Navy officer abducted: ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ‘ਚ ਇਕ ਬਹੁਤ ਹੀ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿਥੇ ਅਪਰਾਧੀ ਨੇ ਇਕ Navy Officer ਨੂੰ ਅਗਵਾ ਕਰ ਲਿਆ ਅਤੇ ਫਿਰ ਉਸ ਨੂੰ ਜ਼ਿੰਦਾ ਸਾੜ ਦਿੱਤਾ। ਪਾਲਘਰ ਪੁਲਿਸ ਦੇ ਅਨੁਸਾਰ ਜਲ ਸੈਨਾ ਅਧਿਕਾਰੀ ਦੀ ਪਛਾਣ ਸੂਰਜ ਕੁਮਾਰ ਦੂਬੇ (27) ਵਜੋਂ ਹੋਈ ਹੈ ਜੋ ਕਿ ਝਾਰਖੰਡ ਦੇ ਰਾਂਚੀ ਦਾ ਰਹਿਣ ਵਾਲਾ ਸੀ। ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਲਘਰ ਪੁਲਿਸ ਨੇ ਸੂਰਜ ਦੂਬੇ ਨਾਮ ਦੇ ਨੇਵੀ ਅਧਿਕਾਰੀ ਨੂੰ ਚੇਨਈ ਏਅਰਪੋਰਟ ਦੇ ਨੇੜੇ ਅਗਵਾ ਕਰ ਲਿਆ ਸੀ। ਅਗਵਾ ਹੋਣ ਤੋਂ ਬਾਅਦ ਜਲ ਸੈਨਾ ਅਧਿਕਾਰੀ ਤੋਂ 10 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਗਈ ਅਤੇ ਫਿਰੌਤੀ ਨਾ ਦੇਣ ‘ਤੇ ਅਧਿਕਾਰੀ ਨੂੰ 1400 ਕਿਲੋਮੀਟਰ ਦੂਰ ਪਾਲਘਰ ਦੇ ਜੰਗਲ ਵਿਚ ਲਿਜਾਇਆ ਗਿਆ ਅਤੇ ਪੈਟਰੋਲ ਦੀ ਸਪਰੇਅ ਕਰ ਕੇ ਜਿੰਦਾ ਸਾੜ ਦਿੱਤਾ ਗਿਆ। ਬੁਰੀ ਤਰ੍ਹਾਂ ਜਲਾਏ ਅਧਿਕਾਰੀ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।
ਪੁਲਿਸ ਦੇ ਅਨੁਸਾਰ ਸੂਰਜ ਦੂਬੇ ਨੂੰ ਰਿਵਾਲਵਰ ਦੇ ਜ਼ੋਰ ‘ਤੇ ਚੇਨਈ ਏਅਰਪੋਰਟ ਦੇ ਨੇੜੇ ਇੱਕ ਕਾਰ ਵਿੱਚ ਬਦਮਾਸ਼ਾਂ ਨੇ ਅਗਵਾ ਕਰ ਲਿਆ ਸੀ। ਇਸ ਤੋਂ ਬਾਅਦ ਉਸ ਨੂੰ 3 ਦਿਨਾਂ ਲਈ ਚੇਨਈ ਵਿਚ ਕਿਸੇ ਅਣਜਾਣ ਜਗ੍ਹਾ ‘ਤੇ ਬੰਧਕ ਬਣਾ ਕੇ ਰੱਖਿਆ ਗਿਆ ਸੀ। ਬਦਮਾਸ਼ਾਂ ਨੇ ਜਲ ਸੈਨਾ ਅਧਿਕਾਰੀ ਤੋਂ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ, ਪਰ ਜਦੋਂ ਉਨ੍ਹਾਂ ਨੂੰ ਪੈਸੇ ਨਹੀਂ ਮਿਲੇ ਤਾਂ ਉਹ ਸੂਰਜ ਕੁਮਾਰ ਨੂੰ ਪਾਲਘਰ ਦੇ ਦਹਾਨੂ ਤਲਾਸਰੀ ਦੇ ਵੇਵਜੀ ਖੇਤਰ ਦੇ ਜੰਗਲ ਵਿਚ ਲੈ ਗਏ ਅਤੇ ਪੈਟਰੋਲ ਦਾ ਛਿੜਕਾਅ ਕਰਕੇ ਅੱਗ ਲਾ ਦਿੱਤੀ। 5 ਫਰਵਰੀ ਨੂੰ ਸੂਰਜ ਨੂੰ 90 ਪ੍ਰਤੀਸ਼ਤ ਜਲਣ ਦੀ ਸਥਿਤੀ ਵਿਚ ਪਾਇਆ ਗਿਆ ਅਤੇ ਫਿਰ ਉਸ ਨੂੰ ਮੁੰਬਈ ਦੇ ਕੋਲਾਬਾ ਵਿਚ ਭਾਰਤੀ ਨੇਵਲ ਹਸਪਤਾਲ ਅਸ਼ਵਨੀ ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਸ ਨੂੰ ਸ਼ਨੀਵਾਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।