corona vaccination frontline workers tomorrow: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ਼੍ਹੇ ਭਰ ‘ਚ ਪਹਿਲੇ ਪੜਾਅ ਤਹਿਤ ਕਰੀਬ 16 ਹਜ਼ਾਰ ਹੈਲਥ ਕੇਅਰ ਵਰਕਰਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ ਜਦਕਿ 32 ਹਜ਼ਾਰ ਹੈਲਥ ਵਰਕਰਾਂ ਨੂੰ ਵੈਕਸੀਨ ਲਾਈ ਜਾਣੀ ਹੈ। ਬੁੱਧਵਾਰ ਤੋਂ ਵੈਕਸੀਨੇਸ਼ਨ ਦਾ ਦੂਜਾ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਤਹਿਤ ਫਰੰਟ ਲਾਈਨ ਵਰਕਰਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾਵੇਗੀ।
ਦਰਅਸਲ ਕੋਵਿਡ-19 ਪੋਰਟਲ ‘ਤੇ ਹੁਣ ਤੱਕ ਪੁਲਿਸ, ਮਾਲ, ਖੁਰਾਕ ਸਪਲਾਈ, ਸੈਨੀਟੇਸ਼ਨ ਵਿਭਾਗ ਨਾਲ ਜੁੜੇ ਕਰੀਬ 20 ਹਜ਼ਾਰ ਤੋਂ ਜਿਆਦਾ ਫਰੰਟ ਲਾਈਨ ਵਰਕਰਾਂ ਨੂੰ ਡਾਟਾ ਅਪਲੋਡ ਕੀਤਾ ਗਿਆ ਹੈ। 7 ਫਰਵਰੀ ਤੱਕ ਡਾਟਾ ਅਪਲੋਡ ਹੋਣਾ ਹੈ।ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਸਭ ਤੋਂ ਪਹਿਲਾ ਖੁਦ ਵੈਕਸੀਨ ਲਗਾਉਣਗੇ। ਡੀ.ਸੀ ਵਰਿੰਦਰ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਸਾਡੀ ਵੈਕਸੀਨ ਸੁਰੱਖਿਅਤ ਹੈ। ਹੁਣ ਤੱਕ ਜਿਨ੍ਹਾਂ ਨੂੰ ਵੈਕਸੀਨ ਦਿੱਤੀ ਗਈ ਹੈ, ਕਿਸੇ ‘ਚ ਵੀ ਨੁਕਸਾਨ ਨਹੀਂ ਦਿਖਿਆ ਹੈ।
ਦੱਸਣਯੋਗ ਹੈ ਕਿ ਪਿਛਲੇ 4 ਦਿਨਾਂ ਤੋਂ ਜ਼ਿਲ਼੍ਹੇ ਭਰ ‘ਚ ਵੈਕਸੀਨੇਸ਼ਨ ਦਾ ਗ੍ਰਾਫ ਡਿੱਗਿਆ ਹੈ। ਸੋਮਵਾਰ ਨੂੰ 2200 ਲੋਕਾਂ ਨੂੰ ਵੈਕਸੀਨ ਦਿੱਤੀ ਜਾਣੀ ਸੀ ਪਰ 480 ਹੈਲਥ ਕੇਅਰ ਵਰਕਰ ਹੀ ਪਹੁੰਚੇ। ਕੁੱਲ 21 ਫੀਸਦੀ ਵੈਕਸੀਨੇਸ਼ਨ ਹੋਈ ਹੈ। ਸਿਵਲ ਸਰਜਨ ਡਾ. ਸੁਖਜੀਵਨ ਸਿੰਘ ਕੱਕੜ ਦਾ ਕਹਿਣਾ ਹੈ ਕਿ ਤਿੰਨ ਦਿਨਾਂ ਤੋਂ ਕੋਵਿਡ ਪੋਰਟਲ ‘ਚ ਦਿਕੱਤ ਆ ਰਹੀ ਹੈ ਅਤੇ ਦੂਜਾ ਪਲੱਸ ਪੋਲੀਓ ਮੁਹਿੰਮ ਵੀ ਹੈ। ਇਸ ਕਾਰਨ ਵੈਕਸੀਨੇਸ਼ਨ ‘ਚ ਕਮੀ ਆਈ ਹੈ।
ਇਹ ਵੀ ਪੜ੍ਹੋ–