ludhiana primary schools open: ਲੁਧਿਆਣਾ (ਤਰਸੇਮ ਭਾਰਦਵਾਜ)- ਪੰਜਾਬ ਸਰਕਾਰ ਵੱਲੋਂ 1 ਫਰਵਰੀ ਤੋਂ ਪਹਿਲੀ ਅਤੇ ਦੂਜੀ ਜਮਾਤ ਦੇ ਸਕੂਲ ਖੋਲੇ ਜਾਣ ਦੇ ਫੈਸਲੇ ਤੋਂ ਬਾਅਦ ਆਖਰਕਾਰ ਅੱਜ ਭਾਵ ਸੋਮਵਾਰ ਨੂੰ ਲੁਧਿਆਣਾ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲ ਖੋਲ ਦਿੱਤੇ ਗਏ ਹਨ। ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ ਘੱਟ ਹੀ ਦੇਖਣ ਨੂੰ ਮਿਲੀ ਹੈ। ਸ਼ਹਿਰ ਦੇ ਕੁਝ ਪ੍ਰਾਈਵੇਟ ਸਕੂਲ ਨੇ ਅੱਜ ਤੋਂ ਹੀ ਪਹਿਲੀ ਤੋਂ ਚੌਥੀ ਕਲਾਸ ਤੱਕ ਦੇ ਬੱਚਿਆਂ ਨੂੰ ਬੁਲਾਇਆ ਹਾਲਾਂਕਿ ਪ੍ਰਾਈਵੇਟ ਸਕੂਲ ਸਲਾਟ ਅਨੁਸਾਰ ਕਲਾਸਾਂ ਬੁਲਾ ਰਹੇ ਹਨ। ਦੱਸ ਦੇਈਏ ਕਿ ਜੋ ਵੀ ਬੱਚੇ ਸਕੂਲ ਆਏ ਹਨ ਉਹ ਮਾਪਿਆਂ ਤੋਂ ਲਿਖਤੀ ਪ੍ਰਵਾਨਗੀ ਲੈ ਕੇ ਪਹੁੰਚੇ ਹਨ।
ਦੱਸਣਯੋਗ ਹੈ ਕਿ ਸਰਕਾਰ ਵੱਲੋਂ ਜਨਵਰੀ ਮਹੀਨੇ ਦੌਰਾਨ ਪਹਿਲੇ ਪੜਾਅ ‘ਚ ਨੌਵੀਂ ਤੋਂ ਬਾਰਵੀਂ, ਦੂਜੇ ਪੜਾਅ ਦੌਰਾਨ ਪੰਜਵੀਂ ਤੋਂ ਅੱਠਵੀਂ, ਤੀਜੇ ਪੜਾਅ ਦੌਰਾਨ ਤੀਜੀ ਅਤੇ ਚੌਥੀ ਕਲਾਸ ਅਤੇ ਅੱਜ ਤੋਂ ਪਹਿਲੀ ਅਤੇ ਦੂਜੀ ਕਲਾਸ ਦੇ ਬੱਚਿਆਂ ਦੇ ਲਈ ਸਕੂਲ ਖੋਲ ਦਿੱਤੇ ਗਏ ਹਨ। ਸਰਕਾਰ ਵੱਲੋਂ ਸਾਰੇ ਸਕੂਲਾਂ ਨੂੰ ਕੋਵਿਡ-19 ਦੀ ਗਾਇਡਲਾਈਨਜ਼ ਨੂੰ ਪੂਰੀ ਤਰ੍ਹਾਂ ਨਾਲ ਫਾਲੋ ਕਰਨ ਦੀ ਗੱਲ ਆਖੀ ਹੈ। ਇਹੀ ਨਹੀਂ ਪ੍ਰਾਈਵੇਟ ਸਕੂਲ ਦੇ ਆਫਲਾਈਨ ਪ੍ਰੀਖਿਆ ਅਤੇ ਉਸ ਦੇ ਲਈ ਡ੍ਰੈਸ ਕੋਡ ਦੀ ਸ਼ਰਤ ਨੇ ਮਾਪਿਆਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਇਸ ਤੋਂ ਮਾਪਿਆਂ ‘ਤੇ ਹਜ਼ਾਰਾਂ ਰੁਪਏ ਦਾ ਆਰਥਿਕ ਬੋਝ ਪਵੇਗਾ।
ਇਹ ਵੀ ਦੇਖੋ–