pau students teachers psychological first aid: ਲੁਧਿਆਣਾ (ਤਰਸੇਮ ਭਾਰਦਵਾਜ)-ਆਏ ਦਿਨ ਜਿੱਥੇ ਇਕ ਪਾਸੇ ਖੇਤੀ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਨਵੀਆਂ-ਨਵੀਆਂ ਖੋਜਾਂ ਕਰਕੇ ਬੁਲੰਦੀਆਂ ਛੋਹ ਰਹੀ ਹੈ, ਉੱਥੇ ਹੀ ਹੁਣ ਪੀ.ਏ.ਯੂ ਨੇ ਇਕ ਹੋਰ ਅਹਿਮ ਫੈਸਲਾ ਲਿਆ ਹੈ। ਦਰਅਸਲ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਦੇ ਵਿਦਿਆਰਥੀ, ਅਧਿਆਪਕਾਂ ਅਤੇ ਸਟਾਫ ਮੈਂਬਰ ਮਨੋਵਿਗਿਆਨਕ ਫਸਟ ਏਡ ਮੁਹੱਈਆ ਕਰਵਾਉਣਗੇ। ਇਸ ਕਰਕੇ ਸੂਬੇ ਦੇ ਨਾਲ-ਨਾਲ ਦੇਸ਼ ਭਰ ‘ਚ ਅਜਿਹੀ ਪਹਿਲੀ ਖੇਤੀਬਾੜੀ ਯੂਨੀਵਰਸਿਟੀ ਹੈ, ਜੋ ਮਾਨਸਿਕ ਸਿਹਤ ਨੂੰ ਬਿਹਤਰ ਕਰਨ ਅਤੇ ਖੁਦ ਦੀ ਅਤੇ ਦੂਜਿਆਂ ਦੀ ਮਦਦ ਕਰਨ ਦੇ ਲਈ ਟ੍ਰੇਨਿੰਗ ਦੇ ਰਹੀ ਹੈ। ਯੂਨੀਵਰਸਿਟੀ ਦੁਆਰਾ ਮਨੋਵਿਗਿਆਨਕ ਫਸਟ ਏਡ ਦੀ ਜ਼ਰੂਰਤ ਸਮਝਦੇ ਹੋਏ, ਡਬਲਿਊ. ਐੱਚ.ਓ ਵੱਲੋਂ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਮੌਜੂਦਾ ਸਮੇਂ ਦੌਰਾਨ ਜਿਆਦਾਤਰ ਲੋਕ ਡਿਪ੍ਰੈਸ਼ਨ, ਸਟ੍ਰੈਸ ਦਬਾਅ ਅਤੇ ਹੋਰ ਮਾਨਸਿਕ ਪਰੇਸ਼ਾਨੀਆਂ ਨਾਲ ਜੂਝ ਰਹੇ ਹਨ। ਅਜਿਹੇ ‘ਚ ਕਈ ਵਾਰ ਲੋਕ ਗਲਤ ਕਦਮ ਚੁੱਕ ਲੈਂਦੇ ਹਨ ਜਾਂ ਫਿਰ ਗੰਭੀਰ ਮਾਨਸਿਕ ਪਰੇਸ਼ਾਨੀਆਂ ‘ਚ ਘਿਰ ਜਾਂਦੇ ਹਨ। ਜੇਕਰ ਪਹਿਲੇ ਪੱਧਰ ‘ਤੇ ਫਸਟ ਏਡ ਮਿਲ ਜਾਵੇ ਤਾਂ ਸਮੱਸਿਆ ਨੂੰ ਵੱਧਣ ਤੋਂ ਰੋਕਿਆ ਜਾ ਸਕਦਾ ਹੈ ਜਾਂ ਫਿਰ ਤਰੁੰਤ ਮਦਦ ਦਿੱਤੀ ਜਾ ਸਕਦਾ ਹੈ। ਇਹ ਮਦਦ ਕਿਸੇ ਵੀ ਜ਼ਰੂਰਤਮੰਦ ਵਿਅਕਤੀ ਨੂੰ ਦਿੱਤੀ ਜਾ ਸਕਦੀ ਹੈ।
ਪਲੇਸਮੈਂਟ ਸੈੱਲ ਦੇ ਡਾਇਰੈਕਟਰ ਡਾ. ਸਰਬਜੀਤ ਸਿੰਘ ਨੇ ਦੱਸਿਆ ਹੈ ਕਿ ਇਹ ਟ੍ਰੇਨਿੰਗ ਫਿਲਹਾਲ ਅਸੀ ਅੰਡਰ ਗ੍ਰੈਜੂਏਟ ਦੇ ਲਈ ਜਰੂਰੀ ਕੀਤੀ ਹੈ। ਇਸ ਤੋਂ ਬਾਅਦ ਪੀ.ਜੀ. ਵਿਦਿਆਰਥੀਆਂ, ਸਟਾਫ ਅਤੇ ਟੀਚਰਾਂ ਨੂੰ ਵੀ ਟ੍ਰੇਨਿੰਗ ਦਿੱਤੀ ਜਾਵੇਗੀ। ਇਕ ਵਿਦਿਆਰਥੀ ਨੂੰ 4 ਘੰਟੇ ਦੀ ਟ੍ਰੇਨਿੰਗ ਕਰਨਾ ਜ਼ਰੂਰੀ ਹੈ। ਟ੍ਰੇਨਿੰਗ ‘ਚ ਉਨ੍ਹਾਂ ਨੂੰ 3 ਸਟੈਂਪਸ ਦਾ ਖਾਸ ਧਿਆਨ ਰੱਖਣ ਦੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ‘ਚ ਸਭ ਤੋਂ ਪਹਿਲਾਂ ਖੁਦ ਦੀ ਮਦਦ ਭਾਵ ਖੁਦ ਨੂੰ ਖੁਸ਼ ਅਤੇ ਮਾਨਸਿਕ ਤੌਰ ‘ਤੇ ਸਿਹਤਮੰਦ ਰੱਖਣਾ ਜਰੂਰੀ ਹੈ। ਦੂਜੇ ਪੱਧਰ ‘ਤੇ ਦੂਜਿਆਂ ਨੂੰ ਮਦਦ ਦੇਣਾ ਅਤੇ ਤੀਜੇ ‘ਚ ਹੈਪੀਨੈਸ ਸੀਕ੍ਰੇਟ ਨੂੰ ਰੱਖਿਆ ਗਿਆ ਹੈ। ਯੂਨੀਵਰਸਿਟੀ ਵੱਲੋਂ 25 ਟ੍ਰੇਨਿੰਗਾਂ ਦਾ ਆਯੋਜਨ ਕੀਤਾ ਜਾਵੇਗਾ, ਜਿਸ ‘ਚ ਪ੍ਰਸਿੱਧ ਬੁਲਾਰੇ ਵਿਦਿਆਰਥੀਆਂ ਨੂੰ ਸਿਖਲਾਈ ਦੇਣਗੇ।
ਇਸ ਤੋਂ ਇਲਾਵਾ ਡਾ.ਸਿੰਘ ਨੇ ਦੱਸਿਆ ਹੈ ਕਿ ਇਹ ਪ੍ਰੋਫੈਸ਼ਨਲ ਟ੍ਰੇਨਿੰਗ ਨਹੀਂ ਹੈ ਪਰ ਕਈ ਵਾਰ ਅਸੀਂ ਸਿਰਫ ਜੇਕਰ ਸਾਹਮਣੇ ਵਾਲਿਆਂ ਦੀ ਸਮੱਸਿਆਂ ਸੁਣੀਏ ਤਾਂ ਵੀ ਹੱਲ ਨਿਕਲ ਆਉਂਦਾ ਹੈ ਪਰ ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਜਾ ਰਿਹਾ ਹੈ ਜੇਕਰ ਕੋਈ ਖੁਦ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਰਿਹਾ ਹੈ ਤਾਂ ਉਸ ਨੂੰ ਪ੍ਰੋਫੈਸ਼ਨਲ ਜਾਂ ਪਰਿਵਾਰ ਜਾਂ ਅਜਿਹੇ ਵਿਅਕਤੀ ਕੋਲ ਜਾਣ ਜੋ ਮਦਦ ਕਰ ਸਕੇ ਪਰ ਅੱਧੀ ਸਮੱਸਿਆ ਸਿਰਫ ਵਿਅਕਤੀ ਦੀ ਗੱਲ ਸੁਣ ਕੇ ਹੀ ਹੱਲ ਹੋ ਸਕਦਾ ਹੈ। ਅਸੀ ਬੁਕਲੇਟ ਵੀ ਤਿਆਰ ਕਰ ਰਹੇ ਹਾਂ, ਜਿਸ ‘ਚ ਕਈ ਤਰ੍ਹਾਂ ਦੇ ਸਲੋਗਨ ਵੀ ਹਨ। ਇਸ ਬੁਕਲੇਟ ਨੂੰ ਟ੍ਰੇਨਿੰਗ ਖਤਮ ਹੋਣ ‘ਤੇ ਦਿੱਤਾ ਜਾਵੇਗਾ। ਹੁਣ ਇਹ ਟ੍ਰੇਨਿੰਗ ਆਨਲਾਈਨ ਚੱਲ ਰਹੀ ਹੈ, ਜਿਸ ‘ਚ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋ ਅਤੇ ਪੋਸਟ ਗ੍ਰੈਜੂਏਟ ਸਟੱਡੀਜ਼ ਦੀ ਡੀਨ ਡਾ. ਗੁਰਿੰਦਰ ਕੌਰ ਸੰਘਾ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਹ ਵੀ ਦੇਖੋ–