wife daughter corona positive school teacher: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਫਿਰ ਤੋ ਵੱਧਦਾ ਨਜ਼ਰ ਆ ਰਿਹਾ ਹੈ, ਜਿਸ ਦੇ ਚੱਲਦਿਆਂ ਇੱਥੇ ਹੁਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਦੜਵਿੰਡੀ ‘ਚ ਵੀ ਹੁਣ ਕੋਰੋਨਾ ਚੇਨ ਬਣ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਇੱਥੇ ਪੀੜਤ ਅਧਿਆਪਕਾਂ ਦੇ ਪਰਿਵਾਰ ਦੇ ਲੋਕ ਵੀ ਕੋਰੋਨਾ ਦੀ ਚਪੇਟ ‘ਚ ਆਉਣ ਲੱਗ ਪਏ ਹਨ, ਜਿਸ ਮੁਤਾਬਕ ਇੱਥੇ ਪੀੜਤ ਅਧਿਆਪਕ ਦੀ ਪਤਨੀ ਅਤੇ 14 ਸਾਲਾਂ ਬੇਟੀ ਅਤੇ ਦੂਜੇ ਅਧਿਆਪਕ ਦੇ 4 ਸਾਲਾ ਬੇਟੇ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਮਿਲੀ ਹੈ। ਇੱਕ ਅਧਿਆਪਕ ਦੀ ਪਾਜ਼ੀਟਿਵ ਮਿਲੀ ਪਤਨੀ ਵੀ ਭਮਾਲ ਸਰਕਾਰੀ ਸਕੂਲ ‘ਚ ਅਧਿਆਪਕ ਹੈ। ਇੰਨਾ ਹੀ ਨਹੀਂ ਪਾਜ਼ੀਟਿਵ 14 ਸਾਲਾਂ ਬੇਟੀ ਵੀ ਸਕੂਲ ਜਾਂਦੀ ਹੈ। ਹੁਣ ਭਮਾਲ ਸਕੂਲ ‘ਚ ਵੀ ਸਟਾਫ ਅਤੇ ਬੱਚਿਆਂ ਦੇ ਸੈਂਪਲ ਲਏ ਜਾਣਗੇ।ਕੋਰੋਨਾ ਦੀ ਚੇਨ ਨੇ ਹੁਣ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੀ ਬੇਚੈਨੀ ਵਧਾ ਦਿੱਤੀ ਹੈ ਹਾਲਾਂਕਿ ਗਿੱਦੜਵਿੰਡੀ ਸਕੂਲ ‘ਚ ਸ਼ੁੱਕਰਵਾਰ ਨੂੰ ਕੋਈ ਬੱਚਾ ਨਹੀਂ ਆਇਆ ਹੈ, ਜਿਨ੍ਹਾਂ ਅਧਿਆਪਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਉਹ ਸਕੂਲ ਨਹੀਂ ਆਏ ਸੀ।
ਦੱਸਣਯੋਗ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਕੰਨਿਆ) ਗਾਲਿਬ ਕਲਾਂ ‘ਚ ਵੀ ਕੋਰੋਨਾਵਾਇਰਸ ਦਾ ਖਤਰਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸ਼ੁੱਕਰਵਾਰ ਨੂੰ 66 ਵਿਦਿਆਰਥਣਾਂ ਦੀ ਰਿਪੋਰਟ ਆਈ, ਜਿਨ੍ਹਾਂ ‘ਚ 3 ਵਿਦਿਆਰਥੀ ਪਾਜ਼ੀਟਿਵ ਮਿਲੇ ਹਨ। ਇਨ੍ਹਾਂ ‘ਚੋਂ 1 ਗਾਲਿਬ ਕਲਾ ਅਤੇ 2 ਕੋਕੋਰੀ ਪਿੰਡ ਦੀ ਰਹਿਣ ਵਾਲੀਆਂ ਹਨ। ਹੁਣ ਤੱਕ ਗਾਲਿਬ ਕਲਾ ਸਕੂਲ ਦੀਆਂ 820 ਵਿਦਿਆਰਥਣਾਂ ‘ਚੋਂ 650 ਵਿਦਿਆਰਥਣਾਂ ਦੀ ਜਾਂਚ ਹੋ ਚੁੱਕੀ ਹੈ। ਹੁਣ ਤੱਕ 19 ਵਿਦਿਆਰਥਣਾਂ ਪੀੜਤ ਪਾਈਆਂ ਗਈਆਂ ਹਨ ਅਤੇ ਸਕੂਲ ਦੀਆਂ 14 ਮਹਿਲਾ ਅਧਿਆਪਕਾਂ ਵੀ ਪਾਜ਼ੀਟਿਵ ਹਨ। ਇਕ ਅਧਿਆਪਕ ਦੀ ਮੌਤ ਹੋ ਚੁੱਕੀ ਹੈ। ਸਕੂਲ ਦੀਆਂ 170 ਵਿਦਿਆਰਥਣਾਂ ਦੀ ਜਾਂਚ ਹਾਲੇ ਬਾਕੀ ਹੈ। ਦੱਸ ਦੇਈਏ ਕਿ 4 ਫਰਵਰੀ ਤੱਕ ਗਾਲਿਬ ਕਲਾ ਸਕੂਲ ਬੰਦ ਰਹੇਗਾ।
ਇਹ ਵੀ ਦੇਖੋ–