IND vs ENG 2nd Test Day 4: ਟੀਮ ਇੰਡੀਆ ਦੇ 482 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਇੰਗਲੈਂਡ ਦੀ ਦੂਜੀ ਪਾਰੀ ਚਕਨਾਚੂਰ ਹੋ ਗਈ। ਦੂਜੀ ਪਾਰੀ ਵਿਚ ਇੰਗਲੈਂਡ ਨੇ 53 ਦੌੜਾਂ ਦੇ ਕੇ 3 ਵਿਕਟਾਂ ਗੁਆ ਦਿੱਤੀਆਂ ਹਨ। ਭਾਰਤ ਚੇਨਈ ਟੈਸਟ ਜਿੱਤਣ ਤੋਂ 7 ਵਿਕਟਾਂ ਤੋਂ ਦੂਰ ਹੈ। ਇਸ ਤੋਂ ਪਹਿਲਾਂ, ਰਵੀਚੰਦਰਨ ਅਸ਼ਵਿਨ ਦੇ (106) ਸੈਂਕੜੇ ਅਤੇ ਕਪਤਾਨ ਵਿਰਾਟ ਕੋਹਲੀ ਦੇ (62) ਅਰਧ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਆਪਣੀ ਦੂਜੀ ਪਾਰੀ ਵਿੱਚ 286 ਦੌੜਾਂ ਬਣਾਈਆਂ ਅਤੇ ਇੰਗਲੈਂਡ ਦੇ ਸਾਹਮਣੇ ਜਿੱਤ ਲਈ 482 ਦੌੜਾਂ ਦਾ ਟੀਚਾ ਦਿੱਤਾ। ਟੀਮ ਇੰਡੀਆ ਚੇਨਈ ਵਿਚ ਖੇਡੇ ਜਾ ਰਹੇ ਦੂਸਰੇ ਟੈਸਟ ਮੈਚ ਵਿਚ ਜ਼ਬਰਦਸਤ ਅੱਗੇ ਵੱਧ ਰਹੀ ਹੈ। ਦੂਜੇ ਦਿਨ ਦਾ ਖੇਡ ਖਤਮ ਹੋਣ ਤੱਕ ਭਾਰਤ ਨੇ ਆਪਣੀ ਦੂਸਰੀ ਪਾਰੀ ਵਿਚ 1 ਵਿਕਟ ਗੁਆ ਕੇ 54 ਦੌੜਾਂ ਬਣਾਈਆਂ ਹਨ। ਇਸ ਤਰ੍ਹਾਂ ਟੀਮ ਇੰਡੀਆ ਦੀ ਲੀਡ 249 ਦੌੜਾਂ ਬਣ ਗਈ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ ਦੂਸਰੇ ਟੈਸਟ ਮੈਚ ਦੇ ਪਹਿਲੇ ਦਿਨ ਦੇ ਅੰਤ ਤਕ ਟੀਮ ਇੰਡੀਆ ਨੇ 6 ਵਿਕਟਾਂ ਦੇ ਨੁਕਸਾਨ ‘ਤੇ 300 ਦੌੜਾਂ ਬਣਾਈਆਂ। ਰਿਸ਼ਭ ਪੰਤ 33 ਅਤੇ ਅਕਸ਼ਰ ਪਟੇਲ 5 ਦੌੜਾਂ ਬਣਾ ਕੇ ਨੋਟ ਆਊਟ ਰਹੇ।
ਪਲੇਇੰਗ XI:
ਭਾਰਤ: ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਿਆ ਰਹਾਣੇ, ਰਿਸ਼ਭ ਪੰਤ (ਵਿਕਟਕੀਪਰ), ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਇਸ਼ਾਂਤ ਸ਼ਰਮਾ, ਕੁਲਦੀਪ ਯਾਦਵ, ਮੁਹੰਮਦ ਸਿਰਾਜ।
ਆਸਟਰੇਲੀਆ: ਰੋਰੀ ਬਰਨਜ਼, ਡੋਮ ਸਿਬਲੀ, ਡੈਨੀਅਲ ਲਾਰੈਂਸ, ਜੋ ਰੂਟ (ਕਪਤਾਨ), ਬੇਨ ਸਟੋਕਸ, ਓਲੀ ਪੋਪ, ਬੇਨ ਫੌਕਸ (ਵਿਕਟਕੀਪਰ), ਮੋਇਨ ਅਲੀ, ਓਲੀ ਸਟੋਨ, ਜੈਕ ਲੀਚ, ਸਟੂਅਰਟ ਬ੍ਰਾਡ।