Meeting commissioner budha river sanitation: ਲੁਧਿਆਣਾ (ਤਰਸੇਮ ਭਾਰਦਵਾਜ)-ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਜੀ ਦੀ ਅਗਵਾਈ ‘ਚ ਡਾ. ਪੂਰਨ ਸਿੰਘ ਪ੍ਰੋਜੈਕਟ ਡਾਇਰੈਕਟਰ, ਪੀ.ਐੱਮ.ਆਈ.ਡੀ.ਸੀ ਚੰਡੀਗੜ੍ਹ ਦੀ ਮੌਜੂਦਗੀ ‘ਚ ਜੋਨ ਏ ਮੀਟਿੰਗ ਹਾਲ ‘ਚ ਮੀਟਿੰਗ ਬੁਲਾਈ ਗਈ, ਜਿੱਥੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਪਹੁੰਚੇ। ਮੀਟਿੰਗ ਦੌਰਾਨ ਕਮਿਸ਼ਨਰ ਵੱਲੋਂ ਸਭ ਤੋਂ ਪਹਿਲਾਂ ਬੁੱਢਾ ਦਰਿਆ ਸਵੱਛਤਾ ਮੁਹਿੰਮ ‘ਚ ਕੰਮ ਕਰ ਰਹੇ ਅਧਿਕਾਰੀ, ਨੋਡਲ ਅਫਸਰ, ਕਾਲਜਾਂ ਦੇ ਪ੍ਰੋਗਰਾਮ ਅਫਸਰ ਅਤੇ ਐੱਨ.ਐੱਸ.ਐੱਸ, ਐੱਨ.ਸੀ.ਸੀ ਵਾਲੰਟੀਅਰਾਂ ਦੇ ਕੰਮ ਦੀ ਸ਼ਲਾਘਾ ਕੀਤੀ ਗਈ ਅਤੇ ਇਸ ਮੁਹਿੰਮ ਨੂੰ ਹੋਰ ਸੁਚੱਜੇ ਢੰਗ ਨਾਲ ਚਲਾਉਣ ਦੇ ਨਿਰਦੇਸ਼ ਦਿੱਤ ਗਏ, ਜਿਸ ‘ਚ ਉਨ੍ਹਾਂ ਨੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕਰਨ ਦੀ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਬੁੱਢੇ ਦਰਿਆ ‘ਚ ਕੂੜਾ ਸੁੱਟਣ ਵਾਲਿਆਂ ਅਤੇ ਪਲਾਸਟਿਕ ਕੈਰੀ ਬੈਗ ਦੀ ਵਰਤੋਂ ਕਰਨ ਵਾਲਿਆਂ ਦੇ ਰੋਜ਼ਾਨਾ 100 ਦੇ ਕਰੀਬ ਚਲਾਨ ਕਰਨ ਲਈ ਕਿਹਾ ਗਿਆ। ਉਨ੍ਹਾਂ ਨੇ ਕਿਹਾ ਕਿ ਬੁੱਢਾ ਦਰਿਆ ਮੁਹਿੰਮ ਸਬੰਧੀ ਜੋ ਅਧਿਕਾਰੀ, ਕਰਮਚਾਰੀ, ਨੋਡਲ ਅਫਸਰ ਵਧੀਆਂ ਕਾਰਗੁਜ਼ਾਰੀ ਕਰੇਗਾ, ਉਸ ਨੂੰ ਮਹੀਨਾਵਾਰ ਸਨਮਾਨਿਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਉਨ੍ਹਾਂ ਨੇ ਸਵੱਛਤਾ ਐਪ, ਸਵੱਛ ਸਿਟੀ ਪੋਰਟਲ ‘ਤੇ ਆਈਆਂ ਸ਼ਿਕਾਇਤਾਂ ਦਾ 12 ਘੰਟਿਆਂ ਦੇ ਅੰਦਰ ਅੰਦਰ ਨਿਪਟਾਰਾ ਕਰਨ ਦੇ ਆਦੇਸ਼ ਦਿੱਤੇ ਗਏ। ਸਵੱਛ ਸਰਵੇਖਣ 2021 ‘ਚ ਸ਼ਹਿਰ ਦੀ ਚੰਗੀ ਰੈਕਿੰਗ ਲਿਆਉਣ ਲਈ ਉਨ੍ਹਾਂ ਵੱਲੋਂ ਸਿਟੀਜ਼ਨ ਫੀਡਬੈਕ ਦੇ ਕੰਮ ‘ਚ ਹੋਰ ਤੇਜ਼ੀ ਲਿਆਉਣ ਲਈ ਨਿਰਦੇਸ਼ ਦਿੱਤੇ ਗਏ। ਇਸ ਦੌਰਾਨ ਮੀਟਿੰਗ ‘ਚ ਸਾਰੇ ਕਮਿਸ਼ਨਰ, ਡਾ. ਨਰੇਸ਼ ਕੁਮਾਰ ਸਹਾਇਕ ਡਾਇਰੈਕਟਰ (ਸਵੱਛ ਭਾਰਤ ਮਿਸ਼ਨ).ਐੱਸ.ਈ (ਬੀ.ਐਂਡ.ਆਰ). ਐੱਸ.ਈ (ਓ. ਐਂਡ.ਐਮ), ਸਿਹਤ ਅਫਸਰ , ਨੋਡਲ ਅਫਸਰ (ਸਵੱਛ ਭਾਰਤ ਮਿਸ਼ਨ) ਅਤੇ ਅਲੱਗ-ਅਲੱਗ ਬ੍ਰਾਂਚਾਂ ਦੇ ਹੋਰ ਅਧਿਕਾਰੀ ਜਾਂ ਕਰਮਚਾਰੀ ਪਹੁੰਚੇ