਮਾਰ, ਬਲਾਕ 30 ਗੁਰਦੁਆਰਾ ਸਾਹਿਬ ਢੰਡਾਰੀ ਖੁਰਦ, ਸਬ ਜ਼ੋਨ-ਬੀ2 ਅਤੇ ਜ਼ੋਨ-ਬੀ 4 ਸਮਰਵੀਰ ਸਿੰਘ ਗਰੇਵਾਲ ਅਤੇ ਜੇ.ਈ. ਦਵਿੰਦਰਪਾਲ ਅਤੇ ਇਸੇ ਤਰ੍ਹਾਂ ਬਲਾਕ 31 ਨਗਰ ਨਿਗਮ ਸਟੋਰ ਗੁਰੂ ਅਰਜਨ ਦੇਵ ਰੋਡ ਸਬ ਜ਼ੋਨ-ਬੀ 3 ਦੇ ਵਸਨੀਕ ਜੇਈ ਅੰਮ੍ਰਿਤਪਾਲ ਸਿੰਘ ਅਤੇ ਜੇਈ ਗੁਰਜੀਤ ਸਿੰਘ ਨਾਲ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਪਹਿਲੇ ਦੌਰ ਦੀ ਚੈਕਿੰਗ ਦੌਰਾਨ ਦੀਪ ਨਗਰ, ਫ਼ੌਜੀ ਕਲੋਨੀ, ਵਿਸ਼ਵਕਰਮਾ ਨਗਰ, ਨੇੜੇ ਜੀਵਨ ਨਗਰ ਚੌਕ, ਮੁਸਲਿਮ ਕਲੋਨੀ, ਭਗਤ ਸਿੰਘ ਨਗਰ, ਤਾਜਪੁੱਰ ਰੋਡ, ਟਿੱਬਾ ਰੋਡ, ਵਿਜੈ ਨਗਰ, ਸੁੰਦਰ ਨਗਰ, ਢੰਡਾਰੀ ਖੁਰਦ, ਗੋਬਿੰਦਗੜ੍ਹ ਦੇ ਏਰੀਏ ਚੈੱਕ ਕਰ ਕੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਦੇਖੋ-–